ਰੱਖੜੀ ਮੌਕੇ ਹਰ ਭੈਣ ਆਪਣੇ ਭਰਾ ਦੇ ਗੁੱਟ ਤੇ ਰੱਖੜੀ ਬੰਨ੍ਹਦੀ ਹੈ, ਪਰ ਕਈ ਭੈਣਾਂ ਅਜਿਹੀਆਂ ਹਨ, ਜਿਨ੍ਹਾਂ ਦੇ ਭਰਾ ਉਨ੍ਹਾਂ ਨੂੰ ਛੱਡ ਕੇ ਦੁਨੀਆ ਤੋਂ ਚਲੇ ਗਏ
ਜ ਦੇ ਦਿਨ ਉਹ ਬਦਨਸੀਬ ਭੈਣਾਂ ਆਪਣੇ ਭਰਾਵਾਂ ਨੂੰ ਨਮ ਅੱਖਾਂ ਨਾਲ ਯਾਦ ਕਰਨ ਤੋਂ ਇਲਾਵਾ ਹੋਰ ਕੁੱਝ ਨਹੀਂ ਕਰ ਸਕਦੀਆਂ
ਪੰਜਾਬੀ ਗਾਇਕਾ ਅਫ਼ਸਾਨਾ ਖਾਨ ਵੀ ਅੱਜ ਦੇ ਦਿਨ ਭਾਵੁਕ ਹੋ ਰਹੀ ਹੈ। ਅਫ਼ਸਾਨਾ ਤੇ ਮੂਸੇਵਾਲਾ ਦਾ ਰਿਸ਼ਤਾ ਕਿਸੇ ਤੋਂ ਲੁਕਿਆ ਨਹੀਂ ਹੈ
ਸਭ ਜਾਣਦੇ ਹਨ ਕਿ ਅਫ਼ਸਾਨਾ ਖਾਨ ਸਿੱਧੂ ਮੂਸੇਵਾਲਾ ਦੀ ਭੈਣ ਸੀ।
ਅੱਜ ਦੇ ਇਸ ਖਾਸ ਦਿਨ, ਜਿਸ ਨੂੰ ਭੈਣ ਭਰਾਵਾਂ ਦਾ ਦਿਨ ਵੀ ਕਿਹਾ ਜਾਂਦਾ ਹੈ। ਅੱਜ ਦੇ ਦਿਨ ਅਫ਼ਸਾਨਾ ਖਾਨ ਸਿੱਧੂ ਮੂਸੇਵਾਲਾ ਨੂੰ ਯਾਦ ਕਰ ਰਹੀ ਹੈ।
ਇਸ ਦੌਰਾਨ ਉਹ ਕਾਫ਼ੀ ਭਾਵੁਕ ਨਜ਼ਰ ਆਈ। ਅਫ਼ਸਾਨਾ ਖਾਨ ਨੇ ਆਪਣੇ ਅਧਿਕਾਰਤ ਇੰਸਟਾਗ੍ਰਾਮ ਅਕਾਊਂਟ `ਤੇ ਕੁੱਝ ਸਟੋਰੀਆਂ ਸ਼ੇਅਰ ਕੀਤੀਆਂ ਹਨ
ਇਹ ਸਟੋਰੀਆਂ ਪਿਛਲੇ ਸਾਲ ਦੀ ਰੱਖੜੀ ਦੀਆਂ ਤਸਵੀਰਾਂ ਤੇ ਵੀਡੀਓਜ਼ ਹਨ। ਇਸ ਦੌਰਾਨ ਅਫ਼ਸਾਨਾ ਖਾਨ ਭਾਵੁਕ ਨਜ਼ਰ ਆਈ
ਪੰਜਾਬੀ ਸਿੰਗਰ ਨੇ ਇੱਥੋਂ ਤੱਕ ਕਹਿ ਦਿਤਾ ਕਿ ਰੱਬਾ ਕਿਸੇ ਭੈਣ ਤੋਂ ਉਸ ਭਰਾ ਨਾ ਖੋਵੇ
ਪਿਛਲੇ ਸਾਲ ਦੀਆਂ ਇਨ੍ਹਾਂ ਤਸਵੀਰਾਂ ਨੂੰ ਦੇਖ ਹਰ ਕੋਈ ਭਾਵੁਕ ਹੋ ਰਿਹਾ ਹੈ। ਇਹ ਤਸਵੀਰਾਂ ਸੋਸ਼ਲ ਮੀਡੀਆ `ਤੇ ਕਾਫ਼ੀ ਸ਼ੇਅਰ ਕੀਤੀਆਂ ਜਾ ਰਹੀਆਂ ਹਨ
ਪਿਛਲੇ ਸਾਲ ਅਫ਼ਸਾਨਾ ਖਾਨ ਸਿੱਧੂ ਮੂਸੇਵਾਲਾ ਦੇ ਘਰ ਉਨ੍ਹਾਂ ਨੂੰ ਰੱਖੜੀ ਬੰਨ੍ਹਣ ਪਹੁੰਚੀ ਸੀ। ਇਸ ਦੌਰਾਨ ਉਨ੍ਹਾਂ ਨੇ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਨੂੰ ਵੀ ਰੱਖੜੀ ਬੰਨ੍ਹੀ