Afsana Khan Sister Raftaar Kaur: ਪੰਜਾਬੀ ਗਾਇਕਾ ਅਫਸਾਨਾ ਖਾਨ ਨੇ ਆਪਣੀ ਗਾਇਕੀ ਦੇ ਦਮ ਤੇ ਖੂਬ ਵਾਹੋ-ਵਾਹੀ ਖੱਟੀ ਹੈ। ਉਸ ਨੇ ਆਪਣੀ ਗਾਇਕੀ ਨਾਲ ਦੇਸ਼ ਹੀ ਨਹੀਂ ਸਗੋਂ ਵਿਦੇਸ਼ ਵਿੱਚ ਵੀ ਜਲਵਾ ਦਿਖਾਇਆ ਹੈ। ਪਾਲੀਵੁੱਡ ਦੇ ਨਾਲ-ਨਾਲ ਅਫਸਾਨਾ ਖਾਨ ਬਾਲੀਵੁੱਡ ਸੰਗੀਤ ਜਗਤ ਦੇ ਸਿਤਾਰਿਆਂ ਨਾਲ ਕੰਮ ਕਰ ਚੁੱਕੀ ਹੈ। ਪਰ ਅੱਜ ਅਸੀ ਅਫਸਾਨਾ ਖਾਨ ਨਹੀਂ ਸਗੋਂ ਉਨ੍ਹਾਂ ਦੀ ਭੈਣ ਰਫਤਾਰ ਕੌਰ ਬਾਰੇ ਗੱਲ ਕਰ ਰਹੇ ਹਾਂ। ਜੋ ਆਪਣੇ ਸੋਸ਼ਲ ਮੀਡੀਆ ਰਾਹੀਂ ਹਰ ਪਾਸੇ ਛਾਈ ਰਹਿੰਦੀ ਹੈ। ਉਹ ਅਕਸਰ ਆਪਣੀਆਂ ਸ਼ਾਨਦਾਰ ਵੀਡੀਓਜ਼ ਅਤੇ ਤਸਵੀਰਾਂ ਪ੍ਰਸ਼ੰਸਕਾਂ ਨਾਲ ਸਾਂਝੀਆਂ ਕਰਦੀ ਰਹਿੰਦੀ ਹੈ। ਇਸ ਵਿਚਾਲੇ ਰਫਤਾਰ ਕੌਰ ਦੀਆਂ ਕਈ ਵੀਡੀਓਜ਼ ਸਾਹਮਣੇ ਆਈਆਂ ਹਨ, ਜਿਨ੍ਹਾਂ ਵਿੱਚ ਉਹ ਤੀਆਂ ਦੇ ਮੇਲੇ ਵਿੱਚ ਰੰਗ ਜਮਾਉਂਦੇ ਹੋਏ ਦਿਖਾਈ ਦੇ ਰਹੀ ਹੈ। ਦਰਅਸਲ, ਤੀਆਂ ਮੌਕੇ ਰਫਤਾਰ ਕੌਰ ਵੱਲੋਂ ਆਪਣੀਆਂ ਸਹੇਲੀਆਂ ਨਾਲ ਖਾਸ ਮਹਿਫਲ ਰੱਖੀ ਗਈ। ਇਸ ਦੌਰਾਨ ਰਫਤਾਰ ਕੌਰ ਨੇ ਆਪਣੀ ਗਾਇਕੀ ਨਾਲ ਵੀ ਪ੍ਰਸ਼ੰਸਕਾਂ ਦਾ ਧਿਆਨ ਖਿੱਚਿਆ। ਤੁਸੀ ਵੀ ਵੇਖੋ ਇਹ ਧਮਾਕੇਦਾਰ ਵੀਡੀਓ... ਜਾਣਕਾਰੀ ਮੁਤਾਬਕ ਰਫਤਾਰ ਕੌਰ ਪੇਸ਼ੇ ਤੋਂ ਮਾੱਡਲ ਅਤੇ ਐਕਟਰ ਹੈ। ਉਨ੍ਹਾਂ ਵੱਲੋਂ ਆਪਣੇ ਸੋਸ਼ਲ ਮੀਡੀਆ ਹੈਂਡਲ ਉੱਪਰ ਸਾਂਝੇ ਕੀਤੇ ਗਏ ਪੋਸਟਰ ਉੱਪਰ ਇਹ ਲਿਖਿਆ ਹੋਇਆ ਹੈ। ਫਿਲਹਾਲ ਉਹ ਆਪਣੀਆਂ ਅਦਾਵਾਂ ਨਾਲ ਪ੍ਰਸ਼ੰਸਕਾਂ ਦਾ ਧਿਆਨ ਆਪਣੇ ਵੱਲ ਖਿੱਚ ਰਹੀ ਹੈ। ਰਫਤਾਰ ਕੌਰ ਨੂੰ ਭੈਣ ਅਫਸਾਨਾ ਨਾਲ ਵੀ ਆਪਣੀਆਂ ਸ਼ਾਨਦਾਰ ਤਸਵੀਰਾਂ ਸ਼ੇਅਰ ਕਰਦੀ ਰਹਿੰਦੀ ਹੈ। ਕਾਬਿਲੇਗੌਰ ਹੈ ਕਿ ਅਫਸਾਨਾ ਖਾਨ ਦੀਆਂ ਦੋ ਭੈਣਾ ਰਫਤਾਰ ਕੌਰ ਅਤੇ ਰਜੀਆ ਸੁਲਤਾਨ ਹੈ। ਇਸ ਤੋਂ ਇਲਾਵਾ ਉਨ੍ਹਾਂ ਦਾ ਭਰਾ ਖੁਦਾਬਖਸ਼ ਵੀ ਗਾਇਕੀ ਦੇ ਖੇਤਰ ਵਿੱਚ ਆਪਣਾ ਜਲਵਾ ਦਿਖਾ ਰਿਹਾ ਹੈ।