ਪ੍ਰਸਿੱਧ ਟੀਵੀ ਅਦਾਕਾਰਾ ਅਤੇ ‘ਬਿੱਗ ਬੌਸ15’ ਫੇਮ ਤੇਜਸਵੀ ਪ੍ਰਕਾਸ਼ ਹਮੇਸ਼ਾ ਕਿਸੇ ਨਾ ਕਿਸੇ ਕਾਰਨ ਸੁਰਖੀਆਂ ’ਚ ਬਣੀ ਰਹਿੰਦੀ ਹੈ।



ਤੇਜਸਵੀ ਪ੍ਰਕਾਸ਼ ਜਿਹੜੀ ਵੀ ਲੁੱਕ ਕੈਰੀ ਕਰਦੀ ਹੈ, ਹਮੇਸ਼ਾ ਪਰਫੈਕਟ ਨਜ਼ਰ ਆਉਂਦੀ ਹੈ।



ਤੇਜਸਵੀ ਪ੍ਰਕਾਸ਼ ਟੀਵੀ ਦੀ ਇੱਕ ਵੱਡੀ ਸਟਾਰ ਹੈ, ਨਾਗਿਨ ਫੇਮ ਅਦਾਕਾਰਾ ਕੋਲ ਰਹਿਣ ਲਈ 3 ਆਲੀਸ਼ਾਨ ਘਰ ਅਤੇ ਲਗਜ਼ਰੀ ਗੱਡੀਆਂ ਹਨ, ਜਿਸ ਵਿੱਚ ਉਹ ਘੁੰਮਣਾ ਪਸੰਦ ਕਰਦੀ ਹੈ।



ਤੇਜਸਵੀ ਨਾਗਿਨ ਬਣ ਕੇ ਪ੍ਰਸ਼ੰਸਕਾਂ ਦਾ ਮਨੋਰੰਜਨ ਕਰ ਰਹੀ ਹੈ। ਜੇਕਰ ਉਨ੍ਹਾਂ ਦੇ ਸਟਾਰਡਮ ਦੀ ਗੱਲ ਕਰੀਏ ਤਾਂ ਅਦਾਕਾਰਾ ਇਸ ਸਮੇਂ ਹਰ ਘਰ 'ਚ ਮਸ਼ਹੂਰ ਹੈ, ਇਹ ਅਦਾਕਾਰਾ ਸੋਸ਼ਲ ਮੀਡੀਆ 'ਤੇ ਵੀ ਕਾਫੀ ਐਕਟਿਵ ਰਹਿੰਦੀ ਹੈ।



ਖਬਰਾਂ ਮੁਤਾਬਕ ਤੇਜਸਵੀ ਇੰਸਟਾ 'ਤੇ ਸਪਾਂਸਰਡ ਪੋਸਟ ਲਈ ਕਰੀਬ 15 ਲੱਖ ਰੁਪਏ ਚਾਰਜ ਕਰਦੀ ਹੈ।



ਅਦਾਕਾਰਾ ਕੋਲ 3 ਆਲੀਸ਼ਾਨ ਘਰ ਹਨ।



ਅਦਾਕਾਰਾ ਤੇਜਸਵੀ ਦਾ ਇੱਕ ਘਰ ਮੁੰਬਈ ਅਤੇ ਦੂਜਾ ਗੋਆ ਵਿੱਚ ਹੈ।



ਤੇਜਸਵੀ ਦਾ ਦੁਬਈ ਵਿੱਚ ਇੱਕ ਲਗਜ਼ਰੀ ਘਰ ਵੀ ਹੈ। ਤੇਜਸਵੀ ਨੇ ਬੁਆਏਫ੍ਰੈਂਡ ਕਰਨ ਕੁੰਦਰਾ ਨਾਲ ਮਿਲ ਕੇ ਇਹ ਘਰ ਖਰੀਦਿਆ ਹੈ।



ਤੇਜਸਵੀ ਅਤੇ ਕਰਨ ਕੁੰਦਰਾ ਦੇ ਇਸ ਘਰ ਦੀ ਕੀਮਤ ਕਰੀਬ 2 ਕਰੋੜ ਹੈ।



ਤੇਜਸਵੀ ਪ੍ਰਕਾਸ਼ ਨੂੰ ਵੀ ਲਗਜ਼ਰੀ ਕਾਰਾਂ ਦਾ ਬਹੁਤ ਸ਼ੌਕ ਹੈ। ਇਸ ਲਈ ਉਸਨੇ ਕੁਝ ਸਮਾਂ ਪਹਿਲਾਂ ਇੱਕ ਔਡੀ Q4 ਖਰੀਦੀ ਸੀ। ਬਿੱਗ ਬੌਸ ਜਿੱਤਣ 'ਤੇ ਉਸ ਨੇ ਇਹ ਕਾਰ ਲਈ ਸੀ।