ਖਾਣਾ ਖਾਣ ਤੋਂ ਬਾਅਦ ਲੋਕ ਅਕਸਰ ਸੌਂਫ ਦੀ ਵਰਤੋਂ ਮਾਊਥ ਫ੍ਰੇਸ਼ਨਰ ਦੇ ਤੌਰ 'ਤੇ ਕਰਦੇ ਹਨ।



ਹੋਟਲਾਂ ਤੇ ਰੈਸਟੋਰੈਂਟਾਂ ਵਿੱਚ ਸੌਂਫ ਤੇ ਮਿਸ਼ਰੀ ਦਿੱਤੀ ਜਾਂਦੀ ਹੈ। ਮੰਨਿਆ ਜਾਂਦਾ ਹੈ ਕਿ ਭੋਜਨ ਤੋਂ ਬਾਅਦ ਸੌਂਫ ਖਾਣ ਨਾਲ ਪਾਚਨ ਕਿਰਿਆ ਠੀਕ ਰਹਿੰਦੀ ਹੈ।



ਸੌਂਫ 'ਚ ਜ਼ਰੂਰੀ ਪੌਸ਼ਟਿਕ ਤੱਤ ਪਾਏ ਜਾਂਦੇ ਹਨ, ਜੋ ਭੋਜਨ ਨੂੰ ਪਚਾਉਣ ਵਿੱਚ ਮਦਦਗਾਰ ਸਾਬਤ ਹੁੰਦੇ ਹਨ।



ਮੈਡੀਕਲ ਸਾਇੰਸ ਨੇ ਵੀ ਸਿੱਧ ਕੀਤਾ ਹੈ ਕਿ ਸੌਂਫ ਖਾਣ ਨਾਲ ਪਾਚਨ ਕਿਰਿਆ 'ਚ ਮਦਦ ਮਿਲਦੀ ਹੈ। ਨਾਲ ਹੀ ਇਸ ਨਾਲ ਮੂੰਹ ਦੀ ਬਦਬੂ ਤੋਂ ਵੀ ਛੁਟਕਾਰਾ ਮਿਲਦਾ ਹੈ।



ਸਿਹਤ ਮਾਹਿਰਾਂ ਮੁਤਾਬਕ ਸੌਂਫ ਦਾ ਸੇਵਨ ਸ਼ੂਗਰ ਨੂੰ ਕੰਟਰੋਲ ਕਰਨ 'ਚ ਮਦਦ ਕਰਦਾ ਹੈ।



ਸੌਂਫ ਵਿੱਚ ਕੈਲਸ਼ੀਅਮ, ਸੋਡੀਅਮ, ਆਇਰਨ ਅਤੇ ਪੋਟਾਸ਼ੀਅਮ ਵਰਗੇ ਤੱਤ ਭਰਪੂਰ ਮਾਤਰਾ ਵਿੱਚ ਹੁੰਦੇ ਹਨ। ਇਸ ਲਈ ਇਹ ਸਿਹਤ ਲਈ ਬਹੁਤ ਫਾਇਦੇਮੰਦ ਹੈ।



ਸੌਂਫ 'ਚ ਫਾਈਬਰ ਭਰਪੂਰ ਮਾਤਰਾ 'ਚ ਪਾਇਆ ਜਾਂਦਾ ਹੈ। ਫਾਈਬਰ ਨਾਲ ਭਰਪੂਰ ਭੋਜਨ ਖਾਣ ਨਾਲ ਕੋਲੈਸਟ੍ਰੋਲ ਨੂੰ ਕੰਟਰੋਲ ਕਰਨ 'ਚ ਮਦਦ ਮਿਲਦੀ ਹੈ।



ਫਾਈਬਰ ਕੋਲੈਸਟ੍ਰੋਲ ਨੂੰ ਖ਼ੂਨ 'ਚ ਘੁਲਣ ਨਹੀਂ ਦਿੰਦਾ। ਇਸ ਨਾਲ ਦਿਲ ਵੀ ਸਿਹਤਮੰਦ ਰਹਿੰਦਾ ਹੈ।



ਸੌਂਫ ਦਿਮਾਗ਼ ਲਈ ਵੀ ਫਾਇਦੇਮੰਦ ਹੁੰਦੀ ਹੈ। ਇਸ 'ਚ ਮੌਜੂਦ ਵਿਟਾਮਿਨ ਔਕਸੀਡੇਟਿਵ ਤਣਾਅ ਘਟਾਉਂਦਾ ਹੈ।



ਜੇਕਰ ਤੁਸੀਂ ਹਾਈ ਬੀਪੀ ਦੇ ਮਰੀਜ਼ ਹੋ ਅਤੇ ਬਲੱਡ ਪ੍ਰੈਸ਼ਰ ਨੂੰ ਕੰਟਰੋਲ 'ਚ ਰੱਖਣਾ ਚਾਹੁੰਦੇ ਹੋ ਤਾਂ ਰੋਜ਼ਾਨਾ ਸੌਂਫ ਦਾ ਸੇਵਨ ਕਰੋ