ਅਕਸ਼ਰਾ ਸਿੰਘ ਭੋਜਪੁਰੀ ਫਿਲਮ ਇੰਡਸਟਰੀ ਦੀ ਮਸ਼ਹੂਰ ਅਭਿਨੇਤਰੀ ਅਤੇ ਡਾਂਸਰ ਹੈ ਉਸ ਨੇ ਆਪਣੀ ਅਦਾਕਾਰੀ ਅਤੇ ਫਰਾਕ ਅੰਦਾਜ਼ ਨਾਲ ਲੋਕਾਂ ਦੇ ਦਿਲਾਂ 'ਚ ਵੱਖਰੀ ਜਗ੍ਹਾ ਬਣਾਈ ਪਰ ਇੱਕ ਸਮਾਂ ਅਜਿਹਾ ਵੀ ਆਇਆ ਜਦੋਂ ਅਕਸ਼ਰਾ ਖੁਦਕੁਸ਼ੀ ਕਰਨਾ ਚਾਹੁੰਦੀ ਸੀ ਦਰਅਸਲ ਅਕਸ਼ਰਾ ਭੋਜਪੁਰੀ ਐਕਟਰ ਪਵਨ ਸਿੰਘ ਨਾਲ ਵਿਆਹ ਕਰਨਾ ਚਾਹੁੰਦੀ ਸੀ ਪਰ ਪਵਨ ਨੇ ਜੋਤੀ ਸਿੰਘ ਨਾਲ ਵਿਆਹ ਕਰਵਾ ਕੇ ਉਸ ਨੂੰ ਧੋਖਾ ਦਿੱਤਾ ਜਿਸ ਕਾਰਨ ਅਕਸ਼ਰਾ ਨੂੰ ਗਹਿਰਾ ਸਦਮਾ ਲੱਗਾ ਅਤੇ ਉਹ ਡਿਪ੍ਰੈਸ਼ਨ 'ਚ ਚਲੀ ਗਈ ਉਸ ਨੇ ਫੈਸਲਾ ਕਰ ਲਿਆ ਸੀ ਕਿ ਉਹ ਕਰੀਅਰ ਅਤੇ ਜ਼ਿੰਦਗੀ ਦੋਵਾਂ ਨੂੰ ਖਤਮ ਕਰੇਗੀ ਅਕਸ਼ਰਾ ਦੇ ਪਿਤਾ ਨੇ ਉਸ ਨੂੰ ਦਿਲਾਸਾ ਦੇਣ ਦੀ ਬਜਾਏ ਕਿਹਾ- ਖੁਦਕੁਸ਼ੀ ਕਰੋ ਜਾਂ ਲੜੋ ਇਸ ਤੋਂ ਬਾਅਦ ਅਭਿਨੇਤਰੀ ਨੇ ਖੁਦ ਨੂੰ ਸੰਭਾਲ ਲਿਆ ਅਤੇ ਜ਼ਿੰਦਗੀ 'ਚ ਅੱਗੇ ਲੜਨ ਲਈ ਤਿਆਰ ਹੋ ਗਈ ਅੱਜ ਅਕਸ਼ਰਾ ਨੂੰ ਭੋਜਪੁਰੀ ਇੰਡਸਟਰੀ ਦੀ ਸ਼ੇਰਨੀ ਵਜੋਂ ਜਾਣਿਆ ਜਾਂਦਾ ਹੈ