ਬਾਲੀਵੁੱਡ ਅਭਿਨੇਤਾ ਅੰਗਦ ਬੇਦੀ ਅੱਜ ਆਪਣਾ 39ਵਾਂ ਜਨਮਦਿਨ ਮਨਾ ਰਹੇ ਹਨ

ਅੰਗਦ ਬੇਦੀ ਦਾ ਜਨਮ ਸਾਬਕਾ ਭਾਰਤੀ ਕ੍ਰਿਕਟਰ ਕਪਤਾਨ ਬਿਸ਼ਨ ਸਿੰਘ ਬੇਦੀ ਦੇ ਘਰ ਹੋਇਆ ਸੀ

ਅੰਗਦ ਬੇਦੀ ਨੇ ਆਪਣੀ ਸਕੂਲੀ ਪੜ੍ਹਾਈ ਗਿਆਨ ਭਾਰਤੀ ਸਕੂਲ, ਸਾਕੇਤ ਨਵੀਂ ਦਿੱਲੀ ਤੋਂ ਕੀਤੀ

ਇਸ ਤੋਂ ਬਾਅਦ ਉਨ੍ਹਾਂ ਨੇ ਸੇਂਟ ਸਟੀਫਨ ਕਾਲਜ ਤੋਂ ਗ੍ਰੈਜੂਏਸ਼ਨ ਪੂਰੀ ਕੀਤੀ

ਦੱਸ ਦੇਈਏ ਕਿ ਅੰਗਦ ਬੇਦੀ ਅੰਡਰ 19 ਕ੍ਰਿਕਟ ਖੇਡ ਚੁੱਕੇ ਹਨ

ਕਾਲਜ ਤੋਂ ਬਾਅਦ ਅੰਗਦ ਬੇਦੀ ਨੇ ਮਾਡਲਿੰਗ ਵਿੱਚ ਆਪਣਾ ਕਰੀਅਰ ਸ਼ੁਰੂ ਕੀਤਾ ਤੇ ਐਕਟਿੰਗ ਸ਼ੁਰੂ ਕੀਤੀ

ਅੰਗਦ ਆਪਣੇ ਕਰੀਅਰ ਦੀ ਸ਼ੁਰੂਆਤ ਸ਼ਸ਼ੀ ਕੁਮਾਰ ਦੁਆਰਾ ਨਿਰਦੇਸ਼ਿਤ ਫਿਲਮ ਕਾਇਆ ਤਰਨ ਨਾਲ ਕੀਤੀ ਸੀ

ਅੰਗਦ ਨੇ 10 ਮਈ 2018 ਨੂੰ ਅਦਾਕਾਰਾ ਨੇਹਾ ਧੂਪੀਆ ਨਾਲ ਵਿਆਹ ਕੀਤਾ ਸੀ

ਅੰਗਦ ਬੇਦੀ ਨੇ ਦੱਸਿਆ ਕਿ ਉਸਨੇ ਵਿਆਹ ਤੋਂ ਪਹਿਲਾਂ 75 ਲੜਕੀਆਂ ਨੂੰ ਡੇਟ ਕੀਤਾ ਸੀ

ਅੰਗਦ ਤੇ ਕ੍ਰਿਕਟਰ ਯੁਵਰਾਜ ਸਿੰਘ ਬਚਪਨ ਦੇ ਦੋਸਤ ਹਨ, ਹਾਲਾਂਕਿ ਹੁਣ ਦੋਹਾਂ ਦੇ ਰਿਸ਼ਤੇ 'ਚ ਕਾਫੀ ਬਦਲਾਅ ਆਇਆ