Rana Ranbir Daughter Seerat Rana Video: ਪੰਜਾਬੀ ਕਲਾਕਾਰ ਰਾਣਾ ਰਣਬੀਰ ਦੀ ਧੀ ਸੀਰਤ ਰਾਣਾ ਆਪਣੇ ਵਿਆਹ ਤੋਂ ਬਾਅਦ ਲਗਾਤਾਰ ਚਰਚਾ ਵਿੱਚ ਹਨ। ਉਨ੍ਹਾਂ ਦੀਆਂ ਤਸਵੀਰਾਂ ਅਤੇ ਵੀਡੀਓ ਲਗਾਤਾਰ ਸੋਸ਼ਲ ਮੀਡੀਆ ਉੱਪਰ ਵਾਈਰਲ ਹੋ ਰਹੀਆਂ ਹਨ। ਜਿਨ੍ਹਾਂ ਵਿੱਚ ਉਸ ਦੀ ਸਾਦਗੀ ਪ੍ਰਸ਼ੰਸਕਾਂ ਦਾ ਮਨ ਮੋਹ ਰਹੀ ਹੈ। ਇਸ ਵਿਚਾਲੇ ਸੀਰਤ ਵੱਲੋਂ ਇੱਕ ਵੀਡੀਓ ਸ਼ੇਅਰ ਕੀਤਾ ਗਿਆ ਹੈ, ਜਿਸ ਵਿੱਚ ਉਨ੍ਹਾਂ ਦੇ ਪਰਿਵਾਰ ਦੀ ਬੇਹੱਦ ਖੂਬਸੂਰਤ ਝਲਕ ਨਜ਼ਰ ਆਈ। ਤੁਸੀ ਵੀ ਵੇਖੋ ਇਹ ਵੀਡੀਓ... ਰਾਣਾ ਰਣਬੀਰ ਦੀ ਧੀ ਸੀਰਤ ਨੇ ਆਪਣੇ ਸੋਸ਼ਲ ਮੀਡੀਆ ਹੈਂਡਲ ਇੰਸਟਾਗ੍ਰਾਮ ਉੱਪਰ ਵੀਡੀਓ ਸ਼ੇਅਰ ਕਰ ਉਸ ਵਿੱਚ ਵਿਆਹ ਦੀ ਤਰੀਕ ਲਿਖੀ ਹੈ। ਜਿਸ ਵਿੱਚ ਉਨ੍ਹਾਂ ਲਿਖਿਆ 2023.06.24... ਇਸ ਵੀਡੀਓ ਉੱਪਰ ਲਗਾਤਾਰ ਪ੍ਰਸ਼ੰਸਕ ਕਮੈਂਟ ਕਰ ਵਧਾਈ ਦੇ ਰਹੇ ਹਨ। ਇਸ ਤੋਂ ਇਲਾਵਾ ਇੰਡਸਟਰੀ ਦੇ ਤਮਾਮ ਸਿਤਾਰਿਆਂ ਵੱਲੋਂ ਵੀ ਸੀਰਤ ਰਾਣਾ ਨੂੰ ਵਿਆਹ ਦੀ ਵਧਾਈ ਦਿੱਤੀ ਗਈ। ਦੱਸ ਦੇਈਏ ਕਿ ਇਸ ਤੋਂ ਪਹਿਲਾਂ ਕਲਾਕਾਰ ਵੱਲੋਂ ਧੀ ਸੀਰਤ ਨੂੰ ਵਿਆਹ ਉੱਪਰ ਦੁਆਵਾਂ ਦੇਣ ਵਾਲਿਆਂ ਦਾ ਧੰਨਵਾਦ ਕੀਤਾ ਗਿਆ। ਇਸ ਦੌਰਾਨ ਕਲਾਕਾਰ ਨੇ ਵੀਡੀਓ ਸ਼ੇਅਰ ਕਰ ਲਿਖਿਆ, ਕੁਲ ਸੰਸਾਰ ਚੋਂ ਮੁਬਾਰਕਾਂ ਤੇ ਦੁਆਵਾਂ ਦੇਣ ਵਾਲਿਓ ਤੁਹਾਡੀ ਫ਼ਤਿਹ ਹੋਵੇ। ਖੁਸ਼ ਰਹੋ। ਮਿਹਰਬਾਨੀ। ਸ਼ੁਕਰਾਨਾ। ਸੀਰਤ ਲਾਡੋ ਤੂੰ ਕੋਈ ਬੇਗਾਨਾ ਧਨ ਨਹੀਂ। ਅਸੀਂ ਤੇਰਾ ਕੰਨਿਆ ਦਾਨ ਨਹੀਂ ਕੀਤਾ। ਧੀ ਪੁੱਤ ਜਾਂ ਕੋਈ ਵੀ ਮਨੁੱਖ ਦਾਨ ਨਹੀਂ ਕੀਤਾ ਜਾ ਸਕਦਾ। ਅਸੀਂ ਤੇਰੀ ਪਸੰਦ, ਤੇਰੇ ਕਰਨ ਨਾਲ, ਤੇਰਾ ਆਨੰਦ ਕਾਰਜ ਬਹੁਤ ਚਾਵਾਂ ਨਾਲ ਰਚਾਇਆ ਹੈ। ਆਪਣੀ ਜ਼ਿੰਦਗੀ ਸੋਹਣੀ ਜੀਓ। ਬਹੁਤ ਪਿਆਰ। ਸਭ ਦੇ ਬੱਚੇ ਖੁਸ਼ ਰਹਿਣ। ਤੰਦਰੁਸਤ ਰਹਿਣ।