Afsana Khan Raja Kumari big collaboration: ਪੰਜਾਬੀ ਗਾਇਕਾ ਅਫਸਾਨਾ ਖਾਨ ਅਤੇ ਅਮੇਰੀਕਨ ਰੈਪਰ ਰਾਜਾ ਕੁਮਾਰੀ ਵੱਲੋਂ ਪ੍ਰਸ਼ੰਸਕਾਂ ਲਈ ਖਾਸ ਐਲਾਨ ਕੀਤਾ ਗਿਆ ਹੈ। ਦੱਸ ਦੇਈਏ ਕਿ ਪੰਜਾਬੀ ਗਾਇਕਾ ਅਫਸਾਨਾ ਖਾਨ ਵੱਲੋਂ ਆਪਣੇ ਸੋਸ਼ਲ ਮੀਡੀਆ ਹੈਂਡਲ ਉੱਪਰ ਅਮੇਰੀਕਨ ਰੈਪਰ ਰਾਜਾ ਕੁਮਾਰੀ ਨਾਲ ਖਾਸ ਤਸਵੀਰਾਂ ਸ਼ੇਅਰ ਕੀਤੀਆਂ ਗਈਆਂ ਹਨ। ਅਫਸਾਨਾ ਖਾਨ ਅਤੇ ਰਾਜਾ ਕੁਮਾਰੀ ਦੀਆਂ ਤਸਵੀਰਾਂ ਵੇਖਣ ਤੋਂ ਬਾਅਦ ਪ੍ਰਸ਼ੰਸਕ ਵੀ ਬੇਹੱਦ ਉਤਸ਼ਾਹਿਤ ਹੋ ਗਏ ਹਨ। ਦਰਅਸਲ, ਇਹ ਅਫਸਾਨਾ ਅਤੇ ਰਾਜਾ ਕੁਮਾਰੀ ਦੋਵਾਂ ਨੇ ਮਿਲ ਕੇ ਪ੍ਰਸ਼ੰਸਕਾਂ ਲਈ ਖਾਸ ਕੌਲੈਬ ਦਾ ਐਲਾਨ ਕੀਤਾ ਹੈ। ਇਸ ਦੌਰਾਨ ਦੋਵਾਂ ਦੀਆਂ ਤਸਵੀਰਾਂ ਸੋਸ਼ਲ ਮੀਡੀਆ ਉੱਪਰ ਖੂਬ ਵਾਰਈਲ ਹੋ ਰਹੀਆਂ ਹਨ। ਪੰਜਾਬੀ ਗਾਇਕਾ ਅਫਸਾਨਾ ਖਾਨ ਨੇ ਤਸਵੀਰਾਂ ਸ਼ੇਅਰ ਕਰ ਕੈਪਸ਼ਨ ਵਿੱਚ ਲਿਖਿਆ, ਦੋ ਰਾਣੀਆ ਇੱਕੋ ਫ੍ਰੇਮ ਵਿੱਚ... ਇਸ ਤੋਂ ਬਾਅਦ ਅਫਸਾਨਾ ਨੇ ਲਿਖਿਆ ਵੱਡੀ ਕੌਲੈਬ...ਮੇਰੀ ਖੂਬਸੂਰਤ ਭੈਣ ਨਾਲ @therajakumari ਉਸ ਲਈ ਬਹੁਤ ਪਿਆਰ ਅਤੇ ਸਤਿਕਾਰ ❤️💫...ਅਫਸਾਨਾ ਖਾਨ X ਰਾਜਾ ਕੁਮਾਰੀ... ਇਨ੍ਹਾਂ ਤਸਵੀਰਾਂ ਉੱਪਰ ਪ੍ਰਸ਼ੰਸਕਾਂ ਵੱਲੋਂ ਲਗਾਤਾਰ ਹਾਰਟ ਇਮੋਜ਼ੀ ਕਮੈਂਟ ਕੀਤੇ ਜਾ ਰਹੇ ਹਨ। ਕਾਬਿਲੇਗੌਰ ਹੈ ਕਿ ਅਮੇਰੀਕਨ ਰੈਪਰ ਰਾਜਾ ਕੁਮਾਰੀ ਕਈ ਮਸ਼ਹੂਰ ਹਸਤੀਆਂ ਵਿੱਚ ਗਿਣੀ ਜਾਂਦੀ ਹੈ। ਉਸ ਦੇ ਗੀਤਾਂ ਨੂੰ ਦਰਸ਼ਕਾਂ ਦਾ ਭਰਮਾ ਹੁੰਗਾਰਾ ਮਿਲਦਾ ਹੈ। ਇਸ ਤੋਂ ਇਲਾਵਾ ਪੰਜਾਬੀ ਗਾਇਕਾ ਅਫਸਾਨਾ ਖਾਨ ਦੀ ਗੱਲ਼ ਕਰਿਏ ਤਾਂ ਉਹ ਸਿੰਗਲ ਟ੍ਰੈਕ ਦੇ ਨਾਲ-ਨਾਲ ਕਈ ਫਿਲਮਾਂ ਵਿੱਚ ਸ਼ਾਨਦਾਰ ਗੀਤਾਂ ਨੂੰ ਆਪਣੀ ਆਵਾਜ਼ ਦੇ ਚੁੱਕੀ ਹੈ। ਦੱਸ ਦੇਈਏ ਕਿ ਅਫਸਾਨਾ ਦੇ ਗੀਤਾਂ ਨੂੰ ਪੰਜਾਬੀਆਂ ਵਿੱਚ ਹੀ ਨਹੀਂ ਸਗੋਂ ਵਿਦੇਸ਼ ਬੈਠੇ ਦਰਸ਼ਕਾਂ ਵੱਲੋਂ ਵੀ ਬੇਹੱਦ ਪਸੰਦ ਕੀਤਾ ਜਾ ਰਿਹਾ ਹੈ।