ਬੀ-ਟਾਊਨ ਦੀ ਮਸ਼ਹੂਰ ਅਦਾਕਾਰਾ ਪਰਿਣੀਤੀ ਚੋਪੜਾ ਕਿਸੇ ਵੱਖਰੀ ਪਛਾਣ ਦੀ ਮੋਹਤਾਜ ਨਹੀਂ ਹੈ।



ਪਿਛਲੇ ਸਮੇਂ ਤੋਂ ਪਰਿਣੀਤੀ ਚੋਪੜਾ ਦੀ ਨਿੱਜੀ ਜ਼ਿੰਦਗੀ ਕਾਫੀ ਚਰਚਾ 'ਚ ਰਹੀ ਹੈ।



ਪਰਿਣੀਤੀ ਚੋਪੜਾ ਦੇ ਆਮ ਆਦਮੀ ਪਾਰਟੀ ਦੇ ਸੰਸਦ ਮੈਂਬਰ ਰਾਘਵ ਚੱਢਾ ਨਾਲ ਏਅਰਪੋਰਟ ਅਤੇ ਡਿਨਰ 'ਤੇ ਦੇਖੇ ਜਾਣ ਤੋਂ ਬਾਅਦ ਉਸ ਦੇ ਵਿਆਹ ਦੀਆਂ ਅਫਵਾਹਾਂ ਤੇਜ਼ ਹੋ ਗਈਆਂ ਹਨ।



ਇਸ ਦੌਰਾਨ ਹੁਣ ਖਬਰਾਂ ਆ ਰਹੀਆਂ ਹਨ ਕਿ ਪਰਿਣੀਤੀ ਚੋਪੜਾ ਅਤੇ ਰਾਘਵ ਚੱਢਾ ਦਾ ਰੋਕਾ ਹੋ ਗਿਆ ਹੈ। ਇਸ ਦੇ ਨਾਲ ਹੀ ਇਹ ਵੀ ਪਤਾ ਲੱਗਾ ਹੈ ਕਿ ਇਹ ਦੋਵੇਂ ਕਦੋਂ ਵਿਆਹ ਕਰਨ ਜਾ ਰਹੇ ਹਨ।



ਇੰਡੀਆ ਟੂਡੇ ਦੀ ਰਿਪੋਰਟ ਮੁਤਾਬਕ ਦੱਸਿਆ ਗਿਆ ਹੈ ਕਿ ਪਰਿਣੀਤੀ ਚੋਪੜਾ ਅਤੇ 'ਆਪ' ਸੰਸਦ ਰਾਘਵ ਚੱਢਾ ਦਾ ਚੋਰੀ ਚੁਪਕੇ ਰੋਕਾ ਕਰ ਦਿੱਤਾ ਗਿਆ ਹੈ।



ਖਬਰਾਂ 'ਚ ਦੱਸਿਆ ਗਿਆ ਹੈ ਕਿ ਦੋਹਾਂ ਪਰਿਵਾਰਾਂ ਦੇ ਖਾਸ ਮੈਂਬਰਾਂ ਦੀ ਮੌਜੂਦਗੀ 'ਚ ਪਰਿਣੀਤੀ ਚੋਪੜਾ ਅਤੇ ਰਾਘਵ ਚੱਢਾ ਦਾ ਰੋਕਾ ਹੋਇਆ ਹੈ।



ਉਸ ਦਿਨ ਦੋਵੇਂ ਬਹੁਤ ਖੁਸ਼ ਨਜ਼ਰ ਆ ਰਹੇ ਸਨ। ਹਾਲਾਂਕਿ ਪਰਿਣੀਤੀ ਅਤੇ ਰਾਘਵ ਵਿਆਹ ਨੂੰ ਲੈ ਕੇ ਕਿਸੇ ਵੀ ਤਰ੍ਹਾਂ ਦੀ ਜਲਦਬਾਜ਼ੀ 'ਚ ਨਹੀਂ ਹਨ।



ਫਿਲਹਾਲ ਦੋਵੇਂ ਆਪਣੇ ਕੰਮ 'ਚ ਰੁੱਝੇ ਹੋਏ ਹਨ। ਪਰ ਲਗਭਗ 4 ਮਹੀਨਿਆਂ ਬਾਅਦ ਯਾਨੀ ਅਕਤੂਬਰ ਵਿੱਚ, ਪਰਿਣੀਤੀ ਚੋਪੜਾ ਅਤੇ ਰਾਘਵ ਚੱਢਾ ਵਿਆਹ ਕਰ ਸਕਦੇ ਹਨ।



ਹਾਲਾਂਕਿ ਫਿਲਹਾਲ ਇਸ ਮਾਮਲੇ ਦੀ ਅਧਿਕਾਰਤ ਪੁਸ਼ਟੀ ਕਰਨਾ ਥੋੜੀ ਜਲਦਬਾਜ਼ੀ ਹੋਵੇਗੀ।



ਪਰ ਪਿਛਲੇ ਦਿਨੀਂ ਜਿਸ ਤਰ੍ਹਾਂ ਪਰਿਣੀਤੀ ਚੋਪੜਾ ਅਤੇ ਰਾਘਵ ਚੱਢਾ ਦਾ ਨਾਂ ਸੁਰਖੀਆਂ 'ਚ ਰਿਹਾ ਹੈ, ਉਸ ਤੋਂ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਅਕਤੂਬਰ 'ਚ ਪਰਿਣੀਤੀ ਅਤੇ ਰਾਘਵ ਦਾ ਵਿਆਹ ਹੋ ਸਕਦਾ ਹੈ।