ਛੋਟੇ ਪਰਦੇ ਦੀ ਮਸ਼ਹੂਰ ਅਦਾਕਾਰਾ ਅੰਕਿਤਾ ਲੋਖੰਡੇ ਅੱਜਕੱਲ੍ਹ ਕਿਸੇ ਪਛਾਣ 'ਤੇ ਨਿਰਭਰ ਨਹੀਂ ਹੈ ਅੰਕਿਤਾ 'ਪਵਿੱਤਰ ਰਿਸ਼ਤਾ' 'ਚ ਅਰਚਨਾ ਦਾ ਕਿਰਦਾਰ ਨਿਭਾਉਣ ਕੇ ਘਰ-ਘਰ 'ਚ ਮਸ਼ਹੂਰ ਹੋਈ ਸੀ 19 ਦਸੰਬਰ 1984 ਨੂੰ ਮਹਾਰਾਸ਼ਟਰੀ ਪਰਿਵਾਰ 'ਚ ਜਨਮੀ ਅੰਕਿਤਾ ਅੱਜ ਆਪਣਾ ਜਨਮਦਿਨ ਮਨਾ ਰਹੀ ਹੈ ਅੰਕਿਤਾ ਲੋਖੰਡੇ ਦੇ ਨਾਂ ਨਾਲ ਮਸ਼ਹੂਰ ਅਦਾਕਾਰਾ ਦਾ ਅਸਲੀ ਨਾਂ ਤਨੂਜਾ ਲੋਖੰਡੇ ਹੈ ਅੰਕਿਤਾ ਲੋਖੰਡੇ ਨੂੰ ਕਦੇ ਵੀ ਅਦਾਕਾਰੀ 'ਚ ਦਿਲਚਸਪੀ ਨਹੀਂ ਸੀ ਅਤੇ ਨਾ ਹੀ ਉਸ ਦਾ ਪਰਿਵਾਰ ਚਾਹੁੰਦਾ ਸੀ ਕਿ ਉਹ ਅਦਾਕਾਰਾ ਬਣੇ ਅੰਕਿਤਾ ਏਅਰ ਹੋਸਟੈੱਸ ਬਣਨਾ ਚਾਹੁੰਦੀ ਸੀ ਤੇ ਉਨ੍ਹਾਂ ਨੇ ਫਰੈਂਕਫਿਨ ਅਕੈਡਮੀ ਵੀ ਜੁਆਇਨ ਕੀਤੀ ਸੀ ਅਜਿਹੇ 'ਚ ਜ਼ੀ ਸਿਨੇਸਟਾਰ ਦੀ ਖੋਜ ਇੰਦੌਰ 'ਚ ਸ਼ੁਰੂ ਹੋਈ ਅਤੇ ਉਸ ਨੂੰ ਇਸ 'ਚ ਚੁਣ ਲਿਆ ਗਿਆ ਇਸ ਸ਼ੋਅ ਦੌਰਾਨ ਅੰਕਿਤਾ ਨੂੰ ਐਕਟਿੰਗ ਪਸੰਦ ਆਉਣ ਲੱਗੀ ਤੇ ਉਸ ਦਾ ਰੁਝਾਨ ਇਸ ਦਿਸ਼ਾ ਵੱਲ ਵਧਦਾ ਗਿਆ 2004 'ਚ ਅੰਕਿਤਾ ਮੁੰਬਈ ਆਈ ਅਤੇ ਮਾਡਲਿੰਗ ਦੀ ਦੁਨੀਆ 'ਚ ਐਂਟਰੀ ਕੀਤੀ