ਜੇਕਰ ਤੁਸੀਂ ਵੀ ਖੇਤੀ ਕਰਦੇ ਹੋ ਤਾਂ ਇਹ ਖ਼ਬਰ ਤੁਹਾਡੇ ਲਈ ਫਾਇਦੇਮੰਦ ਹੈ। ਅੱਜ ਅਸੀਂ ਤੁਹਾਨੂੰ ਦੱਸਾਂਗੇ ਕਿ ਤੁਸੀਂ ਸਹੀ ਖਾਦ ਦੀ ਪਛਾਣ ਕਿਵੇਂ ਕਰ ਸਕਦੇ ਹੋ। ਨਕਲੀ ਖਾਦਾਂ ਨਾ ਸਿਰਫ਼ ਫ਼ਸਲਾਂ ਦੀ ਗੁਣਵੱਤਾ ਨੂੰ ਖ਼ਰਾਬ ਕਰਦੀਆਂ ਨੇ ਸਗੋਂ ਕਿਸਾਨਾਂ ਨੂੰ ਆਰਥਿਕ ਨੁਕਸਾਨ ਵੀ ਪਹੁੰਚਾਉਂਦੀਆਂ ਹਨ। ਆਓ ਦੱਸਦੇ ਹਾਂ ਕਿ ਤੁਸੀਂ ਕਿਹੜੇ ਤਰੀਕਿਆਂ ਨਾਲ ਅਸਲੀ ਡੇਏਪੀ ਵਿੱਚ ਪਛਾਣ ਕਰ ਸਕਦੇ ਹੋ। ਡੀਏਪੀ ਦਾਣੇਦਾਰ ਹੁੰਦੀ ਹੈ ਅਤੇ ਇਸ ਦੇ ਦਾਣੇ ਸਖ਼ਤ ਹੁੰਦੇ ਹਨ। ਇਸ ਦਾ ਰੰਗ ਭੂਰਾ, ਕਾਲਾ ਜਾਂ ਬਦਾਮੀ ਹੁੰਦਾ ਹੈ। ਇਸ ਨੂੰ ਨਹੁੰਆਂ ਨਾਲ ਆਸਾਨੀ ਨਾਲ ਤੋੜਿਆ ਨਹੀਂ ਜਾ ਸਕਦਾ। ਜੇ ਤੁਸੀਂ ਆਪਣੇ ਹੱਥ ਵਿੱਚ ਕੁਝ ਦਾਣੇ ਲੈ ਕੇ ਉਨ੍ਹਾਂ ਨੂੰ ਚੂਨੇ ਵਿੱਚ ਮਿਲਾ ਕੇ ਉਨ੍ਹਾਂ ਨੂੰ ਕੁਚਲਦੇ ਹੋ ਤਾਂ ਇਸ ਤੋਂ ਤੇਜ਼ ਬਦਬੂ ਆਉਂਦੀ ਹੈ, ਜਿਸ ਨੂੰ ਸੁੰਘਣਾ ਮੁਸ਼ਕਲ ਹੁੰਦਾ ਹੈ। ਤਵੇ 'ਤੇ ਘੱਟ ਅੱਗ 'ਤੇ ਗਰਮ ਕਰਨ 'ਤੇ ਡੀਏਪੀ ਦੇ ਦਾਣੇ ਫੁੱਲ ਜਾਂਦੇ ਹਨ।