ਅਪ੍ਰੈਲ ਦਾ ਮਹੀਨਾ ਆਉਂਦੇ ਹੀ ਖੇਤਾਂ ਵਿੱਚ ਕਣਕ ਦੀ ਫ਼ਸਲ ਪੱਕ ਜਾਂਦੀ ਹੈ ਅਤੇ ਇਸ ਦੀ ਵਾਢੀ ਦਾ ਕੰਮ ਸ਼ੁਰੂ ਹੋ ਜਾਂਦਾ ਹੈ।



ਅਜਿਹੇ ਵਿੱਚ ਫਸਲ ਨੂੰ ਅੱਗ ਲੱਗ ਜਾਵੇ ਤਾਂ ਕਿਸਾਨਾਂ ਨੂੰ ਵੱਡਾ ਨੁਕਸਾਨ ਝੱਲਣਾ ਪੈਂਦਾ ਹੈ।

ਦੱਸ ਦਈਏ ਕਿ ਹਰ ਸਾਲ ਲੱਖਾਂ ਰੁਪਏ ਦੀ ਕਣਕ ਦੀ ਫਸਲ ਅੱਗ ਦਾ ਸ਼ਿਕਾਰ ਹੋ ਜਾਂਦੀ ਹੈ।



ਇਸ ਦੌਰਾਨ ਬਿਜਲੀ ਦੀਆਂ ਢਿੱਲੀਆਂ ਤਾਰਾਂ, ਜੀਓ ਸਵਿੱਚਾਂ ਆਦਿ ਤੋਂ ਅਕਸਰ ਸਪਾਰਕਿੰਗ ਹੋ ਜਾਂਦੀ ਹੈ।



ਇਸ ਬਾਬਤ ਸੂਚਨਾ ਤੁਰੰਤ ਨੇੜੇ ਦੇ ਉੱਪ ਮੰਡਲ ਦਫ਼ਤਰ/ਸ਼ਿਕਾਇਤ ਘਰ ਦੇ ਨਾਲ-ਨਾਲ ਕੰਟਰੋਲ ਰੂਮ ਨੰਬਰ ਉੱਤੇ ਦਿੱਤੀ ਜਾਵੇ।



ਵਿਭਾਗ ਵੱਲੋਂ ਇਹ ਨੰਬਰ 96461-06835/96461-06836/1912 ਜਾਰੀ ਕੀਤੇ ਗਏ ਹਨ।



ਜੋ ਇਹਨਾਂ ਬਿਜਲੀ ਦੀਆਂ ਲਾਈਨਾਂ/ਤਾਰਾਂ ਦੀ ਸਮੇਂ ਸਿਰ ਦਰੁੱਸਤੀ ਕੀਤੀ ਜਾ ਸਕੇ।



ਬਿਜਲੀ ਦੀਆਂ ਢਿੱਲੀਆਂ/ਨੀਵੀਆਂ ਤਾਰਾਂ ਜਾਂ ਸਪਾਰਕਿੰਗ ਦੀਆਂ ਤਸਵੀਰਾਂ ਸਮੇਤ ਲੋਕੇਸ਼ਨ ਵੱਟਸਐਪ ਨੰ: 96461-06835 'ਤੇ ਭੇਜੀਆਂ ਜਾਣ।