ਹਲਦੀ ਦੀਆਂ ਨਰੋਈਆਂ ਗੰਢੀਆਂ ਦੀ ਬਿਜਾਈ ਅਪ੍ਰੈਲ ਦੇ ਅਖੀਰਲੇ ਹਫ਼ਤੇ ਵਿੱਚ ਕੀਤੀ ਜਾ ਸਕਦੀ ਹੈ।

Published by: ਗੁਰਵਿੰਦਰ ਸਿੰਘ

ਫ਼ਸਲ ਦੇ ਵਧੀਆ ਜੰਮ ਲਈ 6-8 ਕੁਇੰਟਲ ਗੰਢੀਆਂ ਪ੍ਰਤੀ ਏਕੜ ਦੇ ਹਿਸਾਬ ਨਾਲ ਵਰਤੋਂ।

Published by: ਗੁਰਵਿੰਦਰ ਸਿੰਘ

ਗੰਢੀਆਂ ਨੂੰ ਬੀਜਣ ਤੋਂ ਪਹਿਲਾਂ 12-24 ਘੰਟੇ ਲਈ ਪਾਣੀ ਵਿੱਚ ਭਿਉਂ ਦਿਉ।

Published by: ਗੁਰਵਿੰਦਰ ਸਿੰਘ

ਹਲਦੀ ਦੀਆਂ ਗੰਢੀਆਂ ਨੂੰ ਬੀਜਣ ਸਮੇਂ ਕੰਨਸ਼ੋਰਸ਼ੀਅਮ ਜੀਵਾਣੂ ਖਾਦ 4 ਕਿਲੋ ਪ੍ਰਤੀ ਏਕੜ ਦੇ ਹਿਸਾਬ ਨਾਲ ਮਿੱਟੀ ਵਿੱਚ ਰਲਾ ਕੇ ਪਾਉ।

Published by: ਗੁਰਵਿੰਦਰ ਸਿੰਘ

ਪੱਧਰੀ ਬਿਜਾਈ ਲਈ ਕਤਾਰ ਤੋਂ ਕਤਾਰ ਦਾ ਫ਼ਾਸਲਾ 30 ਸੈਂਟੀਮੀਟਰ ਰੱਖੋ ਅਤੇ ਬੂਟੇ ਤੋਂ ਬੂਟੇ ਦਾ ਫ਼ਾਸਲਾ 20 ਸੈਂਟੀਮੀਟਰ ਰੱਖੋ।



ਵੱਟਾਂ ਤੇ ਬਿਜਾਈ ਲਈ ਕਤਾਰ ਤੋਂ ਕਤਾਰ ਦਾ ਫ਼ਾਸਲਾ 45 ਸੈਂਟੀਮੀਟਰ (ਹੱਥੀ ਬਿਜਾਈ ਲਈ)

67.5 ਸੈਂਟੀਮੀਟਰ (ਮਕੈਨੀਕਲ ਲਈ) ਬੂਟੇ ਤੋਂ ਬੂਟੇ ਦਾ ਫ਼ਾਸਲਾ 15 ਸੈਂਟੀਮੀਟਰ ਰੱਖੋ।

Published by: ਗੁਰਵਿੰਦਰ ਸਿੰਘ

ਵੱਟਾਂ ਤੇ ਬੀਜਣ ਨਾਲ ਗੰਢੀਆਂ ਦੇ ਆਕਾਰ ਵਿੱਚ ਵਾਧਾ ਹੁੰਦਾ ਹੈ।



ਵਧੇਰੇ ਝਾੜ ਅਤੇ ਪਾਣੀ ਦੀ ਬੱਚਤ ਲਈ ਹਲਦੀ ਦੀਆਂ ਦੋ ਕਤਾਰਾਂ ਦੀ ਬਿਜਾਈ 67.5 ਸੈਂਟੀਮੀਟਰ ਚੌੜੇ ਬੈੱਡਾਂ ਉੱਪਰ



ਬੂਟੇ ਤੋਂ ਬੂਟੇ ਦੀ ਦੂਰੀ 15 ਸੈਂਟੀਮੀਟਰ ਰੱਖ ਕੇ ਕੀਤੀ ਜਾ ਸਕਦੀ ਹੈ।

Published by: ਗੁਰਵਿੰਦਰ ਸਿੰਘ