ਫਰਵਰੀ ਮਹੀਨਾ ਚੜ੍ਹ ਚੁੱਕਿਆ ਹੈ, ਇਸ ਨੂੰ ਪਿਆਰ ਦਾ ਮਹੀਨਾ ਵੀ ਕਿਹਾ ਜਾਂਦਾ ਹੈ। ਵੈਲੇਨਟਾਈਨ ਡੇਅ 14 ਫਰਵਰੀ ਨੂੰ ਮਨਾਇਆ ਜਾਂਦਾ ਹੈ। ਪਰ ਇਸ ਤੋਂ ਪਹਿਲਾਂ ਇੱਕ ਹਫ਼ਤੇ ਲਈ ਵੈਲੇਨਟਾਈਨ ਡੇਅ ਵੀਕ ਹੁੰਦਾ ਹੈ। ਇਸ ਹਫ਼ਤੇ ਨੂੰ ਰੋਮਾਂਸ ਦਾ ਹਫ਼ਤਾ ਵੀ ਕਿਹਾ ਜਾਂਦਾ ਹੈ। ਅਜਿਹੇ 'ਚ ਆਓ ਜਾਣਦੇ ਹਾਂ ਵੈਲੇਨਟਾਈਨ ਡੇ ਹਫਤੇ 'ਚ ਕਿਹੜੇ ਦਿਨ ਆਉਂਦੇ ਹਨ। 7 ਫਰਵਰੀ - ਰੋਜ਼ ਡੇ- ਪਹਿਲਾ ਦਿਨ ਰੋਜ਼ ਡੇਅ ਹੁੰਦਾ ਹੈ, ਜਿਸ ਵਿਚ ਲੋਕ ਗੁਲਾਬ ਦੇ ਫੁੱਲਾਂ ਨਾਲ ਇਕ-ਦੂਜੇ ਪ੍ਰਤੀ ਆਪਣੇ ਪਿਆਰ ਦੀਆਂ ਭਾਵਨਾਵਾਂ ਦਾ ਪ੍ਰਗਟਾਵਾ ਕਰਦੇ ਹਨ। 8 ਫਰਵਰੀ - ਪ੍ਰਪੋਜ਼ ਡੇ , ਦੂਜਾ ਦਿਨ ਪ੍ਰਪੋਜ਼ ਡੇ ਹੁੰਦਾ ਹੈ, ਜਿਸ ਵਿੱਚ ਕਈ ਲੋਕ ਆਪਣੇ ਪਾਰਟਨਰ ਨੂੰ ਵਿਆਹ ਲਈ ਪ੍ਰਪੋਜ਼ ਕਰਦੇ ਹਨ ਜਾਂ ਆਪਣੇ ਪਿਆਰ ਦਾ ਇਜ਼ਹਾਰ ਕਰਦੇ ਹਨ 9 ਫਰਵਰੀ - ਚਾਕਲੇਟ ਡੇ , ਇਸ ਤੋਂ ਬਾਅਦ ਚਾਕਲੇਟ ਡੇ ਹੁੰਦਾ। ਇਸ ਦਿਨ ਲੋਕ ਇੱਕ ਦੂਜੇ ਨੂੰ ਚਾਕਲੇਟ ਭੇਜਦੇ ਹਨ 10 ਫਰਵਰੀ - ਟੈਡੀ ਡੇ, ਚੌਥੇ ਦਿਨ ਟੈਡੀ ਡੇ ਵਾਲਾ ਹੁੰਦਾ ਹੈ। ਇਸ ਦਿਨ ਲੋਕ ਟੈਡੀ ਬੀਅਰ ਭੇਜ ਕੇ ਇਕ-ਦੂਜੇ ਲਈ ਖੁਸ਼ੀ ਦਾ ਪ੍ਰਗਟਾਵਾ ਕਰਦੇ ਹਨ 11 ਫਰਵਰੀ - ਪ੍ਰੋਮਿਸ ਡੇ, ਪੰਜਵੇਂ ਦਿਨ ਪ੍ਰੋਮਿਸ ਡੇ ਹੁੰਦਾ ਹੈ ਅਤੇ ਇਸ ਦਿਨ 'ਤੇ ਜੋੜੇ ਇਕ ਦੂਜੇ ਨਾਲ ਪਿਆਰ ਤੋਂ ਲੈ ਕੇ ਸਾਥ ਦੇਣ ਤੱਕ ਕਈ ਖਾਸ ਵਾਅਦੇ ਕਰਦੇ ਹਨ। 12 ਫਰਵਰੀ - ਹੱਗ ਡੇ, ਇਸ ਦਿਨ ਜੋੜੇ ਇੱਕ ਦੂਜੇ ਨੂੰ ਗਲੇ ਲਗਾ ਕੇ ਆਪਣੀ ਦੇਖਭਾਲ ਅਤੇ ਪਿਆਰ ਦਾ ਇਜ਼ਹਾਰ ਕਰਦੇ ਹਨ। 13 ਫਰਵਰੀ - ਕਿਸ ਡੇ, ਇਹ ਹਫਤੇ ਦਾ ਆਖਰੀ ਦਿਨ ਹੈ Kiss Day, ਜਿਸ ਵਿਚ ਜੋੜੇ ਇਕ-ਦੂਜੇ ਨੂੰ ਪਿਆਰ ਨਾਲ ਕਿਸ ਦਿੰਦੇ ਹਨ। 14 ਫਰਵਰੀ - ਵੈਲੇਨਟਾਈਨ ਡੇ, ਹਫ਼ਤੇ ਦਾ ਮੁੱਖ ਦਿਨ ਵੈਲੇਨਟਾਈਨ ਡੇ ਹੁੰਦਾ ਹੈ, ਜਿਸ ਵਿੱਚ ਲੋਕ ਖਾਸ ਤੌਰ 'ਤੇ ਆਪਣੇ ਪਿਆਰ ਦਾ ਜਸ਼ਨ ਮਨਾਉਂਦੇ ਹਨ। ਇੱਕ ਦੂਜੇ ਨੂੰ ਖਾਸ ਗਿਫਟ ਦਿੰਦੇ ਨੇ ਤੇ ਇਕੱਠੇ ਸਮਾਂ ਬਿਤਾਉਂਦੇ ਹਨ।