ਭੋਜਪੁਰੀ ਅਦਾਕਾਰਾ ਆਕਾਂਕਸ਼ਾ ਦੂਬੇ ਦੀ ਮੌਤ ਤੋਂ ਬਾਅਦ ਇੱਕ ਵੀਡੀਓ ਵਾਇਰਲ ਹੋਇਆ ਹੈ, ਜਿਸ ਵਿੱਚ ਉਹ ਫੁੱਟ-ਫੁੱਟ ਕੇ ਰੋ ਰਹੀ ਹੈ ਆਕਾਂਕਸ਼ਾ ਦੂਬੇ ਨੇ ਐਤਵਾਰ ਨੂੰ ਖੁਦਕੁਸ਼ੀ ਕਰ ਲਈ ਸੀ ਖੁਦਕੁਸ਼ੀ ਕਰਨ ਤੋਂ ਕੁਝ ਘੰਟੇ ਪਹਿਲਾਂ ਆਕਾਂਕਸ਼ਾ ਲਾਈਵ ਆਈ ਅਤੇ ਰੋਂਦੀ ਹੋਈ ਨਜ਼ਰ ਆਈ ਲਾਈਵ ਵੀਡੀਓ 'ਚ ਆਕਾਂਕਸ਼ਾ ਕੁਝ ਨਹੀਂ ਕਹਿ ਰਹੀ ਸੀ ਪਰ ਉਸ ਦੇ ਚਿਹਰੇ ਨੇ ਉਸ ਦੀ ਪ੍ਰੇਸ਼ਾਨੀ ਜ਼ਾਹਰ ਕੀਤੀ ਸੀ ਆਕਾਂਕਸ਼ਾ ਨੂੰ ਦੇਖ ਕੇ ਸਾਫ ਮਹਿਸੂਸ ਹੋ ਰਿਹਾ ਸੀ ਕਿ ਉਹ ਮੁਸ਼ਕਿਲ ਦੌਰ 'ਚੋਂ ਗੁਜ਼ਰ ਰਹੀ ਹੈ ਇੰਨਾ ਹੀ ਨਹੀਂ ਸਗੋਂ ਅਜਿਹਾ ਵੀ ਲੱਗ ਰਿਹਾ ਸੀ ਕਿ ਆਕਾਂਕਸ਼ਾ ਆਪਣੀਆਂ ਤਕਲੀਫਾਂ ਨੂੰ ਭੁੱਲਣਾ ਚਾਹੁੰਦੀ ਹੈ, ਇਸ ਲਈ ਉਹ ਲਾਈਵ ਆਈ ਜਦੋਂ ਆਕਾਂਕਸ਼ਾ ਲਾਈਵ ਆਈ ਤਾਂ ਕਈ ਵਾਰ ਉਸ ਦੇ ਫ਼ੋਨ ਦੀ ਘੰਟੀ ਵੱਜੀ ਭੋਜਪੁਰੀ ਅਦਾਕਾਰ ਯਸ਼ ਕੁਮਾਰ ਨੇ ਦੱਸਿਆ ਕਿ ਆਕਾਂਕਸ਼ਾ ਲੰਬੇ ਸਮੇਂ ਤੋਂ ਕੰਮ ਨੂੰ ਲੈ ਕੇ ਚਿੰਤਤ ਸੀ ਯਸ਼ ਕੁਮਾਰ ਨੇ ਇਹ ਵੀ ਕਿਹਾ ਕਿ ਅਕਾਂਕਸ਼ਾ ਭੋਜਪੁਰੀ ਐਲਬਮ ਇੰਡਸਟਰੀ ਤੋਂ ਤੰਗ ਆ ਚੁੱਕੀ ਸੀ ਖਬਰਾਂ ਮੁਤਾਬਕ ਆਕਾਂਕਸ਼ਾ ਭੋਜਪੁਰੀ ਗਾਇਕ ਸਮਰ ਸਿੰਘ ਨਾਲ ਲਿਵ-ਇਨ ਰਿਲੇਸ਼ਨਸ਼ਿਪ 'ਚ ਸੀ