Mankirt Aulakh Emotional Note: ਪੰਜਾਬੀ ਗਾਇਕ ਮਨਕੀਰਤ ਔਲਖ ਸੰਗੀਤ ਜਗਤ ਦੇ ਉਨ੍ਹਾਂ ਸਿਤਾਰਿਆਂ ਵਿੱਚੋਂ ਇੱਕ ਹਨ ਜੋ ਆਪਣੀ ਨਿੱਜੀ ਜਿੰਦਗੀ ਦੇ ਚੱਲਦੇ ਵੀ ਸੁਰਖੀਆਂ ਵਿੱਚ ਰਹੇ। ਦੱਸ ਦੇਈਏ ਕਿ ਆਪਣੇ ਗੀਤਾਂ ਰਾਹੀ ਦੇਸ਼ ਅਤੇ ਵਿਦੇਸ਼ ਬੈਠੇ ਪ੍ਰਸ਼ੰਸਕਾਂ ਦੇ ਦਿਲਾਂ ਵਿੱਚ ਵੱਖਰੀ ਥਾਂ ਬਣਾਉਣ ਵਾਲੇ ਮਨਕੀਰਤ ਔਲਖ ਵੱਲੋਂ ਇੱਕ ਭਾਵੁਕ ਕਰ ਦੇਣ ਵਾਲੀ ਪੋਸਟ ਸਾਂਝੀ ਕੀਤੀ ਗਈ ਹੈ। ਇਸ ਪੋਸਟ ਵਿੱਚ ਉਨ੍ਹਾਂ ਆਪਣਾ ਦਰਦ ਬਿਆਨ ਕੀਤਾ ਹੈ। ਆਖਿਰ ਮਨਕੀਰਤ ਔਲਖ ਕਿਸ ਗੱਲ ਤੋਂ ਪਰੇਸ਼ਾਨ ਹਨ, ਤੁਸੀ ਵੀ ਵੇਖੋ ਗਾਇਕ ਦੀ ਇਹ ਪੋਸਟ... ਦਰਅਸਲ, ਹਾਲ ਹੀ ਵਿੱਚ ਗਾਇਕ ਨੇ ਆਪਣਾ ਵੀਡੀਓ ਕਲਿੱਪ ਸ਼ੇਅਰ ਕਰਦੇ ਹੋਏ ਕੈਪਸ਼ਨ ਵਿੱਚ ਇੱਕ ਵੱਡਾ ਨੋਟ ਲਿਖਿਆ ਹੈ। ਇਸ ਨੂੰ ਲਿਖਦੇ ਹੋਏ ਮਨਕੀਰਤ ਔਲਖ ਨੇ ਕਿਹਾ ਵਾਹ ਓ ਰੱਬਾ !! ਸਭ ਬਦਲਦੇ ਦੇਖੇ ਵਕਤ ਨਾਲ, ਬਸ ਤੇਰੇ ਤੋਂ ਡੋਰਾਂ ਨੇ ਰੱਬਾ... ਮੈਂ ਧੰਨਵਾਦ ਕਰਦਾ ਵਕਤ ਦਾ ਜਿੰਨੇ ਸਭ ਦੀ ਔਕਾਤ ਦਿਖਾ ਤੀ... ਨਹੀਂ ਚੰਗੇ ਟਾਈਮ ਇਹ ਰੂਪ ਕਿੱਥੇ ਦਿਖਣੇ ਸੀ ਲੋਕਾਂ ਦੇ... ਅਕਸ ਵੀ ਤਾਂ ਨਹੀ ਸੀ ਪਹਿਲਾਂ, ਸਭ ਨੰ ਆਪਣਾ ਸਮਝਿਆ ਸੀ, ਪਰ ਇੱਥੇ ਕੋਈ ਨਹੀਂ ਕਿਸੇ ਦਾ, ਸਭ ਮਤਲਬ ਤੇ ਨਾਂਅ ਦੇ ਯਾਰ ਨੇ... ਸੱਚੇ ਬੰਦੇ ਦੀ ਤੇ ਸੱਚ ਦੀ ਜਿੱਤ ਹੁੰਦੀ ਆ... ਇਹੀ ਸੁਣਿਆ ਸੀ ਅੱਜ ਤੱਕ ਪਰ ਨਹੀਂ... ਗਲਤੀ ਮੇਰੀ ਇਹ ਆ ਜਿਹੜਾ ਬੋਲਣਾ ਨਹੀਂ ਸੀ ਆਉਂਦਾ, ਤਾਂ ਚੁੱਪ ਰਿਹਾ, ਉੱਤੋਂ ਟਾਈਮ ਵੀ ਇਦਾ ਦਾ ਸੀ ਕੁਝ ਬੋਲਣਾ ਠੀਕ ਨਹੀਂ ਸਮਝਿਆ ਮੈਂ... ਪਰ ਉੱਥੋਂ ਦੁਨੀਆਂ ਨੇ ਤਾਂ ਇੱਥੇ ਤੱਕ ਮਜ਼ਬੂਰ ਕੀਤਾ ਕਿ ਦੱਸਾਂ ਅਲਫਾਜ਼ਾ ਚ... ਪਰ ਮੇਰੇ ਅੰਦਰ ਨੇ ਇਜ਼ਾਜ਼ਤ ਨਹੀਂ ਦਿੱਤੀ ਕਿਸੇ ਦੀਆਂ ਮਾੜੀਆਂ ਫਰੋਲਣ ਦੀ... ਇਸ ਪੋਸਟ ਵਿੱਚ ਤੁਸੀ ਵੀ ਵੇਖੋ ਕਲਾਕਾਰ ਵੱਲੋਂ ਹੋਰ ਕੀ-ਕੀ ਗੱਲਾਂ ਪੰਜਾਬੀ ਗਾਇਕ ਨੇ ਕਹੀਆਂ... ਵਰਕਫਰੰਟ ਦੀ ਗੱਲ ਕਰਿਏ ਤਾਂ ਮਨਕੀਰਤ ਔਲਖ ਦੇ ਨਵੇਂ ਗੀਤ ਜ਼ਹਿਰ ਜੱਟ ਦਾ ਟੀਜ਼ਰ ਰਿਲੀਜ਼ ਹੋ ਚੁੱਕਿਆ ਹੈ। ਦੱਸ ਦੇਈਏ ਕਿ ਇਹ ਗੀਤ 7 ਅਗਸਤ ਨੂੰ ਰਿਲੀਜ਼ ਹੋਵੇਗਾ। ਜਿਸਦਾ ਪ੍ਰਸ਼ੰਸਕਾਂ ਨੂੰ ਬੇਸਬਰੀ ਨਾਲ ਇੰਤਜ਼ਾਰ ਹੈ। ਇਸ ਤੋਂ ਇਲਾਵਾ ਮਨਕੀਰਤ ਔਲਖ ਆਪਣੇ ਪੁੱਤਰ ਇਮਤਿਆਜ਼ ਸਿੰਘ ਔਲਖ ਨਾਲ ਆਪਣੀਆਂ ਤਸਵੀਰਾਂ ਅਤੇ ਵੀਡੀਓ ਅਕਸਰ ਸਾਂਝੀਆਂ ਕਰਦਾ ਰਹਿੰਦਾ ਹੈ। ਜਿਸ ਉੱਪਰ ਪ੍ਰਸ਼ੰਸਕ ਵੀ ਆਪਣਾ ਪਿਆਰ ਲੁਟਾਉਂਦੇ ਹਨ।