ਕੀ ਘਰ ‘ਚ ਉਗਾ ਸਕਦੇ ਵੱਡੀ ਇਲਾਇਚੀ?

Published by: ਏਬੀਪੀ ਸਾਂਝਾ

ਵੱਡੀ ਇਲਾਇਚੀ ਦੇ ਸੁੱਕੇ ਹੋਏ ਫਲ ਅਤੇ ਬੀਜ ਭਾਰਤੀ ਅਤੇ ਹੋਰ ਦੇਸ਼ਾਂ ਦੇ ਪਕਵਾਨਾਂ ਵਿੱਚ ਮਸਾਲੇ ਦੇ ਰੂਪ ਵਿੱਚ ਵਰਤੇ ਜਾਂਦੇ ਹਨ

Published by: ਏਬੀਪੀ ਸਾਂਝਾ

ਤਾਜ਼ੀ ਚੰਗੀ ਕੁਆਲਿਟੀ ਦੀ ਵੱਡੀ ਇਲਾਇਚੀ ਦੇ ਦਾਣੇ ਲਓ ਜੋ ਕਿ ਪੂਰੀ ਤਰ੍ਹਾਂ ਪੱਕੇ ਹੋਣ ਅਤੇ ਉਨ੍ਹਾਂ ਨੂੰ 24 ਘੰਟੇ ਲਈ ਹਲਕੇ ਗਰਮ ਪਾਣੀ ਵਿੱਚ ਭਿਓਂ ਦਿਓ

Published by: ਏਬੀਪੀ ਸਾਂਝਾ

ਇੱਕ ਅਜਿਹਾ ਗਮਲਾ ਚੁਣੋ, ਜੋ ਕਿ 10-12 ਇੰਚ ਡੂੰਘਾ ਹੋਵੇ ਅਤੇ ਜਿਸ ਵਿਚੋਂ ਪਾਣੀ ਚੰਗੀ ਤਰ੍ਹਾਂ ਨਿਕਲਦਾ ਹੋਵੇ, ਕਿਉਂਕਿ ਇਸ ਦੇ ਪੌਦੇ ਦੀਆਂ ਜੜਾਂ ਜ਼ਿਆਦਾ ਡੂੰਘੀਆਂ ਨਹੀਂ ਜਾਂਦੀਆਂ ਹਨ

Published by: ਏਬੀਪੀ ਸਾਂਝਾ

50 ਫੀਸਦੀ ਉਪਜਾਊ ਮਿੱਟੀ, 30 ਫੀਸਦੀ ਖਾਦ ਜਾਂ ਗੋਹੇ ਦੀ ਖਾਦ ਅਤੇ 20 ਫੀਸਦੀ ਕੋਕੋਪੀਟ ਜਾਂ ਰੇਤ ਮਿਲਾ ਕੇ ਤਿਆਰ ਕਰੋ

Published by: ਏਬੀਪੀ ਸਾਂਝਾ

ਬੀਜਾਂ ਨੂੰ ਮਿੱਟੀ ਵਿੱਚ 1-2 ਸੈਂਟੀਮੀਟਰ ਦੀ ਡੂੰਘਾਈ ਤੱਕ ਬੀਜੋ ਅਤੇ ਉਨ੍ਹਾਂ ਨੂੰ ਮਿੱਟੀ ਦੀ ਹਲਕੀ ਪਰਤ ਨਾਲ ਢੱਕ ਦਿਓ

Published by: ਏਬੀਪੀ ਸਾਂਝਾ

ਬੀਜ ਬੀਜਣ ਤੋਂ ਬਾਅਦ ਮਿੱਟੀ ਤੇ ਹਲਕਾ ਪਾਣੀ ਛਿੜਕੋ ਤਾਂ ਕਿ ਉਸ ਵਿੱਚ ਹਲਕੀ ਨਮੀਂ ਬਣੀ ਰਹੇ

Published by: ਏਬੀਪੀ ਸਾਂਝਾ

ਗਮਲੇ ਨੂੰ ਅਜਿਹੀ ਜਗ੍ਹਾ ‘ਤੇ ਰੱਖੋ, ਜਿੱਥੇ ਸਵੇਰ ਦੀ ਹਲਕੀ ਧੁੱਪ ਆਉਂਦੀ ਹੋਵੇ, ਕਿਉਂਕਿ ਇਹ ਪੌਦਾ ਛਾਂ ਪਸੰਦ ਕਰਦਾ ਹੈ

Published by: ਏਬੀਪੀ ਸਾਂਝਾ

ਬੀਜਾਂ ਨੂੰ ਅੰਕੁਰਿਤ ਹੋਣ ਵਿੱਚ 30 ਤੋਂ 40 ਦਿਨ ਲੱਗ ਸਕਦੇ ਹਨ, ਹਰ 20-25 ਦਿਨ ਵਿੱਚ ਜੈਵਿਕ ਖਾਦ ਜਾਂ ਵਰਮੀਕਮਪੋਸਟ ਪਾਉਣ ਨਾਲ ਪੌਦੇ ਦਾ ਵਿਕਾਸ ਵਧੀਆ ਹੁੰਦਾ ਹੈ

Published by: ਏਬੀਪੀ ਸਾਂਝਾ

ਪੌਚੇ ਵਿੱਚ ਲਗਾਤਾਰ ਨਮੀਂ ਬਣਾ ਕੇ ਰੱਖੋ, ਪੌਦਾ 2-3 ਸਾਲ ਵਿੱਚ ਇਲਾਇਚੀ ਦੇਣਾ ਸ਼ੁਰੂ ਕਰ ਦੇਵੇਗਾ

Published by: ਏਬੀਪੀ ਸਾਂਝਾ