Kamal Cheema Pics: ਅਦਾਕਾਰਾ ਤੇ ਮਾਡਲ ਕਮਲ ਚੀਮਾ ਨੇ ਫਿਲਮ ਇੰਡਸਟਰੀ 'ਚ ਆਪਣੀ ਵੱਖਰੀ ਪਛਾਣ ਬਣਾਈ ਹੈ। ਉਹ ਅੱਜ ਕਿਸੇ ਪਛਾਣ ਦੀ ਮੋਹਤਾਜ ਨਹੀਂ ਹੈ। ਦੱਸ ਦੇਈਏ ਕਿ ਹਾਲ ਹੀ ਵਿੱਚ ਉਸ ਨੂੰ ਬੇਹਤਰੀਨ ਯੋਗਦਾਨ ਦੇ ਲਈ ਦਾਦਾ ਸਾਹਿਬ ਫਾਲਕੇ ਐਵਾਰਡ ਵੀ ਮਿਲਿਆ। ਇਸਦੇ ਨਾਲ ਹੀ ਹੁਣ ਫਿਰ ਤੋਂ ਉਸ ਨੂੰ ਮਹਾਰਾਸ਼ਟਰ 'ਚ ਦਾਦਾ ਸਾਹਿਬ ਫਾਲਕੇ ਆਈਕਨ ਐਵਾਰਡ ਨਾਲ ਸਨਮਾਨਤ ਕੀਤਾ ਗਿਆ। ਉਹ ਆਪਣੇ ਸੋਸ਼ਲ ਮੀਡੀਆ ਹੈਂਡਲ ਦੇ ਜਰਿਏ ਪ੍ਰਸ਼ੰਸਕਾਂ ਵਿੱਚ ਹਮੇਸ਼ਾ ਐਕਟਿਵ ਰਹਿੰਦੀ ਹੈ। ਇਸ ਵਿਚਾਲੇ ਅਦਾਕਾਰਾ ਵੱਲੋਂ ਇੱਕ ਪੋਸਟ ਸਾਂਝੀ ਕੀਤੀ ਗਈ ਹੈ, ਜਿਸ ਨੇ ਹਰ ਕਿਸੇ ਨੂੰ ਭਾਵੁਕ ਕਰ ਦਿੱਤਾ ਹੈ। ਦਰਅਸਲ, ਕਮਲ ਚੀਮਾ ਨੇ ਆਪਣੇ ਟਵਿੱਟਰ ਹੈਂਡਲ ਉੱਪਰ ਮਾਂ ਨੂੰ ਯਾਦ ਕਰ ਭਾਵੁਕ ਨੋਟ ਸਾਂਝਾ ਕੀਤਾ ਹੈ। ਉਨ੍ਹਾਂ ਲਿਖਿਆ, ਪਹਿਲੀ ਤਰੀਕ ਤੇ ਮਹੀਨਾ ਭੈੜਾ ਜੁਲਾਈ ਦਾ... ਤਾਰ ਸਾਲ ਹੋ ਗਏ ਮਾਂ ਤੈਨੂੰ ਜ਼ਿੰਦਗੀ ਚੋਂ ਗਏ... ਮੈਂ ਤੁਹਾਨੂੰ ਹਰ ਦਿਨ ਯਾਦ ਕਰਦੀ ਹਾਂ... ਮੈਂ ਹਮੇਸ਼ਾ ਜਿਉਂਦੀ ਰਹਾਂਗੀ ਜਿਵੇਂ ਤੁਸੀਂ ਮੈਨੂੰ ਪਾਲਿਆ ਸੀ ਮੈਂ ਆਪਣੀਆਂ ਭਾਵਨਾਵਾਂ ਨੂੰ ਦੁਨੀਆਂ ਨੂੰ ਦਿਖਾਇਆ ਹੈ ਕਿ ਤੁਸੀਂ ਮੈਨੂੰ ਪਾਲਿਆ ਹੈ। ਇਸ ਲਈ ਮੈਨੂੰ ਦਇਆ ਅਤੇ ਹਮਦਰਦੀ ਦਿਖਾਉਣ ਲਈ ਕਿਸੇ ਦੀ ਲੋੜ ਨਹੀਂ ਹੈ।❤️🩹 ਮੈਂ ਹਰ ਰੋਜ਼ ਗੁਰਦੁਆਰਾ ਸਾਹਿਬ ਜਾਂਦੀ ਹਾਂ ਅਤੇ ਜਦੋਂ ਵੀ ਉਲਝਣ ਮਹਿਸੂਸ ਕਰਦੀ ਹਾਂ ਤਾਂ ਮੈਂ ਗੁਰੂਵਾਕ ਹੁਕਮਨਾਮਾ ਸਾਹਿਬ ਸੁਣ ਲੈਂਦੀ ਹਾਂ। ਉਨ੍ਹਾਂ ਅੱਗੇ ਲਿਖਦੇ ਹੋਏ ਕਿਹਾ ਤੁਸੀਂ ਅਤੇ ਪਿਤਾ ਜੀ ਨੇ ਮੈਨੂੰ ਕਿਹਾ ਸੀ ਕਿ ਸਾਡੇ ਤੋਂ ਬਾਅਦ ਕੇਵਲ ਗੁਰੂ ਗ੍ਰੰਥ ਸਾਹਿਬ ਵਿੱਚ ਵਿਸ਼ਵਾਸ ਰੱਖੋ ਅਤੇ ਉਨ੍ਹਾਂ ਦੀ ਰਜ਼ਾ ਵਿੱਚ ਰਹੋ ਕਦੇਂ ਵੀ ਤੁਸੀਂ ਰੋਣਾ ਨਹੀਂ। ਅੱਜ ਬਾਬਾ ਜੀ ਨੂੰ ਦੱਸਣਾ ਚਾਹੁੰਦੀ ਹਾਂ ਬੱਸ ਇੱਕ ਕੱਸ ਕੇ ਜੱਫੀ ਪਾਓ ਅਤੇ ਮੇਰਾ ਪਿਆਰ ਮੰਮੀ ਨੂੰ ਭੇਜੋ, ਅੱਜ ਬਹੂਤ ਯਾਦ ਆ ਰਹੀ। ਮੇਰੇ ਪਿਆਰੇ ਮਾਤਾ-ਪਿਤਾ ਅਤੇ ਭਰਾ ਮੈਨੂੰ ਤੁਹਾਡੀ ਯਾਦ ਆਉਂਦੀ ਹੈ. ਪਰ ਮੈਂ ਤੁਹਾਡੇ ਆਸ਼ੀਰਵਾਦ ਦੁਆਰਾ ਹਮੇਸ਼ਾ ਮੇਰੇ ਨਾਲ ਤੁਹਾਡੀ ਮੌਜੂਦਗੀ ਮਹਿਸੂਸ ਕਰਦੀ ਹਾਂ। ਫਿਲਹਾਲ ਤੁਸੀ ਵੀ ਵੇਖੋ ਅਦਾਕਾਰਾ ਦੀ ਇਹ ਪੋਸਟ...