ਅਨੰਨਿਆ ਪਾਂਡੇ ਆਪਣੀ ਐਕਟਿੰਗ ਅਤੇ ਕਿਊਟਨੈੱਸ ਨਾਲ ਸਾਰਿਆਂ ਦਾ ਦਿਲ ਜਿੱਤ ਲੈਂਦੀ ਹੈ। ਸੋਸ਼ਲ ਮੀਡੀਆ 'ਤੇ ਉਹ ਹਮੇਸ਼ਾ ਹੀ ਛਾਈ ਰਹਿੰਦੀ ਹੈ। ਅਨੰਨਿਆ ਪਾਂਡੇ ਦੀਆਂ ਤਸਵੀਰਾਂ ਹਰ ਰੋਜ਼ ਵਾਇਰਲ ਹੁੰਦੀਆਂ ਰਹਿੰਦੀਆਂ ਹਨ। ਇਸ ਵਾਰ ਵੀ ਅਨਨਿਆ ਨੇ ਆਪਣੀਆਂ ਗਲੈਮਰਸ ਤਸਵੀਰਾਂ ਸ਼ੇਅਰ ਕੀਤੀਆਂ ਹਨ। ਅਨਨਿਆ ਨੇ ਗ੍ਰੀਨ ਕਲਰ ਦੇ ਆਊਟਫਿਟ 'ਚ ਤਸਵੀਰਾਂ ਸ਼ੇਅਰ ਕੀਤੀਆਂ ਹਨ। ਅਨਨਿਆ ਨੇ ਪੈਰੇਟ ਗ੍ਰੀਨ ਕੋਟ, ਵਾਈਟ ਸਲਟ ਅਤੇ ਸੇਮ ਕਲਰ ਦੇ ਸ਼ਾਰਟਸ ਪਾਏ ਹੋਏ ਹਨ। ਅਨੰਨਿਆ ਦੀ ਪੋਸਟ 'ਤੇ ਫੈਨਜ਼ ਕਾਫੀ ਕਮੈਂਟ ਕਰ ਰਹੇ ਹਨ। ਇਕ ਫ਼ੈਨਜ ਨੇ ਲਿਖਿਆ- ਸਟਨਰ। ਅਨੰਨਿਆ ਨੇ ਹਾਲ ਹੀ ਵਿੱਚ ਲੈਕਮੇ ਫੈਸ਼ਨ ਵੀਕ ਵਿੱਚ ਰੈਂਪ ਵਾਕ ਕੀਤਾ ਸੀ। ਜਿੱਥੇ ਉਹ ਪਿੰਕ ਕਲਰ ਦੀ ਡਰੈੱਸ 'ਚ ਬੇਹੱਦ ਖੂਬਸੂਰਤ ਲੱਗ ਰਹੀ ਸੀ। ਅਨੰਨਿਆ ਆਖਰੀ ਵਾਰ ਦੀਪਿਕਾ ਪਾਦੁਕੋਣ ਦੇ ਨਾਲ ਫਿਲਮ 'ਘੇਰੀਆ' 'ਚ ਨਜ਼ਰ ਆਈ ਸੀ।