ਕਿਸਾਨਾਂ ਲਈ ਵੱਡੀ ਖ਼ੁਸ਼ਖਬਰੀ ਹੈ। ਹੁਣ ਕੇਂਦਰ ਸਰਕਾਰ ਵੱਲੋਂ ਬੈਂਕਾਂ ਤੋਂ ਮਿਲਣ ਵਾਲੇ ਕਰਜ਼ੇ ਦੀ ਹੱਦ 3 ਲੱਖ ਤੋਂ ਵਧਾ ਕੇ 5 ਲੱਖ ਰੁਪਏ ਕਰ ਦਿੱਤੀ ਗਈ ਹੈ।

ਇਸ ਸਕੀਮ ਅਧੀਨ ਕਿਸਾਨਾਂ ਨੂੰ 7 ਫੀਸਦੀ ਵਿਆਜ ਤੇ ਕਰਜ਼ਾ ਮਿਲੇਗਾ, ਜਿਸ 'ਤੇ ਸਰਕਾਰ 3 ਫੀਸਦੀ ਦੀ ਸਬਸਿਡੀ ਦੇਵੇਗੀ।

ਇਸ ਤਰ੍ਹਾਂ ਕਿਸਾਨਾਂ ਨੂੰ ਸਿਰਫ 4 ਫੀਸਦੀ ਵਿਆਜ ਦੇਣਾ ਪਵੇਗਾ, ਜੋ ਸ਼ਾਹੂਕਾਰਾਂ ਤੋਂ ਲਏ ਕਰਜ਼ੇ ਨਾਲੋਂ ਕਾਫ਼ੀ ਸਸਤਾ ਹੈ।

ਸਰਕਾਰ ਕਿਸਾਨਾਂ ਦੀ ਆਮਦਨ ਵਧਾਉਣ ਲਈ ਕਈ ਯੋਜਨਾਵਾਂ ਚਲਾ ਰਹੀ ਹੈ।

ਸਰਕਾਰ ਕਿਸਾਨਾਂ ਦੀ ਆਮਦਨ ਵਧਾਉਣ ਲਈ ਕਈ ਯੋਜਨਾਵਾਂ ਚਲਾ ਰਹੀ ਹੈ।

ਕਿਸਾਨ ਕ੍ਰੈਡਿਟ ਕਾਰਡ ਯੋਜਨਾ ਨਾਲ ਹੁਣ ਕਿਸਾਨ ਆਸਾਨੀ ਨਾਲ 5 ਲੱਖ ਰੁਪਏ ਤੱਕ ਸਸਤੇ ਵਿਆਜ ‘ਤੇ ਕਰਜ਼ਾ ਲੈ ਸਕਦੇ ਹਨ। ਪਹਿਲਾਂ ਇਹ ਸੀਮਾ 3 ਲੱਖ ਰੁਪਏ ਸੀ।

ਇਸ ਯੋਜਨਾ ਤਹਿਤ ਕਿਸਾਨ ਥੋੜ੍ਹੇ ਸਮੇਂ ਦੀ ਖੇਤੀ, ਵਾਢੀ ਤੋਂ ਬਾਅਦ ਦੇ ਖਰਚੇ, ਘਰੇਲੂ ਜ਼ਰੂਰਤਾਂ, ਪਸ਼ੂ ਪਾਲਣ ਤੇ ਖੇਤ ਦੀ ਮੁਰੰਮਤ ਵਰਗੇ ਕਈ ਕੰਮਾਂ ਲਈ ਕਰਜ਼ਾ ਲੈ ਸਕਦੇ ਹਨ।

ਕਿਸਾਨ ਕ੍ਰੈਡਿਟ ਕਾਰਡ ਰਾਹੀਂ ਕਿਸਾਨਾਂ ਨੂੰ ਥੋੜ੍ਹੇ ਸਮੇਂ ਦੇ ਕਰਜ਼ੇ ਦਿੱਤੇ ਜਾਂਦੇ ਹਨ। ਇਸ ਯੋਜਨਾ ਤਹਿਤ ਕਿਸਾਨ ਕੁੱਲ 5 ਲੱਖ ਰੁਪਏ ਤੱਕ ਦਾ ਕਰਜ਼ਾ ਪ੍ਰਾਪਤ ਕਰ ਸਕਦੇ ਹਨ।

ਫਸਲ ਲਈ 3 ਲੱਖ ਰੁਪਏ ਤੇ ਖੇਤੀ ਨਾਲ ਸਬੰਧਤ ਕੰਮ ਲਈ 2 ਲੱਖ ਰੁਪਏ ਦਾ ਕਰਜ਼ਾ ਉਪਲਬਧ ਹੈ।

ਇਸ ਦੀ ਵਿਆਜ ਦਰ 7 ਪ੍ਰਤੀਸ਼ਤ ਹੈ। ਸਰਕਾਰ ਇਸ ਯੋਜਨਾ ਵਿੱਚ 2 ਪ੍ਰਤੀਸ਼ਤ ਵਿਆਜ ਸਬਸਿਡੀ ਤੇ 3 ਪ੍ਰਤੀਸ਼ਤ ਸਮੇਂ ਸਿਰ ਅਦਾਇਗੀ ਬੋਨਸ ਦਿੰਦੀ ਹੈ, ਜਿਸ ਕਾਰਨ ਕਿਸਾਨਾਂ ਨੂੰ ਸਿਰਫ 4 ਪ੍ਰਤੀਸ਼ਤ ਦੀ ਸਾਲਾਨਾ ਵਿਆਜ ਦਰ 'ਤੇ ਕਰਜ਼ਾ ਮਿਲਦਾ ਹੈ।

ਸਰਕਾਰ ਦਾ ਕਹਿਣਾ ਹੈ ਕਿ ਇਸ ਤਰ੍ਹਾਂ ਕਿਸਾਨਾਂ ਨੂੰ ਪ੍ਰਭਾਵਸ਼ਾਲੀ ਢੰਗ ਨਾਲ ਕਰਜ਼ੇ 'ਤੇ ਸਿਰਫ 4 ਪ੍ਰਤੀਸ਼ਤ ਵਿਆਜ ਦੇਣਾ ਪੈਂਦਾ ਹੈ। ਇਹ ਦੇਸ਼ ਵਿੱਚ ਉਪਲਬਧ ਸਭ ਤੋਂ ਸਸਤੇ ਖੇਤੀਬਾੜੀ ਕਰਜ਼ਿਆਂ ਵਿੱਚੋਂ ਇੱਕ ਹੈ।

ਕਿਸਾਨ ਕ੍ਰੈਡਿਟ ਕਾਰਡ ਛੋਟੇ ਤੇ ਸੀਮਾਂਤ ਕਿਸਾਨਾਂ, ਭੂਮੀਹੀਣ ਮਜ਼ਦੂਰਾਂ, ਪਸ਼ੂ ਪਾਲਣ, ਮੱਛੀ ਪਾਲਣ, ਬਾਗਬਾਨੀ ਤੇ ਡੇਅਰੀ ਨਾਲ ਜੁੜੇ ਲੋਕਾਂ ਨੂੰ ਮਿਲ ਸਕਦਾ ਹੈ। ਇਸ ਤੋਂ ਇਲਾਵਾ ਸਵੈ-ਸਹਾਇਤਾ ਸਮੂਹ (SHG) ਅਤੇ ਸੰਯੁਕਤ ਦੇਣਦਾਰੀ ਸਮੂਹ (JLG) ਵੀ ਇਸ ਯੋਜਨਾ ਦੇ ਯੋਗ ਹਨ।