ਮਾਰਵੜ ਨਸਲ ਦਾ ਮੂਲ ਸਥਾਨ ਰਾਜਸਥਾਨ ਦਾ ਮਾਰਵਾੜ ਇਲਾਕਾ ਹੈ। ਹੁਣ ਇਹ ਨਸਲ ਮਾਰਵਾੜ ਖੇਤਰ, ਜਿਸ ਵਿੱਚ ਗੁਜਰਾਤ ਦੇ ਨੇੜਲੇ ਅਤੇ ਰਾਜਸਥਾਨ ਦੇ ਇਲਾਕੇ ਵਿੱਚ ਪਾਈ ਜਾਂਦੀ ਹੈ। ਇਹ ਨਸਲ ਸਰੀਰਕ ਵਿਸ਼ੇਸ਼ਤਾਵਾਂ ਦੇ ਨਾਲ-ਨਾਲ ਆਪਣੇ ਸੁਭਾਅ ਲਈ ਵੀ ਜਾਣੀ ਜਾਂਦੀ ਹੈ। ਇਹ ਨਸਲ ਘੋੜਸਵਾਰੀ ਅਤੇ ਖੇਡਾਂ ਦੇ ਲਈ ਵਰਤੀ ਜਾਂਦੀ ਹੈ। ਮਾਰਵਾੜੀ ਘੋੜੇ ਚਿੱਟੇ, ਕਾਲੇ, ਖਾਕੀ ਅਤੇ ਭੂਰੇ ਰੰਗ ਦੇ ਹੁੰਦੇ ਹਨ। ਇਨ੍ਹਾਂ ਦੇ ਸਰੀਰ ਉੱਤੇ ਚਿੱਟੇ ਰੰਗ ਦੇ ਧੱਬੇ ਹੁੰਦੇ ਹਨ। ਇਹ 130-140 ਸੈ.ਮੀ. ਲੰਬੇ ਅਤੇ 150-160 ਸੈ.ਮੀ. ਉੱਚੇ ਹੁੰਦੇ ਹਨ। ਇਸ ਨਸਲ ਦੇ ਘੋੜੇ ਦੇ ਮੂੰਹ ਦੀ ਲੰਬਾਈ 22 ਸੈ.ਮੀ., ਕੰਨ ਦੀ ਲੰਬਾਈ 18 ਸੈ.ਮੀ. ਅਤੇ ਪੂਛ ਦੀ ਲੰਬਾਈ 47 ਸੈ.ਮੀ. ਹੁੰਦੀ ਹੈ। ਇਨ੍ਹਾਂ ਦੀ ਲੰਬਾਈ ਅਤੇ ਉੱਚਾਈ ਕਾਠਿਆਵਾੜੀ ਘੋੜਿਆਂ ਦੇ ਮੁਕਾਬਲੇ ਜ਼ਿਆਦਾ ਹੁੰਦੀ ਹੈ। ਘੋੜਿਆਂ ਦੀ ਖੁਰਾਕ ਵਿੱਚ ਹਰਾ ਚਾਰਾ ਕਾਫੀ ਨਹੀਂ ਸਗੋਂ ਸੁੱਕੇ ਚਾਰੇ ਦਾ ਵੀ ਹੋਣਾ ਜ਼ਰੂਰੀ ਹੈ। ਘੋੜਿਆਂ ਨੂੰ ਦਿੱਤੀ ਜਾਣ ਵਾਲੀ ਖੁਰਾਕ ਉਨ੍ਹਾਂ ਦੇ ਭਾਰ ਦੇ 2% ਹੋਣੀ ਚਾਹੀਦੀ ਹੈ।