AP Dhillon Docuseries: ਪ੍ਰਾਈਮ ਵੀਡੀਓ ਨੇ ਅੱਜ ਆਪਣੀ ਬੇਸਬਰੀ ਨਾਲ ਉਡੀਕੀ ਜਾ ਰਹੀ ਡਾਕਿਊ ਸੀਰੀਜ਼ - ਏ.ਪੀ. ਢਿੱਲੋਂ: ਫ਼ਰਸਟ ਆਫ ਏ ਕਾਈਂਡ ਦੇ ਪ੍ਰੀਵਿਊ ਨੂੰ ਪੇਸ਼ ਕੀਤਾ। ਦੱਸ ਦੇਈਏ ਕਿ ਐਮਜ਼ੌਨ ਓਰੀਜਨਲ ਦੀ ਇਹ ਦਿਲਚਸਪ ਸੀਰੀਜ਼ ਏ.ਪੀ. ਢਿੱਲੋਂ ਦੇ ਗਾਇਕ ਬਣਨ ਦੀ ਦਿਲਚਸਪ ਯਾਤਰਾ ਨੂੰ ਪ੍ਰਦਰਸ਼ਿਤ ਕਰੇਗੀ। ਇਹ ਸੀਰੀਜ਼ ਨਾ ਸਿਰਫ਼ ਦਰਸ਼ਕਾਂ ਨੂੰ ਬਹੁਤ ਜ਼ਿਆਦਾ ਰੁਝਾਈ ਰੱਖੇਗੀ ਸਗੋਂ ਇਹ ਨੌਜਵਾਨ ਪੀੜ੍ਹੀ ਨੂੰ ਆਪਣੇ ਸੁਪਨਿਆਂ ਨੂੰ ਪੂਰਾ ਕਰਨ ਲਈ ਇੱਕ ਪ੍ਰੇਰਣਾ ਵਜੋਂ ਕੰਮ ਕਰਨ ਵਾਅਦਾ ਵੀ ਕਰਦੀ ਹੈ। ਵਾਈਲਡ ਸ਼ੀਪ ਕੌੰਟੈਂਟ ਅਤੇ ਰਨ-ਅਪ ਰਿਕਾਰਡਸ ਦੇ ਸਹਿਯੋਗ ਨਾਲ ਪੈਸ਼ਨ ਪਿਕਚਰਜ਼ ਦੁਆਰਾ ਨਿਰਮਿਤ ਸੀਰੀਜ਼ ਦੇ ਨਿਰਦੇਸ਼ਕ ਜੈ ਅਹਿਮਦ ਹਨ। ਇਹ ਡਾਕਿਊ ਸਿਰੀਜ਼ ਦਾ ਪ੍ਰੀਮੀਅਰ ਪ੍ਰਾਈਮ ਵੀਡੀਓ 'ਤੇ 18 ਅਗਸਤ ਨੂੰ ਭਾਰਤ ਅਤੇ 240 ਤੋਂ ਵੱਧ ਦੇਸ਼ਾਂ ਅਤੇ ਖੇਤਰਾਂ ਵਿੱਚ ਕੀਤਾ ਜਾਵੇਗਾ। ਏ.ਪੀ. ਢਿੱਲੋਂ: ਫ਼ਰਸਟ ਆਫ਼ ਏ ਕਾਈਂਡ ਪ੍ਰਾਈਮ ਮੈਂਬਰਸ਼ਿਪ ਵਿੱਚ ਸ਼ਾਮਲ ਕੀਤੀ ਜਾਣ ਵਾਲੀ ਸਭ ਤੋਂ ਨਵੀਂ ਪੇਸ਼ਕਸ਼ ਹੈ। ਭਾਰਤ ਵਿੱਚ ਪ੍ਰਾਈਮ ਦੇ ਮੈਂਬਰ ਬੱਚਤ, ਸਹੂਲਤ ਅਤੇ ਮਨੋਰੰਜਨ ਦਾ ਆਨੰਦ ਮਾਣਦੇ ਹਨ, ਇਹ ਸਭ ਕੁਝ ਸਿਰਫ਼ ₹1499/ ਸਾਲ ਦੀ ਇੱਕ ਮੈਂਬਰਸ਼ਿਪ ਵਿੱਚ। ਇਹ ਪ੍ਰੀਵਿਉ ਸਾਨੂੰ ਅੰਮ੍ਰਿਤਪਾਲ ਢਿੱਲੋਂ ਜਾਂ ਏ.ਪੀ. ਢਿੱਲੋਂ ਜਿਵੇਂ ਕਿ ਉਨ੍ਹਾਂ ਨੂੰ ਦੁਨੀਆ ਵਿੱਚ ਜਾਣਿਆ ਜਾਂਦਾ ਹੈ ਉਨ੍ਹਾਂ ਦੀ ਕਹਾਣੀ ਦੀ ਇੱਕ ਝਲਕ ਦਿਖਾਉਂਦੀ ਹੈ। ਜਿਸਨੇ ਛੇ ਅੰਤਰਰਾਸ਼ਟਰੀ ਪੱਧਰ ਦੇ ਨੰਬਰ 1 ਹਿੱਟ ਗਾਣੇ ਦਿੱਤੇ ਹਨ ਅਤੇ ਦੁਨੀਆ ਭਰ ਵਿੱਚ ਇੱਕ ਬਿਲੀਅਨ ਤੋਂ ਵੱਧ ਵਾਰ ਸਟਰੀਮ ਕੀਤੇ ਜਾਣ ਵਾਲੇ ਗਾਣਿਆਂ ਦੇ ਨਾਲ ਸਾਡੀ ਪੀੜ੍ਹੀ ਦੇ ਸਭ ਤੋਂ ਉੱਤਮ ਕਲਾਕਾਰਾਂ ਵਿੱਚੋਂ ਇੱਕ ਹੈ। ਇਸ ਉੱਪਰ ਏ.ਪੀ. ਢਿੱਲੋਂ ਨੇ ਕਿਹਾ “ਜਦੋਂ ਮੈਂ ਗੁਰਦਾਸਪੁਰ ਤੋਂ ਕੈਨੇਡਾ ਦਾ ਸਫ਼ਰ ਸ਼ੁਰੂ ਕੀਤਾ ਤਾਂ ਮੈਂ ਕਦੇ ਨਹੀਂ ਸੋਚਿਆ ਸੀ ਕਿ ਇਕ ਦਿਨ ਮੈਂ ਇਸ ਤਰ੍ਹਾਂ ਆਪਣੀ ਕਹਾਣੀ ਸੁਣਾਵਾਂਗਾ। ਮੈਂ ਸੱਚਮੁੱਚ ਬਹੁਤ ਸ਼ੁਕਰਗੁਜ਼ਾਰ ਅਤੇ ਖੁਸ਼ ਹਾਂ ਕਿ ਅਸੀਂ ਜਿਸ ਕਿਸਮ ਦਾ ਸੰਗੀਤ ਤਿਆਰ ਕਰ ਰਹੇ ਹਾਂ, ਜਿਸ ਲਈ ਸਾਨੂੰ ਇੰਨਾ ਪਿਆਰ ਅਤੇ ਸਨਮਾਣ ਪ੍ਰਾਪਤ ਹੋ ਰਿਹਾ ਹੈ।