Theft in Deep Dhillon's car: ਪੰਜਾਬੀ ਗਾਇਕ ਦੀਪ ਢਿੱਲੋਂ ਨੇ ਮਿਊਜ਼ਿਕ ਇੰਡਸਟਰੀ ਵਿੱਚ ਆਪਣੀ ਵੱਖਰੀ ਪਛਾਣ ਕਾਇਮ ਕੀਤੀ ਹੈ। ਉਨ੍ਹਾਂ ਆਪਣੇ ਦਮ ਦੇ ਦੇਸ਼ ਹੀ ਨਹੀਂ ਬਲਕਿ ਵਿਦੇਸ਼ ਵਿੱਚ ਵੀ ਸਫਲਤਾ ਦੇ ਝੰਡੇ ਗੰਡੇ ਹਨ। ਦੱਸ ਦੇਈਏ ਕਿ ਕਲਾਕਾਰ ਆਪਣੇ ਸੋਸ਼ਲ ਮੀਡੀਆ ਹੈਂਡਲ ਦੇ ਜਰਿਏ ਅਕਸਰ ਪ੍ਰਸ਼ੰਸਕਾਂ ਵਿਚਾਲੇ ਐਕਟਿਵ ਰਹਿੰਦੇ ਹਨ। ਇਸ ਦੌਰਾਨ ਕਲਾਕਾਰ ਵੱਲੋਂ ਆਪਣੇ ਦਰਸ਼ਕਾਂ ਨਾਲ ਇੱਕ ਵੀਡੀਓ ਸਾਂਝਾ ਕੀਤਾ ਗਿਆ ਹੈ। ਜਿਸ ਨੇ ਸਭ ਦੇ ਹੋਸ਼ ਉੱਡਾ ਦਿੱਤੇ ਹਨ। ਦਰਅਸਲ, ਬ੍ਰਾਮਟਨ ਵਿੱਚ ਚੋਰਾਂ ਨੇ ਕਲਾਕਾਰ ਦੀ ਕਾਰ ਤੋੜ ਬੁਰਾ ਹਾਲ ਕਰ ਦਿੱਤਾ। ਜਿਸਦੀ ਵੀਡੀਓ ਸਾਂਝੀ ਕਰ ਗਾਇਕ ਦੀਪ ਢਿੱਲੋਂ ਨੇ ਬ੍ਰਾਮਟਨ ਦਾ ਹਾਲ ਦਿਖਾਇਆ ਹੈ। ਤੁਸੀ ਵੀ ਵੇਖੋ ਇਹ ਵੀਡੀਓ... ਗਾਇਕ ਦੀਪ ਢਿੱਲੋਂ ਵੱਲੋਂ ਸਾਂਝੀ ਕੀਤੀ ਵੀਡੀਓ ਵਿੱਚ ਤੁਸੀ ਦੇਖ ਸਕਦੇ ਹੋ ਕਿ ਕਿਵੇਂ ਬ੍ਰਾਮਟਨ ਦੇ ਚੋਰਾਂ ਨੇ ਕਾਰ ਨੂੰ ਤੋੜ ਬੁਰਾ ਹਾਲ ਕਰ ਦਿੱਤਾ। ਇਸ ਵੀਡੀਓ ਨੂੰ ਕੈਪਸ਼ਨ ਦਿੰਦੇ ਹੋਏ ਗਾਇਕ ਨੇ ਲਿਖਿਆ, ਆਪਣੀ ਗੱਡੀ ਤੋੜ ਗਏ... ਕਲਾਕਾਰ ਦੀ ਇਸ ਵੀਡੀਓ ਉੱਪਰ ਪ੍ਰਸ਼ੰਸਕ ਵੀ ਕਮੈਂਟ ਕਰ ਅਫਸੋਸ ਜਤਾ ਰਹੇ ਹਨ। ਇੱਕ ਯੂਜ਼ਰ ਨੇ ਕਮੈਂਟ ਕਰ ਲਿਖਿਆ, ਔਖਾ ਹੋਇਆ ਪਿਆ... ਇੱਕ ਹੋਰ ਯੂਜ਼ਰ ਨੇ ਲਿਖਦੇ ਹੋਏ ਕਿਹਾ ਧਿਆਨ ਰੱਖੋ ਵੀਰ... ਕਾਬਿਲੇਗੌਰ ਹੈ ਕਿ ਗਾਇਕ ਦੀਪ ਢਿੱਲੋਂ ਆਪਣੇ ਪਰਿਵਾਰ ਨਾਲ ਕੈਨੇਡਾ ਵਿੱਚ ਹਨ। ਇਸ ਦੌਰਾਨ ਉਨ੍ਹਾਂ ਆਪਣੇ ਪਿਤਾ ਦਾ ਉੱਥੇ ਸਵਾਗਤ ਵੀ ਕੀਤਾ। ਜਿਸ ਦਾ ਵੀਡੀਓ ਸ਼ੇਅਰ ਕਰ ਉਨ੍ਹਾਂ ਦਰਸ਼ਕਾਂ ਨਾਲ ਆਪਣੀ ਖੁਸ਼ੀ ਜ਼ਾਹਿਰ ਕੀਤੀ। ਵਰਕਫਰੰਟ ਦੀ ਗੱਲ ਕਰਿਏ ਤਾਂ ਦੀਪ ਢਿੱਲੋਂ ਅਤੇ ਜੈਸਮੀਨ ਜੱਸੀ ਪੰਜਾਬੀ ਇੰਡਸਟਰੀ ਦੀ ਮਸ਼ਹੂਰ ਜੋੜੀਆਂ ਵਿੱਚੋਂ ਇੱਕ ਹਨ। ਦੋਵਾਂ ਨੇ ਕਈ ਹਿੱਟ ਗੀਤਾਂ ਨਾਲ ਪੰਜਾਬੀਆਂ ਦਾ ਮਨੋਰੰਜਨ ਕੀਤਾ।