ਪਸ਼ੂ ਪਾਲਣ ਕਿਸਾਨਾਂ ਦਾ ਖੇਤੀਬਾੜੀ ਦੇ ਨਾਲ ਸ਼ੁਰੂ ਤੋਂ ਹੀ ਜੁੜਿਆ ਧੰਦਾ ਹੈ। ਪਸ਼ੂਪਾਲਣ ਕਰਕੇ ਕਿਸਾਨ ਵਧੀਆ ਮੁਨਾਫ਼ਾ ਕਮਾ ਸਕਦੇ ਹਨ। ਅਜਿਹਾ ਵਿੱਚ ਕੁਝ ਗੱਲਾਂ ਦਾ ਧਿਆਨ ਰੱਖਣਾ ਜ਼ਰੂਰੀ ਹੈ ਨਹੀਂ ਤਾਂ ਨੁਕਸਾਨ ਹੋ ਸਕਦਾ ਹੈ। ਗਾਂ ਤੇ ਮੱਝ ਹਮੇਸ਼ਾ ਚੰਗੀ ਨਸਲ ਦੀ ਖ਼ਰੀਦੋ ਤੇ ਸਿਹਤਮੰਦ ਖ਼ਰੀਦੋ ਪਸ਼ੂਆਂ ਦੇ ਕੋਲ ਸਾਫ਼ ਸਫਾਈ ਦਾ ਖ਼ਾਸ ਪ੍ਰਬੰਧ ਰੱਖੋ ਨਹੀਂ ਤਾਂ ਬਿਮਾਰੀਆਂ ਦਾ ਖ਼ਤਰਾ ਵਧ ਜਾਵੇਗਾ। ਪਸ਼ੂਆਂ ਨੂੰ ਖਾਣ ਲਈ ਹਰਾ ਚਾਰਾ, ਸੁੱਕਾ ਚਾਰਾ ਤੇ ਅਨਾਜ ਦਿਓ। ਪਸ਼ੂਆਂ ਦੇ ਸ਼ੈੱਡ ਵਿੱਚ ਹਮੇਸ਼ਾ ਪਾਣੀ ਦਾ ਇੰਤਜ਼ਾਮ ਰੱਖੋ ਪਸ਼ੂਆਂ ਨੂੰ ਬਿਮਾਰੀ ਤੋਂ ਬਚਾਉਣ ਲਈ ਹਮੇਸ਼ਾ ਟੀਕਾ ਲਵਾ ਕੇ ਰੱਖੋ