Tania Pics: ਪੰਜਾਬੀ ਅਦਾਕਾਰਾ ਤਾਨੀਆ ਫਿਲਮ ਲੇਖ ਅਤੇ ਸੁਫਨਾ ਵਿੱਚ ਲੀਡ ਕਿਰਦਾਰ ਨਿਭਾ ਸੁਰਖੀਆਂ ਵਿੱਚ ਆਈ। ਆਪਣੀ ਅਦਾਕਾਰੀ ਦੇ ਨਾਲ ਉਸਨੇ ਖੂਬਸੂਰਤੀ ਨਾਲ ਸਭ ਨੂੰ ਦੀਵਾਨਾ ਬਣਾਇਆ। ਦੱਸ ਦੇਈਏ ਕਿ ਤਾਨੀਆ ਹਾਲੇ ਤੱਕ ਇੰਡਸਟਰੀ ਦੇ ਕਈ ਮਸ਼ਹੂਰ ਸਿਤਾਰਿਆਂ ਨਾਲ ਕੰਮ ਕਰ ਚੁੱਕੀ ਹੈ। ਉਸ ਦੀ ਕੈਮਿਸਟ੍ਰੀ ਨੂੰ ਐਮੀ ਵਿਰਕ ਨਾਲ ਬੇਹੱਦ ਪਸੰਦ ਕੀਤਾ ਗਿਆ। ਇਨ੍ਹੀ ਦਿਨੀਂ ਤਾਨੀਆ ਆਪਣੀ ਫਿਲਮ ਗੋਡੇ ਗੋਡੇ ਚਾਅ ਨੂੰ ਲੈ ਸੁਰਖੀਆਂ ਵਿੱਚ ਹੈ। ਇਸ ਫਿਲਮ ਵਿੱਚ ਉਸਦੇ ਸਾਦਗੀ ਅਤੇ ਚੁਲਬੁਲੇ ਭਰੇ ਕਿਰਦਾਰ ਨੂੰ ਦਰਸ਼ਕਾਂ ਦਾ ਭਰਪੂਰ ਪਿਆਰ ਮਿਲ ਰਿਹਾ ਹੈ। ਖਾਸ ਗੱਲ ਇਹ ਹੈ ਕਿ ਸੋਨਮ ਬਾਜਵਾ ਅਤੇ ਤਾਨੀਆ ਸਟਾਰਰ ਇਸ ਫਿਲਮ ਨੇ 25 ਕਰੋੜ ਦੀ ਕਮਾਈ ਪਾਰ ਕਰ ਲਈ ਹੈ। ਫਿਲਮ ਦੇ ਹਰ ਕਿਰਦਾਰ ਦੀ ਖੂਬ ਤਾਰੀਫ ਹੋਈ। ਫਿਲਮ 'ਚ ਤਾਨੀਆ ਅਤੇ ਸੋਨਮ ਬਾਜਵਾ ਦੇ ਨਾਲ-ਨਾਲ ਨਿਰਮਲ ਰਿਸ਼ੀ, ਗੀਤਾਜ਼ ਬਿੰਦਰੱਖੀਆ ਤੇ ਗੁਰਜਾਜ਼ ਵੀ ਮੁੱਖ ਭੂਮਿਕਾਵਾਂ 'ਚ ਨਜ਼ਰ ਆਏ। ਇਹ ਫਿਲਮ ਬਲਾਕਬਸਟਰ ਸਾਬਤ ਹੋਈ ਹੈ। ਕਾਬਿਲੇਗੌਰ ਹੈ ਕਿ ਫਿਲਮਾਂ ਵਿੱਚ ਆਪਣਾ ਜਲਵਾ ਦਿਖਾਉਣ ਦੇ ਨਾਲ-ਨਾਲ ਤਾਨੀਆ ਕਈ ਵੀਡੀਓ ਗੀਤਾਂ ਵਿੱਚ ਵੀ ਨਜ਼ਰ ਆ ਚੁੱਕੀ ਹੈ। ਉਸਨੂੰ ਹੈਪੀ ਰਾਏਕੋਟੀ, ਕਰਨ ਔਜਲਾ ਅਤੇ ਮਨਿੰਦਰ ਬੁੱਟਰ ਨਾਲ ਵੀਡੀਓ ਗੀਤਾਂ ਵਿੱਚ ਵੇਖਿਆ ਜਾ ਚੁੱਕਿਆ ਹੈ। ਵਰਕਫਰੰਟ ਦੀ ਗੱਲ ਕਰਿਏ ਤਾਂ ਤਾਨੀਆ ਫਿਲਹਾਲ ਫਿਲਮ ਗੋਡੇ ਗੋਡੇ ਚਾਅ ਨੂੰ ਲੈ ਚਰਚਾ ਵਿੱਚ ਹੈ। ਇਸ ਤੋਂ ਇਲਾਵਾ ਉਸਦੀ ਫਿਲਮ ਲੇਖ 2 ਨੂੰ ਲੈ ਕੇ ਵੀ ਚਰਚਾ ਹੋ ਰਹੀ ਹੈ। ਪੰਜਾਬੀ ਫਿਲਮ ਨਿਰਦੇਸ਼ਕ ਜਗਦੀਪ ਸਿੱਧੂ ਵੱਲੋਂ ਫਿਲਮ ਲੇਖ 2 ਨੂੰ ਲੈ ਆਪਣੀ ਸੋਸ਼ਲ ਮੀਡੀਆ ਸਟੋਰੀ ਸ਼ੇਅਰ ਕੀਤੀ ਗਈ ਸੀ। ਫਿਲਹਾਲ ਤਾਨੀਆ ਆਪਣੀਆਂ ਖੂਬਸੂਰਤ ਤਸਵੀਰਾਂ ਦੇ ਚੱਲਦੇ ਸੋਸ਼ਲ ਮੀਡੀਆ ਉੱਪਰ ਛਾਈ ਰਹਿੰਦੀ ਹੈ।