ਪੰਜਾਬੀ ਸਿੰਗਰ ਤੇ ਐਕਟਰ ਦਿਲਜੀਤ ਦੋਸਾਂਝ ਇੰਨੀਂ ਦਿਨੀਂ ਪੂਰੀ ਦੁਨੀਆ 'ਚ ਛਾਏ ਹੋਏ ਹਨ।



ਉਨ੍ਹਾਂ ਨੇ ਕੋਚੈਲਾ ਵਿੱਚ ਧਮਾਕੇਦਾਰ ਪਰਫਾਰਮੈਂਸ ਦੇ ਨਾਲ ਪੂਰੀ ਦੁਨੀਆ 'ਚ ਲੋਕਾਂ ਦਾ ਦਿਲ ਜਿੱਤ ਲਿਆ ਹੈ।



ਇੱਥੋਂ ਤੱਕ ਵਿਦੇਸ਼ੀ ਲੋਕ ਵੀ ਦਿਲਜੀ ਦੋਸਾਂਝ ਦੇ ਕਾਇਲ ਹੁੰਦੇ ਨਜ਼ਰ ਆ ਰਹੇ ਹਨ।



ਦੱਸ ਦਈਏ ਕਿ ਕੋਚੈਲਾ ਮਿਊਜ਼ਿਕ ਫੈਸਟੀਵਲ 'ਚ ਦਿਲਜੀਤ ਦੋਸਾਂਝ ਨੇ ਆਪਣੇ ਸੁਪਰਹਿੱਟ ਗਾਣੇ 'ਗੋਟ' (GOAT) ਤੋਂ ਸ਼ੁਰੂਆਤ ਕੀਤੀ ਸੀ।



ਦਿਲਜੀਤ ਦੀ ਪਰਫਾਰਮੈਂਸ ਤੋਂ ਬਾਅਦ ਯੂਟਿਊਬ 'ਤੇ ਇਸ ਗੀਤ ਦੇ ਤੇਜ਼ੀ ਨਾਲ ਵਿਊਜ਼ ਵਧ ਰਹੇ ਹਨ।



ਭਾਰਤੀ ਹੀ ਨਹੀਂ, ਸਗੋਂ ਵਿਦੇਸ਼ੀ ਲੋਕ ਵੀ ਇਸ ਗੀਤ 'ਤੇ ਪਿਆਰ ਦੀ ਖੂਬ ਵਰਖਾ ਕਰ ਰਹੇ ਹਨ।



ਦੱਸ ਦਈਏ ਕਿ ਇਹ ਗਾਣਾ ਦਿਲਜੀਤ ਦੋਸਾਂਝ ਦੀ ਸੁਪਰਹਿੱਟ ਐਲਬਮ 'ਬੋਰਨ ਟੂ ਸ਼ਾਈਨ' ਦਾ ਹੈ।



ਇਹ ਗਾਣਾ ਦਿਲਜੀਤ ਦੋਸਾਂਝ ਨੇ ਗਾਇਆ ਸੀ, ਜਦਕਿ ਗੀਤ ਦੇ ਬੋਲ ਕਰਨ ਔਜਲਾ ਨੇ ਲਿਖੇ ਸੀ।



ਦੱਸ ਦਈਏ ਕਿ ਦਿਲਜੀਤ ਦੋਸਾਂਝ ਦੀ ਕੋਚੈਲਾ ਪਰਫਾਰਮੈਂਸ ਤੋਂ ਪਹਿਲਾਂ ਇਹ ਗਾਣਾ 216 ਮਿਲੀਅਨ ਵਿਊਜ਼ 'ਤੇ ਆ ਕੇ ਰੁਕਿਆ ਹੋਇਆ ਸੀ।



ਪਰ 16 ਅਪ੍ਰੈਲ ਤੋਂ ਬਾਅਦ ਇਸ ਦੇ ਵਿਊਜ਼ ਵਧ ਕੇ 217 ਮਿਲੀਅਨ ਹੋ ਗਏ ਹਨ। ਇਹੀ ਨਹੀਂ ਫੈਨਜ਼ ਇਸ ਗੀਤ ਦੇ ਹੇਠਾਂ ਪਿਆਰ ਭਰੇ ਕਮੈਂਟਸ ਵੀ ਕਰ ਰਹੇ ਹਨ।