Sidhu Moose Wala Chain: ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੀ ਮੌਤ ਨੂੰ 29 ਮਈ ਸਾਲ 2023 ਨੂੰ ਪੂਰਾ ਇੱਕ ਸਾਲ ਬੀਤ ਗਿਆ। ਪਰ ਕਲਾਕਾਰ ਦੀਆਂ ਯਾਦਾਂ ਪ੍ਰਸ਼ੰਸਕਾਂ ਦਾ ਦਿਲਾਂ ਵਿੱਚ ਹੋਰ ਵੀ ਡੂੰਘੀਆਂ ਹੁੰਦੀਆਂ ਜਾ ਰਹੀਆਂ ਹਨ।



ਇਸ ਵਿਚਾਲੇ ਸੋਸ਼ਲ਼ ਮੀਡੀਆ ਉੱਪਰ ਇੱਕ ਵੀਡੀਓ ਤੇਜ਼ੀ ਨਾਲ ਵਾਈਰਲ ਹੋ ਰਿਹਾ ਹੈ। ਜਿਸ ਨੇ ਸਭ ਦਾ ਧਿਆਨ ਆਪਣੇ ਵੱਲ ਖਿੱਚਿਆ ਹੈ।



ਦਰਅਸਲ, ਇਸ ਵੀਡੀਓ ਵਿੱਚ ਇੱਕ ਕੁੜੀ ਸਿੱਧੂ ਦੇ ਰੂਪ ਵਿੱਚ ਬਣੀ ਇੱਕ ਸੋਨੇ ਦੀ ਚੈਨ ਗਲ੍ਹੇ ਵਿੱਚ ਪਾਏ ਨਜ਼ਰ ਆ ਰਹੀ ਹੈ। ਸਿੱਧੂ ਨੂੰ ਚੌਹਣ ਵਾਲੀ ਇੱਕ ਫੈਨ ਵੱਲੋ ਸਿੱਧੂ ਦਾ ਲੌਕੇਟ ਹੀ ਬਣਵਾ ਗਲ੍ਹੇ ਵਿੱਚ ਪਾ ਲਿਆ ਗਿਆ ਹੈ।



ਇਸ ਵੀਡੀਓ ਵਿੱਚ ਤੁਸੀ ਸਿੱਧੂ ਮੂਸੇਵਾਲਾ ਦਾ ਬਣਿਆ ਇਹ ਲੌਕੇਟ ਦੇਖ ਸਕਦੇ ਹੋ ਜੋ ਕਿ ਖਿੱਚ ਦਾ ਕੇਂਦਰ ਬਣਿਆ ਹੋਇਆ ਹੈ।



ਦੱਸ ਦੇਈਏ ਕਿ ਦਿਨ-ਬ-ਦਿਨ ਮੂਸਾ ਜੱਟ ਦਰਸ਼ਕਾਂ ਦੀਆਂ ਯਾਦਾਂ ਵਿੱਚ ਘਰ ਬਣਾ ਰਿਹਾ ਹੈ। ਉਸ ਦੀਆਂ ਯਾਦਾਂ ਨੂੰ ਜ਼ਿੰਦਾ ਰੱਖਣ ਲਈ ਫੈਨਜ਼ ਹਰ ਤਰੀਕਾ ਆਜ਼ਮਾ ਰਹੇ ਹਨ।



ਇਹ ਵੀਡੀਓ Divya Kaur Bawa ਇੰਸਟਾਗ੍ਰਾਮ ਉੱਪਰ ਸਾਂਝਾ ਕੀਤਾ ਗਿਆ ਹੈ। ਇਸ ਵੀਡੀਓ ਨੂੰ ਪ੍ਰਸ਼ੰਸਕ ਵੀ ਬੇਹੱਦ ਪਸੰਦ ਕਰ ਰਹੇ ਹਨ। ਇਸ ਤੋਂ ਇਲਾਵਾ ਉਹ ਇਸ ਨੂੰ ਦੇਖ ਭਾਵੁਕ ਹੋ ਰਹੇ ਹਨ।



ਸਿੱਧੂ ਦੀਆਂ ਤਸਵੀਰਾਂ ਅਤੇ ਵੀਡੀਓ ਅਕਸਰ ਸੋਸ਼ਲ ਮੀਡੀਆ ਉੱਪਰ ਵਾਈਰਲ ਹੁੰਦੀਆਂ ਰਹਿੰਦੀਆਂ ਹਨ। ਜਿਨ੍ਹਾਂ ਨੂੰ ਦੇਖ ਪ੍ਰਸ਼ੰਸਕ ਬੇਹੱਦ ਭਾਵੁਕ ਹੋ ਜਾਂਦੇ ਹਨ।



ਕਾਬਿਲੇਗ਼ੌਰ ਹੈ ਕਿ ਸਿੱਧੂ ਮੂਸੇਵਾਲਾ ਨੂੰ 29 ਮਈ 2022 ਨੂੰ ਮਾਨਸਾ ਦੇ ਪਿੰਡ ਜਵਾਹਰਕੇ ਵਿਖੇ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ।



ਉਸ ਦੀ ਮੌਤ ਤੋਂ ਇੱਕ ਸਾਲ ਬਾਅਦ ਹਾਲੇ ਤੱਕ ਵੀ ਇਨਸਾਫ ਅਧੂਰਾ ਹੈ। ਉਸ ਦਾ ਪਰਿਵਾਰ ਤੇ ਚਾਹੁਣ ਵਾਲੇ ਉਸ ਦੇ ਲਈ ਇਨਸਾਫ ਦੀ ਮੰਗ ਕਰ ਰਹੇ ਹਨ।



ਹਾਲ ਹੀ ਵਿੱਚ ਗੋਲਡੀ ਬਰਾੜ ਨੇ ਇੱਕ ਆਡੀਓ ਇੰਟਰਵਿਊ ;ਚ ਇਹ ਸ਼ਰੇਆਮ ਕਬੂਲ ਕੀਤਾ ਸੀ ਕਿ ਉਸ ਨੇ ਮੂਸੇਵਾਲਾ ਦੀ ਹੱਤਿਆ ਕਰਵਾਈ ਹੈ।