ਭਾਰਤ ਵਿੱਚ ਲੌਂਗ ਦੀ ਵਰਤੋਂ ਮੁੱਖ ਰੂਪ ਵਿੱਚ ਮਸਾਲਿਆਂ ਵਿੱਚ ਕੀਤੀ ਜਾਂਦੀ ਹੈ। ਪਰ ਇਸ ਦੇ ਸਾਡੇ ਸਿਹਤ ਲਈ ਕਈ ਫ਼ਾਇਦੇ ਹੁੰਦੇ ਹਨ। ਆਓ ਤੁਹਾਨੂੰ ਦੱਸਦੇ ਹਾਂ ਕਿ ਭਾਰਤ ਵਿੱਚ ਸਭ ਤੋਂ ਵੱਧ ਕਿੱਥੇ ਹੁੰਦੀ ਹੈ ਲੌਂਗ ਦੀ ਪੈਦਾਵਾਰ ਭਾਰਤ ਵਿੱਚ ਲੌਂਗ ਦੀ ਸਭ ਤੋਂ ਵੱਧ ਪੈਦਾਵਾਰ ਤਾਮਿਲਨਾਡੂ ਵਿੱਚ ਹੁੰਦੀ ਹੈ। ਦੇਸ਼ ਵਿੱਚ ਪੈਦਾ ਹੋਣ ਵਾਲੇ ਲੌਂਗ ਵਿੱਚੋਂ ਸਭ ਇਕੱਲੇ ਤਾਮਿਲਨਾਡੂ ਵਿੱਚ 82.29 ਫ਼ੀਸਦ ਹੁੰਦੀ ਹੈ। ਲੌਂਗ ਪੈਦਾ ਕਰਨ ਵਿੱਚ ਕਰਨਾਟਕ ਦਾ ਦੂਜਾ ਨੰਬਰ ਆਉਂਦਾ ਹੈ। ਇੱਥੇ 10 ਫੀਸਦੀ ਲੌਗ ਦਾ ਉਤਪਾਦਨ ਕੀਤਾ ਜਾਂਦਾ ਹੈ ਇਸ ਤਰ੍ਹਾਂ ਕਰਨਾਟਕ ਵਿੱਚ 0.13 ਟਨ ਪੈਦਾਵਰ ਹੁੰਦੀ ਹੈ ਕੇਰਲ ਵਿੱਚ ਤੀਜੇ ਨੰਬਰ ਵਿੱਚ ਲੌਂਗ ਦੀ ਪੈਦਾਵਾਰ ਹੁੰਦੀ ਹੈ। ਜੇ ਤਿੰਨਾ ਸੂਬਿਆਂ ਨੂੰ ਮਿਲਾਇਆ ਜਾਵੇ ਤਾਂ ਦੇਸ਼ਭਰ ਵਿੱਚ ਇਕੱਲੇ 98 ਫ਼ੀਸਦੀ ਦੇ ਕਰੀਬ ਹੁੰਦਾ ਹੈ।