ਫੈਨ ਆਮਿਰ ਖਾਨ ਦੀ ਫਿਲਮ ਲਾਲ ਸਿੰਘ ਚੱਢਾ ਦਾ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਹਨ

ਇਹ ਫਿਲਮ ਅਗਸਤ 'ਚ ਸਿਨੇਮਾਘਰਾਂ 'ਚ ਰਿਲੀਜ਼ ਹੋਣ ਵਾਲੀ ਹੈ

ਇਸ ਤੋਂ ਪਹਿਲਾਂ ਆਮਿਰ ਖਾਨ ਨੇ ਸੋਸ਼ਲ ਮੀਡੀਆ 'ਤੇ ਇਕ ਵੀਡੀਓ ਸ਼ੇਅਰ ਕੀਤੀ ਹੈ

ਜਿਸ 'ਚ ਉਨ੍ਹਾਂ ਨੇ ਦੱਸਿਆ ਹੈ ਕਿ ਉਹ 28 ਅਪ੍ਰੈਲ ਨੂੰ ਇਕ ਕਹਾਣੀ ਸੁਣਾਉਣ ਜਾ ਰਹੇ ਹਨ

ਆਮਿਰ ਖਾਨ ਦੀ ਪ੍ਰੋਡਕਸ਼ਨ ਟੀਮ ਨੇ ਸੋਸ਼ਲ ਮੀਡੀਆ 'ਤੇ ਇਕ ਵੀਡੀਓ ਸ਼ੇਅਰ ਕੀਤੀ ਹੈ

ਜਿਸ 'ਚ ਉਹ ਛੱਤ 'ਤੇ ਆਪਣੀ ਟੀਮ ਨਾਲ ਕ੍ਰਿਕਟ ਖੇਡਦੇ ਨਜ਼ਰ ਆ ਰਹੇ ਹਨ

ਵੀਡਿਓ 'ਚ ਆਮਿਰ ਖਾਨ ਕਹਿੰਦੇ ਹਨ ਕਿ 28 ਤਰੀਕ ਨੂੰ ਉਹ ਕਹਾਣੀ ਸੁਣਾਉਣਗੇ

ਆਮਿਰ ਦੇ ਇਸ ਵੀਡੀਓ ਤੋਂ ਬਾਅਦ ਫੈਨਜ਼ ਲਾਲ ਸਿੰਘ ਚੱਢਾ ਦੇ ਟ੍ਰੇਲਰ ਨੂੰ ਲੈ ਕੇ ਕਿਆਸ ਲਗਾ ਰਹੇ ਹਨ

ਆਮਿਰ ਖਾਨ ਦੇ ਇਸ ਵੀਡੀਓ 'ਤੇ ਫੈਨਜ਼ ਕਮੈਂਟ ਕਰ ਰਹੇ ਹਨ


ਇੱਕ ਫੈਨ ਨੇ ਲਿਖਿਆ- 28 ਨੂੰ ਲਾਲ ਸਿੰਘ ਚੱਢਾ ਦਾ ਟ੍ਰੇਲਰ



ਲਾਲ ਸਿੰਘ ਚੱਢਾ ਫਿਲਮ 11 ਅਗਸਤ ਨੂੰ ਸਿਨੇਮਾਘਰਾਂ 'ਚ ਰਿਲੀਜ਼ ਹੋਣ ਜਾ ਰਹੀ ਹੈ

ਇਸ ਫਿਲਮ 'ਚ ਆਮਿਰ ਦੇ ਨਾਲ ਕਰੀਨਾ ਕਪੂਰ ਮੁੱਖ ਭੂਮਿਕਾ 'ਚ ਨਜ਼ਰ ਆਵੇਗੀ