ਚਿੱਟੀ ਸਟ੍ਰਾਅਬੈਰੀ ਕਿਵੇਂ ਉਗਾਈ ਜਾਂਦੀ ਹੈ

ਸਟ੍ਰਾਅਬੈਰੀ ਇੱਕ ਅਜਿਹਾ ਫਲ ਹੈ, ਜਿਸ ਦੀ ਬਜ਼ਾਰ ਵਿੱਚ ਪੂਰਾ ਸਾਲ ਮੰਗ ਰਹਿੰਦੀ ਹੈ

Published by: ਏਬੀਪੀ ਸਾਂਝਾ

ਵੈਸੇ ਤਾਂ ਬਜ਼ਾਰ ਵਿੱਚ ਲਾਲ ਅਤੇ ਚਿੱਟੇ ਰੰਗ ਦੀ ਸਟ੍ਰਾਅਬੈਰੀ ਮਿਲਦੀ ਹੈ, ਜਿਸ ਵਿੱਚ ਚਿੱਟੇ ਰੰਗ ਦੀ ਸਟ੍ਰਾਅਬੈਰੀ ਜ਼ਿਆਦਾ ਮਿੱਠੀ ਅਤੇ ਨਰਮ ਹੁੰਦੀ ਹੈ

Published by: ਏਬੀਪੀ ਸਾਂਝਾ

ਜ਼ਿਆਦਾਤਰ ਇਹ ਠੰਡੀ ਤੇ ਚੰਗੀ ਧੁੱਪ ਵਾਲੀ ਥਾਵਾਂ ‘ਤੇ ਹੁੰਦੀ ਹੈ, ਪਰ ਹੁਣ ਮੈਦਾਨੀ ਖੇਤਰਾਂ ਵਿੱਚ ਕਿਸਾਨ ਇਸ ਨੂੰ ਸਫਲਤਾਪੂਰਵਕ ਉਗਾ ਰਹੇ ਹਨ

Published by: ਏਬੀਪੀ ਸਾਂਝਾ

ਅਜਿਹੇ ਵਿੱਚ ਆਓ ਤੁਹਾਨੂੰ ਦੱਸਦੇ ਹਾਂ ਚਿੱਟੀ ਸਟ੍ਰਾਅਬੈਰੀ ਦੀ ਖੇਤੀ ਕਿਵੇਂ ਹੁੰਦੀ ਹੈ

Published by: ਏਬੀਪੀ ਸਾਂਝਾ

ਚਿੱਟੀ ਸਟ੍ਰਾਅਬੈਰੀ ਦੀ ਖੇਤੀ ਸਤੰਬਰ-ਅਕਤੂਬਰ ਵਿੱਚ ਕੀਤੀ ਜਾਂਦੀ ਹੈ

Published by: ਏਬੀਪੀ ਸਾਂਝਾ

ਇਸ ਦੀ ਖੇਤੀ ਕਰਨ ਲਈ ਕੋਕੋਪੀਟ, ਵਰਮੀ ਕੰਪੋਸਟ ਅਤੇ ਆਮ ਮਿੱਟੀ ਮਿਲਾ ਕੇ ਹਲਕਾ ਮਿਸ਼ਰਣ ਤਿਆਰ ਕਰ ਲਓ

Published by: ਏਬੀਪੀ ਸਾਂਝਾ

ਪੌਦਾ ਬੀਜਣ ਦੇ ਦੌਰਾਨ ਧਿਆਨ ਰੱਖੋ ਕਿ ਪੌਦੇ ਦਾ ਜੜ ਦੇ ਉੱਪਰਲਾ ਹਿੱਸਾ ਢੱਕਿਆ ਨਾ ਹੋਵੇ, ਨਹੀਂ ਤਾਂ ਉਹ ਸੜ ਸਕਦਾ ਹੈ

Published by: ਏਬੀਪੀ ਸਾਂਝਾ

ਅਤੇ ਜੇਕਰ ਤੁਸੀਂ ਇਸ ਨੂੰ ਖੇਤ ਜਾਂ ਬਗੀਚੇ ਵਿੱਚ ਲਾ ਰਹੇ ਹੋ ਤਾਂ ਦੋ ਪੌਦਿਆਂ ਵਿਚਾਲੇ 18 ਇੰਚ ਅਤੇ ਪੰਕਤੀਆਂ ਵਿਚਾਲੇ 4 ਫੁੱਟ ਦੀ ਦੂਰੀ ਰੱਖੋ

Published by: ਏਬੀਪੀ ਸਾਂਝਾ

ਧਿਆਨ ਰੱਖੋ ਕਿ ਮਿੱਟੀ ਵਿੱਚ ਨਮੀਂ ਰੱਖੋ ਪਰ ਪੱਤੀਆਂ ਨੂੰ ਗਿੱਲਾ ਕਰਨ ਤੋਂ ਬਚੋ, ਇਸ ਨਾਲ ਪੌਦਾ ਸੜ ਸਕਦਾ ਹੈ

Published by: ਏਬੀਪੀ ਸਾਂਝਾ