ਹਾਲ ਹੀ 'ਚ ਅੰਕਿਤਾ ਨੇ ਆਪਣੀਆਂ ਕੁਝ ਤਸਵੀਰਾਂ ਸ਼ੇਅਰ ਕੀਤੀਆਂ ਹਨ ਇਨ੍ਹਾਂ ਤਸਵੀਰਾਂ 'ਚ ਅੰਕਿਤਾ ਆਪਣੇ ਪਤੀ ਵਿੱਕੀ ਜੈਨ ਨਾਲ ਰੋਮਾਂਟਿਕ ਪੋਜ਼ ਦਿੰਦੀ ਨਜ਼ਰ ਆ ਰਹੀ ਹੈ ਵਿੱਕੀ ਅਤੇ ਅੰਕਿਤਾ ਦੀਆਂ ਇਹ ਤਸਵੀਰਾਂ ਉਨ੍ਹਾਂ ਦੇ ਪ੍ਰਸ਼ੰਸਕਾਂ ਨੂੰ ਕਾਫੀ ਪਸੰਦ ਆ ਰਹੀਆਂ ਹਨ ਤਸਵੀਰਾਂ 'ਚ ਅੰਕਿਤਾ ਲੋਖੰਡੇ ਨੇ ਲਾਈਟ ਪਿੰਕ ਕਲਰ ਦੀ ਸਾੜ੍ਹੀ ਪਾਈ ਹੋਈ ਹੈ ਪਿੰਕ ਕਲਰ ਅੰਕਿਤਾ ਦੀ ਖੂਬਸੂਰਤੀ ਵਿੱਚ ਚਾਰ ਚੰਨ ਲਗਾ ਰਿਹਾ ਹੈ ਵਿੱਕੀ ਜੈਨ ਵੀ ਫਾਰਮਲ ਕੱਪੜਿਆਂ ਵਿੱਚ ਡੈਸ਼ਿੰਗ ਨਜ਼ਰ ਆ ਰਹੇ ਹਨ ਅੰਕਿਤਾ ਲੋਖੰਡੇ ਇੱਕ ਮਸ਼ਹੂਰ ਟੀਵੀ ਅਤੇ ਫਿਲਮ ਅਦਾਕਾਰਾ ਹੈ ਅੰਕਿਤਾ ਨੇ ਆਪਣੀ ਅਦਾਕਾਰੀ ਨਾਲ ਕਰੋੜਾਂ ਪ੍ਰਸ਼ੰਸਕ ਬਣਾ ਲਏ ਹਨ ਅੰਕਿਤਾ ਸੋਸ਼ਲ ਮੀਡੀਆ 'ਤੇ ਵੀ ਕਾਫੀ ਐਕਟਿਵ ਰਹਿੰਦੀ ਹੈ ਅੰਕਿਤਾ ਲੋਖੰਡੇ ਨੇ ਸਾਲ 2021 ਵਿੱਚ ਵਿੱਕੀ ਜੈਨ ਨਾਲ ਵਿਆਹ ਕੀਤਾ ਸੀ, ਵਿੱਕੀ ਪੇਸ਼ੇ ਤੋਂ ਵਪਾਰੀ ਹੈ