ਸਬਜ਼ੀਆਂ ਦਾ ਰਾਜਾ ਕਹੇ ਜਾਣ ਵਾਲੇ ਬੈਂਗਣ ਦੀ ਵਰਤੋਂ ਘਰ ਵਿਚ ਹੁੰਦੀ ਹੈ। ਬੈਂਗਣ ਦੀ ਸਬਜ਼ੀ ਜਿਥੇ ਖਾਣ ’ਚ ਸੁਆਦ ਹੁੰਦੀ ਹੈ, ਉਥੇ ਹੀ ਬੈਂਗਣ ‘ਚ ਦਵਾਈਆਂ ਵਰਗੇ ਕਈ ਗੁਣ ਪਾਏ ਜਾਂਦੇ ਹਨ।



ਆਦਿਵਾਸੀ ਇਸ ਨੂੰ ਅਨੇਕ ਹਰਬਲ ਨੁਸਖ਼ਿਆਂ ਦੇ ਤੌਰ ‘ਤੇ ਅਪਣਾਉਂਦੇ ਹਨ। ਚੱਲੋ ਜਾਣਦੇ ਹਾਂ ਬੈਂਗਣ ਨਾਲ ਜੁੜੇ ਕੁੱਝ ਹਰਬਲ ਨੁਸਖੇ



ਬੈਂਗਣ 'ਚ ਕੈਲਰੀ ਨਾਂਹ ਦੇ ਬਰਾਬਰ ਹੁੰਦੀ ਹੈ। ਜਿਸ ਦੇ ਚੱਲਦੇ ਪੇਟ ਭਰ ਜਾਂਦਾ ਹੈ ਪਰ ਮੋਟਾਪਾ ਨਹੀਂ ਆਉਂਦਾ।



ਅੱਗ ‘ਤੇ ਭੁੰਨੇ ਹੋਏ ਬੈਂਗਣ ‘ਚ ਸੁਆਦ ਅਨੁਸਾਰ ਸ਼ਹਿਦ ਪਾ ਕੇ ਰਾਤ ਨੂੰ ਖਾਣ ਨਾਲ ਨੀਂਦ ਚੰਗੀ ਤਰ੍ਹਾਂ ਆਉਂਦੀ ਹੈ।



ਬੈਂਗਣ ਦਾ ਸੂਪ ਤਿਆਰ ਕਰਨ ਲਈ ਉਸ ਵਿੱਚ ਹੀਂਗ ਅਤੇ ਲਸਣ ਸੁਆਦ ਮਿਲਾਓ। ਇਸ ਨਾਲ ਪੇਟ ਫੁੱਲਣਾ, ਗੈੱਸ, ਬਦਹਜ਼ਮੀ ਅਤੇ ਅਪਚਨ ਵਰਗੀਆਂ ਸਮੱਸਿਆਵਾਂ ‘ਚ ਕਾਫ਼ੀ ਰਾਹਤ ਦਿੰਦਾ ਹੈ।



ਆਦਿ-ਵਾਸੀ ਬੈਂਗਣ ਨੂੰ ਭੁੰਨ੍ਹ ਕੇ ਸੁਆਦ ਅਨੁਸਾਰ ਨਮਕ ਪਾ ਕੇ ਖਾਂਦੇ ਹਨ। ਇਨ੍ਹਾਂ ਅਨੁਸਾਰ ਇਸ ਤਰ੍ਹਾਂ ਬੈਂਗਣ ਚਬਾਉਣਾ ਖਾਂਸੀ ਨੂੰ ਠੀਕ ਕਰ ਦਿੰਦਾ ਹੈ ਅਤੇ ਰੇਸ਼ਾ ਵੀ ਬਾਹਰ ਨਿੱਕਲ ਆਉਂਦਾ ਹੈ।



ਭੁੰਨੇ ਹੋਏ ਬੈਂਗਣ ‘ਚ ਸ਼ੱਕਰ ਪਾ ਕੇ ਸਵੇਰੇ ਖ਼ਾਲੀ ਪੇਟ ਖਾਣ ਨਾਲ ਸਰੀਰ ‘ਚ ਖ਼ੂਨ ਦੀ ਕਮੀ ਦੂਰ ਹੋ ਜਾਂਦੀ ਹੈ।



ਬੈਂਗਣ ਦੇ ਅੰਦਰ ਆਇਰਨ ਅਤੇ ਕੈਲਸ਼ੀਅਮ ਹੁੰਦਾ ਹੈ, ਜੋ ਹੱਡੀਆਂ ਲਈ ਬਹੁਤ ਫਾਇਦੇਮੰਦ ਹੁੰਦਾ ਹੈ।