ਅਮਾਇਰਾ ਬੋਲਡਨੈੱਸ ਤੇ ਹੌਟਨੈੱਸ ਕਾਰਨ ਸੋਸ਼ਲ ਮੀਡੀਆ 'ਤੇ ਸੁਰਖੀਆਂ ਬਟੋਰਦੀ ਰਹਿੰਦੀ ਹੈ ਅਮਾਇਰਾ ਦਸਤੂਰ ਆਪਣੇ ਸਟਾਈਲ ਨੂੰ ਚੰਗੀ ਤਰ੍ਹਾਂ ਕੈਰੀ ਕਰਨਾ ਜਾਣਦੀ ਹੈ ਹਾਲ ਹੀ 'ਚ ਅਦਾਕਾਰਾ ਨੇ ਆਪਣੇ ਲੇਟੈਸਟ ਬ੍ਰਾਈਡਲ ਲੁੱਕ 'ਚ ਤਸਵੀਰਾਂ ਸ਼ੇਅਰ ਕੀਤੀਆਂ ਹਨ ਅਦਾਕਾਰਾ ਅਮਾਇਰਾ ਦਸਤੂਰ ਬਾਲੀਵੁੱਡ ਇੰਡਸਟਰੀ ਦਾ ਜਾਣਿਆ-ਪਛਾਣਿਆ ਨਾਂ ਹੈ ਉਹ ਆਪਣੇ ਸ਼ਾਨਦਾਰ ਫੈਸ਼ਨ ਸੈਂਸ ਕਾਰਨ ਪ੍ਰਸ਼ੰਸਕਾਂ 'ਚ ਚਰਚਾ 'ਚ ਰਹਿੰਦੀ ਹੈ ਉਹ ਹਰ ਵਾਰ ਆਪਣੇ ਬੋਲਡ ਅਤੇ ਸ਼ਾਨਦਾਰ ਲੁੱਕ ਨਾਲ ਲੋਕਾਂ ਦਾ ਧਿਆਨ ਆਪਣੇ ਵੱਲ ਖਿੱਚਦੀ ਹੈ ਅਦਾਕਾਰਾ ਅਮਾਇਰਾ ਨੇ ਬੇਹੱਦ ਖੂਬਸੂਰਤ ਦੁਲਹਨ ਦੀ ਡਰੈੱਸ 'ਚ ਗਲੈਮਰਸ ਫੋਟੋਸ਼ੂਟ ਕਰਵਾਇਆ ਹੈ ਇਨ੍ਹਾਂ ਤਸਵੀਰਾਂ 'ਚ ਅਦਾਕਾਰਾ ਨੇ ਗੁਲਾਬੀ ਰੰਗ ਦਾ ਬ੍ਰਾਈਡਲ ਲਹਿੰਗਾ ਪਾਇਆ ਹੋਇਆ ਹੈ ਇਸ ਲੁੱਕ 'ਚ ਅਭਿਨੇਤਰੀ ਅਮਾਇਰਾ ਦਸਤੂਰ ਬੇੱਹਦ ਖੂਬਸੂਰਤ ਲੱਗ ਰਹੀ ਹੈ ਅਭਿਨੇਤਰੀ ਨੇ ਗਲੇ 'ਚ ਹਾਰ, ਈਅਰਰਿੰਗਸ ਤੇ ਸਿਰ 'ਤੇ ਮੰਗਟਿਕਾ ਪਾ ਕੇ ਆਪਣਾ ਲੁੱਕ ਪੂਰਾ ਕੀਤਾ ਹੈ