'ਓਏ ਮੱਖਣਾ' ਫਿਲਮ ਦਾ ਗਾਣਾ 'ਚੰਨ ਸਿਤਾਰੇ' ਐਮੀ ਵਿਰਕ ਦੇ ਕਰੀਅਰ ਦੇ ਸਭ ਤੋਂ ਬੈਸਟ ਗਾਣਿਆਂ 'ਚੋਂ ਇੱਕ ਹੈ। ਇਸ ਦਾ ਅੰਦਾਜ਼ਾ ਇਸੇ ਗੱਲ ਤੋਂ ਲਗਾਇਆ ਜਾ ਸਕਦਾ ਹੈ ਕਿ ਇਸ ਗਾਣੇ ਦਾ ਕਰੇਜ਼ ਹਾਲੇ ਬਣਿਆ ਹੋਇਆ ਹੈ। ਚੰਨ ਸਿਤਾਰੇ' ਨੇ ਯੂਟਿਊਬ 'ਤੇ ਤਾਂ 100 ਮਿਲੀਅਨ (10 ਕਰੋੜ) ਵਿਊਜ਼ ਕਰ ਹੀ ਲਏ ਹਨ, ਪਰ ਨਾਲ ਨਾਲ ਇਹ ਗਾਣਾ ਹਾਲੇ ਵੀ ਇੰਸਟਾਗ੍ਰਾਮ 'ਤੇ ਲੋਕਾਂ ਦੀ ਪਸੰਦ ਬਣਿਆ ਹੋਇਆ ਹੈ। ਦੱਸ ਦਈਏ ਕਿ 'ਚੰਨ ਸਿਤਾਰੇ' ਇੰਸਟਾਗ੍ਰਾਮ 'ਤੇ ਲੰਬੇ ਸਮੇਂ ਤੱਕ ਟਰੈਂਡਿੰਗ 'ਚ ਰਿਹਾ। ਇਸ ਗੀਤ 'ਤੇ ਹੁਣ ਤੱਕ 5.7 ਮਿਲੀਅਨ ਯਾਨਿ 57 ਲੱਖ ਰੀਲਾਂ ਬਣ ਚੁੱਕੀਆਂ ਹਨ। ਇਹ ਸਾਲ 2022 ਦਾ ਸਭ ਤੋਂ ਵੱਡਾ ਹਿੱਟ ਰੋਮਾਂਟਿਕ ਗਾਣਾ ਰਿਹਾ ਸੀ। ਇਸ ਦੇ ਨਾਲ ਨਾਲ ਐਮੀ ਵਿਰਕ ਆਪਣੇ ਗਾਣੇ ਦੀ ਇਸ ਸਫਲਤਾ 'ਤੇ ਕਾਫੀ ਖੁਸ਼ ਨਜ਼ਰ ਆ ਰਹੇ ਹਨ। ਗਾਇਕ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ 'ਤੇ ਵੀਡੀਓ ਸ਼ੇਅਰ ਕਰ ਫੈਨਜ਼ ਦਾ ਧੰਨਵਾਦ ਕੀਤਾ ਹੈ। ਉਨ੍ਹਾਂ ਨੇ ਪੋਸਟ ਸ਼ੇਅਰ ਕਰ ਲਿਿਖਿਆ, 'ਚੰਨ ਸਿਤਾਰੇ ਨੇ ਯੂਟਿਊਬ 'ਤੇ 100 ਮਿਲੀਅਨ ਵਿਊਜ਼ ਪੂਰੇ ਕਰ ਲਏ ਹਨ ਅਤੇ ਹਾਲੇ ਵੀ ਟਰੈਂਡਿੰਗ ਵਿੱਚ ਹੈ। ਫ਼ਿਲਮ ਦੀ ਗੱਲ ਕਰੀਏ ਤਾਂ ਐਮੀ ਤੇ ਤਾਨੀਆ ਤੋਂ ਇਲਾਵਾ ਇਸ ’ਚ ਗੁੱਗੂ ਗਿੱਲ, ਸਿੱਧੀਕਾ ਸ਼ਰਮਾ ਨੇ ਅਹਿਮ ਭੂਮਿਕਾ ਨਿਭਾਈ ਹੈ ਇਸ ਫਿਲਮ ਨੇ ਸਿਨੇਮਾਘਰਾਂ 'ਚ ਦਰਸ਼ਕਾਂ ਦਾ ਖੂਬ ਮਨੋਰੰਜਨ ਕੀਤਾ ਸੀ। ਇਸ ਫਿਲਮ ਚਾਚੇ ਭਤੀਜੇ ਦੀ ਜੋੜੀ ਨੇ ਲੋਕਾਂ ਦਾ ਦਿਲ ਜਿੱਤ ਲਿਆ ਸੀ।