Nisha Bano Birthday: ਪੰਜਾਬੀ ਅਦਾਕਾਰਾ ਨਿਸ਼ਾ ਬਾਨੋ ਸਿਨੇਮਾ ਜਗਤ ਦੀਆਂ ਮਸ਼ਹੂਰ ਅਭਿਨੇਤਰੀਆਂ ਵਿੱਚੋਂ ਇੱਕ ਹੈ। ਉਨ੍ਹਾਂ ਆਪਣੀ ਅਦਾਕਾਰੀ ਦੇ ਨਾਲ-ਨਾਲ ਖੂਬਸੂਰਤੀ ਨਾਲ ਵੀ ਪ੍ਰਸ਼ੰਸਕਾਂ ਦਾ ਧਿਆਨ ਖਿੱਚਿਆ। ਦੱਸ ਦੇਈਏ ਕਿ ਹਾਲ ਹੀ ਵਿੱਚ ਨਿਸ਼ਾ ਬਾਨੋ ਵੱਲੋਂ ਆਪਣਾ ਜਨਮਦਿਨ ਸੈਲਿਬ੍ਰੇਟ ਕੀਤਾ ਗਿਆ। ਜਿਸ ਦੀਆਂ ਤਸਵੀਰਾਂ ਅਤੇ ਵੀਡੀਓ ਕਲਿੱਪ ਨਿਸ਼ਾ ਵੱਲੋਂ ਸੋਸ਼ਲ ਮੀਡੀਆ ਹੈਂਡਲ ਇੰਸਟਾਗ੍ਰਾਮ ਦੀ ਸਟੋਰੀ ਵਿੱਚ ਸਾਂਝੀ ਕੀਤੀ ਗਈ ਹੈ। ਇਨ੍ਹਾਂ ਵਿੱਚੋਂ ਨਿਸ਼ਾ ਦੇ ਕਰੀਬੀਆਂ ਵੱਲ਼ੋਂ ਉਨ੍ਹਾਂ ਨੂੰ ਜਨਮਦਿਨ ਦੀ ਵਧਾਈ ਦਿੱਤੀ ਜਾ ਰਹੀ ਹੈ। ਪਤੀ ਸਮੀਰ ਮਾਹੀ ਨੇ ਪੋਸਟ ਸ਼ੇਅਰ ਕਰਦੇ ਹੋਏ ਕੈਪਸ਼ਨ ਵਿੱਚ ਲਿਖਿਆ, ਰੱਬ ਹਮੇਸ਼ਾ ਖੁਸ਼ ਰੱਖੇ, ਤੰਦਰੁਸਤ ਰੱਖੇ... ਹੈਪੀ ਬਰਥ੍ਡੇ ਨਿਸ਼ਾ ਬਾਨੋ... ਜਾਣਕਾਰੀ ਲਈ ਦੱਸ ਦੇਈਏ ਕਿ ਨਿਸ਼ਾ ਬਾਨੋ ਵੱਲੋਂ 26 ਜੂਨ ਨੂੰ ਮਨਾਇਆ ਗਿਆ। ਜਿਸ ਦੀਆਂ ਕਲਿੱਪ ਉਨ੍ਹਾਂ ਵੱਲੋਂ ਸਾਂਝੀਆਂ ਕੀਤੀਆਂ ਗਈਆਂ ਹਨ। ਨਿਸ਼ਾ ਬਾਨੋ ਪੰਜਾਬੀ ਇੰਡਸਟਰੀ ਦੇ ਕਈ ਟੌਪ ਸਿਤਾਰਿਆਂ ਨਾਲ ਕੰਮ ਕਰਦੇ ਹੋਏ ਦਿਖਾਈ ਦੇ ਚੁੱਕੀ ਹੈ। ਉਨ੍ਹਾਂ ਦੀ ਅਦਾਕਾਰੀ ਨੂੰ ਦਰਸ਼ਕਾਂ ਦਾ ਭਰਮਾ ਹੁੰਗਾਰਾ ਮਿਲਦਾ ਹੈ। ਕਾਬਿਲੇਗੌਰ ਹੈ ਕਿ ਹਾਲ ਹੀ ਵਿੱਚ ਅਦਾਕਾਰਾ ਨਿਸ਼ਾ ਬਾਨੋ ਦੇ ਪਿਤਾ ਇਸ ਦੁਨੀਆ ਤੋਂ ਹਮੇਸ਼ਾ-ਹਮੇਸ਼ਾ ਲਈ ਰੁਖਸਤ ਹੋ ਗਏ। ਇਸ ਦੌਰਾਨ ਨਿਸ਼ਾ ਬਾਨੋ ਡੂੰਘੇ ਸਦਮੇ ਵਿੱਚ ਦਿਖਾਈ ਦਿੱਤੀ। ਹਾਲਾਂਕਿ ਉਹ ਹੌਲੀ-ਹੌਲੀ ਇਸ ਸਦਮੇ ਤੋਂ ਬਾਹਰ ਆ ਰਹੀ ਹੈ। ਵਰਕਫਰੰਟ ਦੀ ਗੱਲ ਕਰਿਏ ਤਾਂ ਨਿਸ਼ਾ ਬਾਨੋ ਬਹੁਤ ਜਲਦ ਫਿਲਮ ਅਮਰ ਸਿੰਘ ਚਮਕੀਲਾ ਵਿੱਚ ਕੰਮ ਕਰਦੇ ਹੋਏ ਦਿਖਾਈ ਦੇਵੇਗੀ। ਨਿਸ਼ਾ ਵੱਲੋਂ ਆਪਣੇ ਸੋਸ਼ਲ ਮੀਡੀਆ ਹੈਂਡਲ ਉੱਪਰ ਇਸਦੀ ਤਸਵੀਰ ਸ਼ੇਅਰ ਕੀਤੀ ਗਈ ਸੀ। ਦੱਸ ਦੇਈਏ ਕਿ ਅਮਰ ਸਿੰਘ ਚਮਕੀਲਾ ਵਿੱਚ ਨਿਸ਼ਾ ਬਾਨੋ ਦਿਲਜੀਤ ਦੋਸਾਂਝ ਸਣੇ ਪਰਿਣੀਤੀ ਚੋਪੜਾ ਨਾਲ ਕੰਮ ਕਰਦੇ ਹੋਏ ਨਜ਼ਰ ਆਵੇਗੀ। ਇਸ ਫਿਲਮ ਨੂੰ ਇਮਤਿਆਜ਼ ਅਲੀ ਦੁਆਰਾ ਨਿਰਦੇਸ਼ਿਤ ਕੀਤਾ ਗਿਆ ਹੈ।