ਸਰਦੀ ਹੁਣ ਹੌਲੀ-ਹੌਲੀ ਘੱਟ ਰਹੀ ਹੈ। ਪਰ ਫਿਰ ਵੀ ਜ਼ਿਆਦਾਤਰ ਲੋਕ ਗਰਮ ਪਾਣੀ ਦੀ ਵਰਤੋਂ ਕਰਦੇ ਹਨ। ਅੱਜ ਅਸੀਂ ਤੁਹਾਨੂੰ ਹੀਟਿੰਗ ਰਾਡ ਦੀ ਵਰਤੋਂ ਸੰਬੰਧੀ ਕੁਝ ਖਾਸ ਗੱਲਾਂ ਦੱਸਣ ਜਾ ਰਹੇ ਹਾਂ। ਜਦੋਂ ਵੀ ਤੁਸੀਂ ਹੀਟਿੰਗ ਰਾਡ ਖਰੀਦਦੇ ਹੋ, ਤਾਂ ਕੰਪਨੀ ਨੂੰ ਧਿਆਨ ਵਿੱਚ ਰੱਖੋ। ਕੋਈ ਵੀ ਲੋਕਲ ਕੰਪਨੀ ਦੀ ਰੌਡ ਖਰੀਦੋਗੇ ਤਾਂ ਤੁਸੀਂ ਆਪਣੀ ਸੁਰੱਖਿਆ ਨਾਲ ਸਮਝੋਤਾ ਕਰੋਗੇ ਹੀਟਿੰਗ ਰੌਡ ਨੂੰ ਪਾਣੀ 'ਚ ਲਾਉਣ ਦੌਰਾਨ ਪਲੱਗ ਆਨ ਨਾ ਕਰੋ। ਇਸ ਨਾਲ ਤੁਹਾਨੂੰ ਬਿਜਲੀ ਦਾ ਝਟਕਾ ਲੱਗ ਸਕਦਾ ਹੈ। ਇਸਨੂੰ ਬਾਲਟੀ ਦੇ ਅੰਦਰ ਠੀਕ ਤਰ੍ਹਾਂ ਸੈੱਟ ਕਰੋ ਅਤੇ ਫਿਰ ਪਲੱਕ ਸਵਿੱਚ ਨੂੰ ਚਾਲੂ ਕਰੋ। ਜੇਕਰ ਹੀਟਿੰਗ ਰਾਡ ਬਹੁਤ ਪੁਰਾਣੀ ਹੋ ਗਈ ਹੈ ਤਾਂ ਬਿਜਲੀ ਦੇ ਝਟਕੇ ਦਾ ਖ਼ਤਰਾ ਵੱਧ ਜਾਂਦਾ ਹੈ। ਇਸ ਤੋਂ ਇਲਾਵਾ, ਇਸ ਵਿਚ ਚਿੱਟੇ ਰੰਗ ਦੀ ਪਰਤ ਜਮ੍ਹਾਂ ਹੋ ਜਾਂਦੀ ਹੈ। ਇਸ ਲਈ ਇਸ ਨੂੰ ਚੰਗੀ ਤਰ੍ਹਾਂ ਸਾਫ਼ ਕਰੋ। ਪੁਰਾਣੀ ਰਾਡ ਦੀ ਵਰਤੋਂ ਕਰਨ ਤੋਂ ਪਹਿਲਾਂ, ਇਸਨੂੰ ਚੰਗੀ ਤਰ੍ਹਾਂ ਸਾਫ਼ ਕਰੋ ਅਤੇ ਫਿਰ ਇਸਨੂੰ ਬਾਲਟੀ ਦੇ ਅੰਦਰ ਰੱਖੋ।