Jyoti Nooran New Post: ਪੰਜਾਬੀ ਸੂਫ਼ੀ ਗਾਇਕਾ ਜੋਤੀ ਨੂਰਾਂ ਇਨ੍ਹੀਂ ਦਿਨੀਂ ਖੂਬ ਸੁਰਖੀਆਂ ਬਟੋਰ ਰਹੀ ਹੈ। ਇਸਦੀ ਵਜ੍ਹਾਂ ਉਸਦੀ ਪ੍ਰੋਫੈਸ਼ਨਲ ਹੀ ਨਹੀਂ ਸਗੋਂ ਨਿੱਜੀ ਜ਼ਿੰਦਗੀ ਵੀ ਹੈ। ਦੱਸ ਦੇਈਏ ਕਿ ਵਿਆਹੁਤਾ ਜ਼ਿੰਦਗੀ ਵਿੱਚ ਹੋ ਰਹੇ ਲੰਬੇ ਵਿਵਾਦ ਤੋਂ ਬਾਅਦ ਜੋਤੀ ਨੂਰਾਂ ਨੇ ਅਤੀਤ ਨੂੰ ਭੁੱਲਾਂ ਆਪਣੀ ਜ਼ਿੰਦਗੀ ਦੇ ਖੂਬਸੂਰਤ ਰੰਗਾਂ ਨੂੰ ਜਿਉਣਾ ਸ਼ੁਰੂ ਕਰ ਦਿੱਤਾ ਹੈ। ਇਸ ਦੌਰਾਨ ਉਹ ਸਿਰਫ਼ ਸਟੇਜ ਸ਼ੋਅ ਲਗਾਉਂਦੇ ਹੀ ਨਹੀਂ ਸਗੋਂ ਆਪਣੀ ਜ਼ਿੰਦਗੀ ਦੇ ਖੂਬਸੂਰਤ ਪਲਾਂ ਦਾ ਆਨੰਦ ਮਾਣਦੇ ਹੋਏ ਵੀ ਦਿਖਾਈ ਦਿੰਦੀ ਹੈ। ਹਾਲ ਹੀ ਵਿੱਚ ਗਾਇਕਾ ਨੇ ਆਪਣੇ ਸੋਸ਼ਲ ਮੀਡੀਆ ਹੈਂਡਲ ਉੱਪਰ ਇੱਕ ਖਾਸ ਵੀਡੀਓ ਸਾਂਝੀ ਕੀਤੀ। ਜਿਸ ਵਿੱਚ ਉਹ ਉਸਮਾਨ ਨੂਰ ਨਾਲ ਨਜ਼ਰ ਆਈ। ਇਸ ਤੋਂ ਬਾਅਦ ਜੋਤੀ ਨੂਰਾਂ ਨੇ ਇੱਕ ਹੋਰ ਵੀਡੀਓ ਸਾਂਝਾ ਕੀਤਾ ਹੈ, ਜਿਸ ਵਿੱਚ ਉਹ ਆਪਣੇ ਖੂਬਸੂਰਤ ਅੰਦਾਜ਼ ਵਿੱਚ ਦਿਖਾਈ ਦੇ ਰਹੀ ਹੈ। ਤੁਸੀ ਵੀ ਵੇਖੋ ਇਹ ਵੀਡੀਓ... ਗਾਇਕਾ ਜੋਤੀ ਨੂਰਾਂ ਵੱਲੋਂ ਸਾਂਝੇ ਕੀਤੇ ਇਸ ਵੀਡੀਓ ਉੱਪਰ ਪ੍ਰਸ਼ੰਸਕ ਵੀ ਆਪਣਾ ਪਿਆਰ ਲੁੱਟਾ ਰਹੇ ਹਨ। ਤੁਸੀ ਵੇਖ ਸਕਦੇ ਹੋ ਇਸ ਵੀਡੀਓ ਵਿੱਚ ਜੋਤੀ ਨੂਰਾਂ ਕਸ਼ਮੀਰੀ ਲੁੱਕ ਵਿੱਚ ਵਿਖਾਈ ਦੇ ਰਹੀ ਹੈ। ਦੱਸ ਦੇਈਏ ਕਿ ਇਸ ਵੀਡੀਓ ਤੋਂ ਪਹਿਲਾਂ ਜੋਤੀ ਨੂਰਾਂ ਉਸਮਾਨ ਨੂਰ ਨਾਲ ਇੱਕ ਵੀਡੀਓ ਸਾਂਝਾ ਕੀਤਾ ਸੀ। ਜਿਸ ਵਿੱਚ ਉਹ ਹਸੀਨ ਵਾਦੀਆਂ ਦੇ ਨਾਲ ਆਪਣੇ ਅਤੀਤ ਨੂੰ ਭੁੱਲ ਖੂਬਸੂਰਤ ਪਲਾਂ ਦਾ ਆਨੰਦ ਮਾਣ ਰਹੀ ਸੀ। ਹਾਲਾਂਕਿ ਫੈਨਜ਼ ਵੱਲੋਂ ਜੋਤੀ ਦੀ ਇਸ ਵੀਡੀਓ ਦੀ ਤਾਰੀਫ ਕੀਤੀ ਗਈ ਜਦੋਂ ਕਿ ਹੇਟਰਸ ਨੇ ਇਸ ਉੱਪਰ ਕਮੈਂਟ ਵੀ ਕੀਤੇ। ਕਾਬਿਲੇਗੌਰ ਹੈ ਕਿ ਗਾਇਕਾ ਜੋਤੀ ਨੂਰਾਂ ਵੱਲੋਂ ਆਪਣੇ ਲਾਈਵ ਸ਼ੈਸ਼ਨ ਵਿੱਚ ਇਸ ਗੱਲ ਦਾ ਖੁਲਾਸਾ ਕੀਤਾ ਗਿਆ ਸੀ ਕਿ ਉਨ੍ਹਾਂ ਦੇ ਪਤੀ ਕੁਨਾਲ ਪਾਸੀ ਉਨ੍ਹਾਂ ਨਾਲ ਧੋਖਾ ਕਰ ਰਹੇ ਹਨ। ਇਸਦੇ ਨਾਲ ਹੀ ਗਾਇਕਾ ਵੱਲੋਂ ਇਸਦੇ ਕਈ ਵੀਡੀਓ ਕਲਿੱਪ ਅਤੇ ਆਡੀਓ ਕਲਿੱਪ ਸ਼ੇਅਰ ਕਰ ਕੁਨਾਲ ਪਾਸੀ ਉੱਪਰ ਕਈ ਦੋਸ਼ ਲਗਾਏ ਗਏ। ਹਾਲਾਂਕਿ ਜਵਾਬ ਵਿੱਚ ਕੁਨਾਲ ਪਾਸੀ ਨੇ ਜੋਤੀ ਨੂਰਾਂ ਉੱਪਰ ਵੀ ਕਈ ਦੋਸ਼ ਲਗਾਏ।