ਹਰ ਕੁੜੀ ਚਾਹੁੰਦੀ ਹੈ ਕਿ ਉਸ ਦੇ ਵਾਲ ਲੰਬੇ ਅਤੇ ਸੰਘਣੇ ਹੋਣ ਪਰ ਅੱਜਕੱਲ੍ਹ ਵਾਲਾਂ ਦੀ ਕੇਅਰ ਕਰਨਾ ਬਹੁਤ ਮੁਸ਼ਕਿਲ ਹੋ ਗਿਆ ਹੈ ਅਜਿਹੇ ਵਿੱਚ ਸੰਘੜੇ ਅਤੇ ਲੰਬੇ ਵਾਲਾਂ ਦੇ ਲਈ ਸਰ੍ਹੋਂ ਦੇ ਤੇਲ ਵਿੱਚ ਇਹ ਚੀਜ਼ਾਂ ਮਿਲਾ ਕੇ ਲਾਓ ਐਲੋਵੇਰਾ ਜੈਲ ਵਾਲਾਂ ਦੇ ਲਈ ਬਹੁਤ ਫਾਇਦੇਮੰਦ ਹੁੰਦਾ ਹੈ ਤੁਸੀਂ ਐਲੋਵੇਰਾ ਜੈਲ ਨੂੰ ਸਰ੍ਹੋਂ ਦੇ ਤੇਲ ਵਿੱਚ ਮਿਲਾ ਕੇ ਲਾ ਸਕਦੇ ਹੋ ਇਸ ਮਾਸਕ ਨੂੰ ਵਾਲਾਂ ਵਿੱਚ 2 ਘੰਟਿਆਂ ਤੱਕ ਲਾ ਕੇ ਰੱਖੋ ਅਤੇ ਫਿਰ ਧੋ ਲਓ ਇਸ ਨਾਲ ਵਾਲ ਮਜ਼ਬੂਤ ਹੋਣ ਦੇ ਨਾਲ-ਨਾਲ ਸ਼ਾਈਨਿੰਗ ਵੀ ਹੋਣਗੇ ਸਰ੍ਹੋਂ ਦੇ ਤੇਲ ਵਿੱਚ ਆਂਵਲਾ ਪਾਊਡਰ ਮਿਲਾ ਕੇ ਵਾਲਾਂ ਵਿੱਚ ਲਾ ਸਕਦੇ ਹੋ ਇਸ ਮਾਸਕ ਨਾਲ ਡੈਂਡ੍ਰਫ ਦੀ ਸਮੱਸਿਆ ਤੋਂ ਛੁਟਕਾਰਾ ਮਿਲੇਗਾ ਇਸ ਦੇ ਨਾਲ ਹੀ ਵਾਲਾਂ ਦਾ ਝੜਨਾ ਵੀ ਘੱਟ ਹੋਵੇਗਾ