ਪਾਨ ਦਾ ਪੱਤਾ ਖਾਣ ਦੇ ਕਈ ਫਾਇਦੇ ਹਨ ਪਰ ਇਸ ਨੂੰ ਜ਼ਿਆਦਾ ਖਾਣ ਨਾਲ ਸਿਹਤ ਨੂੰ ਨੁਕਸਾਨ ਹੋ ਸਕਦਾ ਹੈ ਜੇਕਰ ਤੁਹਾਨੂੰ ਵੀ ਪਾਨ ਖਾਣ ਦੀ ਆਦਤ ਹੈ ਤਾਂ ਅਸੀਂ ਤੁਹਾਨੂੰ ਦੱਸਦੇ ਹਾਂ ਇਸ ਦੇ ਨੁਕਸਾਨ ਕੁਝ ਲੋਕਾਂ ਨੂੰ ਪਾਨ ਦੇ ਪੱਤਿਆਂ ਤੋਂ ਐਲਰਜੀ ਹੁੰਦੀ ਹੈ ਪਾਨ ਦੇ ਪੱਤੇ ਨੂੰ ਵੱਧ ਖਾਣ ਨਾਲ ਖੁਰਕ, ਦਾਦ ਅਤੇ ਰੈਡਨੈਸ ਹੁੰਦੀ ਹੈ ਇਸ ਨਾਲ ਮਸੂੜਿਆਂ ਵਿੱਚ ਦਰਦ ਵੀ ਹੋ ਸਕਦਾ ਹੈ ਇਸ ਤੋਂ ਇਲਾਵਾ ਪਾਨ ਦੇ ਪੱਤੇ ਨੂੰ ਜ਼ਿਆਦਾ ਚਬਾਉਣ ਨਾਲ ਜਬਾੜੇ ਵਿੱਚ ਦਰਦ ਹੋਣਾ ਸ਼ੁਰੂ ਹੋ ਜਾਂਦਾ ਹੈ ਪਾਨ ਦਾ ਪੱਤਾ ਖਾਣ ਨਾਲ ਬੀਪੀ ਹਾਈ ਦੀ ਸਮੱਸਿਆ ਹੋ ਸਕਦੀ ਹੈ ਇਨ੍ਹਾਂ ਪੱਤਿਆਂ ਨੂੰ ਵੱਧ ਖਾਣ ਨਾਲ ਥਾਇਰਾਡ ਹਾਰਮੋਨ ਅਨਬੈਲੇਂਸ ਹੋ ਜਾਂਦੇ ਹਨ