ਦਿਨ ਦੇ ਕਾਰੋਬਾਰ 'ਚ Share Market ਬਾਜ਼ਾਰ 'ਚ ਵੱਡੀ ਗਿਰਾਵਟ ਦੇਖਣ ਨੂੰ ਮਿਲੀ ਹੈ। ਗਲੋਬਲ ਸੰਕੇਤਾਂ ਅਤੇ ਨਿਵੇਸ਼ਕਾਂ ਦੁਆਰਾ ਮੁਨਾਫਾ ਬੁਕਿੰਗ ਕਾਰਨ ਸੈਂਸੈਕਸ 1,100 ਅੰਕ ਫਿਸਲ ਗਿਆ ਹੈ।

ਇਸ ਲਈ ਨੈਸ਼ਨਲ ਸਟਾਕ ਐਕਸਚੇਂਜ ਦੇ ਇੰਡੈਕਸ ਨਿਫਟੀ 'ਚ 300 ਤੋਂ ਜ਼ਿਆਦਾ ਅੰਕਾਂ ਦੀ ਗਿਰਾਵਟ ਦੇਖਣ ਨੂੰ ਮਿਲ ਰਹੀ ਹੈ। ਫਿਲਹਾਲ ਸੈਂਸੈਕਸ 1049 ਅੰਕ ਡਿੱਗ ਕੇ 58,892 'ਤੇ ਅਤੇ ਨਿਫਟੀ 325 ਅੰਕਾਂ ਦੀ ਗਿਰਾਵਟ ਨਾਲ 17,551 'ਤੇ ਕਾਰੋਬਾਰ ਕਰ ਰਿਹਾ ਹੈ।

ਭਾਰੀ ਬਿਕਵਾਲੀ ਕਾਰਨ ਬਾਜ਼ਾਰ 'ਚ ਸਾਰੇ ਸੈਕਟਰਾਂ ਦੇ ਸ਼ੇਅਰ ਲਾਲ ਨਿਸ਼ਾਨ 'ਤੇ ਕਾਰੋਬਾਰ ਕਰ ਰਹੇ ਹਨ। ਬੈਂਕ ਨਿਫਟੀ 1.49 ਫੀਸਦੀ ਭਾਵ 615 ਅੰਕ ਡਿੱਗ ਕੇ 40,593 'ਤੇ ਕਾਰੋਬਾਰ ਕਰ ਰਿਹਾ ਹੈ।

ਨਿਫਟੀ ਆਟੋ 3.33 ਫੀਸਦੀ, ਨਿਫਟੀ ਆਈਟੀ 3.02 ਫੀਸਦੀ, ਨਿਫਟੀ ਐਫਐਮਸੀਜੀ 1.64 ਫੀਸਦੀ ਭਾਵ 723 ਅੰਕਾਂ ਦੀ ਗਿਰਾਵਟ ਨਾਲ ਕਾਰੋਬਾਰ ਕਰ ਰਿਹਾ ਹੈ। ਆਇਲ ਅਤੇ ਗੈਸ ਸੈਕਟਰ, ਕੰਜ਼ਿਊਮਰ ਡਿਊਰੇਬਲਸ ਦੇ ਸ਼ੇਅਰ ਵੀ ਗਿਰਾਵਟ ਨਾਲ ਕਾਰੋਬਾਰ ਕਰ ਰਹੇ ਹਨ।

ਸ਼ੇਅਰ ਬਾਜ਼ਾਰ 'ਚ ਆਈ ਭਾਰੀ ਗਿਰਾਵਟ ਕਾਰਨ ਨਿਵੇਸ਼ਕਾਂ ਦੀ ਦੌਲਤ 'ਚ ਵੱਡੀ ਢਾਹ ਲੱਗੀ ਹੈ। ਬੀਐਸਈ ਦਾ ਮਾਰਕੀਟ ਕੈਪ 5 ਲੱਖ ਕਰੋੜ ਰੁਪਏ ਘਟਿਆ ਹੈ। ਮਾਰਕੀਟ ਕੈਪ 285.9 ਲੱਖ ਕਰੋੜ ਰੁਪਏ ਤੋਂ ਘਟ ਕੇ 280 ਲੱਖ ਕਰੋੜ ਰੁਪਏ 'ਤੇ ਆ ਗਿਆ ਹੈ।

ਅੱਜ ਸ਼ੇਅਰ ਬਾਜ਼ਾਰ ਵਿੱਚ Top Gainer ਕੰਪਨੀਆਂ Cipla Ltd ਤੇ Axis Bank Ltd ਦੇ ਸ਼ੇਅਰ ਹਰੇ ਨਿਸ਼ਾਨ ਉੱਤੇ ਰਹੇ। ਇਸ ਦੌਰਾਨ Cipla Ltd ਦੇ ਸ਼ੇਅਰਾਂ ਦੀ ਕੀਮਤ 1,40.00 ਤੇ +0.66 ਫ਼ੀਸਦੀ ਰਹੀ ਤੇ Axis Bank Ltd ਦੇ ਸ਼ੇਅਰਾਂ ਦੀ ਕੀਮਤ 790.25 ਤੇ +0.07 ਫ਼ੀਸਦੀ ਰਹੇ ਹਨ।

ਅੱਜ ਬੀਐਸਆਈ ਸੈਂਸੈਕਸ ਵਿੱਚ ਕੰਪਨੀਆਂ Top Losser ਦੀ ਸੂਚੀ ਵਿੱਚ ਸ਼ਾਮਲ ਹੋ ਗਈਆਂ ਕਈ ਸਾਰੀਆਂ ਕੰਪਨੀਆਂ ਦੇ ਸ਼ੇਅਰ ਲਾਲ ਨਿਸ਼ਾਨ ਉੱਤੇ ਆ ਕੇ ਬੰਦ ਹੋ ਗਏ।

ਲਾਲ ਨਿਸ਼ਾਨ ਉੱਤੇ ਰਹਿਣ ਵਾਲੀਆਂ ਕੰਪਨੀਆਂ ਵਿੱਚੋਂ Lupin Ltd, Infosys Ltd, Hero MotoCorp Ltd, Mahindra and Mahindra Ltd, Tata Motors Ltd, Wipro Ltd ਤੇ Adani Ports and Special Economic Zone Ltd ਕੰਪਨੀਆਂ ਦੇ ਸ਼ੇਅਰ ਵਿੱਚ ਵੱਡੀ ਗਿਰਾਵਟ ਨਜ਼ਰ ਆਈ।

ਸ਼ੇਅਰ ਬਾਜ਼ਾਰ ਵਿੱਚ ਲਾਲ ਨਿਸ਼ਾਨ ਉੱਤੇ ਰਹਿਣ ਵਾਲੀਆਂ ਕੰਪਨੀਆਂ Lupin Ltd ਸ਼ੇਅਰ ਦੀ ਕੀਮਤ 631.70 ਤੇ -4.65 ਫ਼ੀਸਦੀ, Infosys Ltd ਦੀ ਕੀਮਤ 1,373.80 ਤੇ -4.70 ਫੀਸਦੀ

Hero Motocorp Lts 2,684.00 ਤੇ -3.85 ਫ਼ੀਸਦੀ ਤੇ Mahindra and Mahindra ਦੇ ਸ਼ੇਅਰ ਕੀਮਤ 1,249.60 ਤੇ -3.85 ਫ਼ੀਸਦੀ ਨਾਲ ਲਾਲ ਨਿਸ਼ਾਨ ਉੱਤੇ ਹਨ।