7 ਦਿਨਾਂ ਤੱਕ ਚੱਲਣ ਵਾਲੇ ਇਸ ਵੈਲੇਨਟਾਈਨ ਵੀਕ ਦਾ ਹਰ ਦਿਨ ਖਾਸ ਹੁੰਦਾ ਹੈ। ਅੱਜ ਚੌਥੇ ਦਿਨ ਟੈਡੀ ਡੇਅ ਸੈਲੀਬ੍ਰੇਟ ਕੀਤਾ ਜਾ ਰਿਹਾ ਹੈ। ਇਸ ਦਿਨ ਪਿਆਰ ਕਰਨ ਵਾਲੇ ਇੱਕ-ਦੂਜੇ ਨੂੰ ਪਿਆਰ ਦਾ ਇਜ਼ਹਾਰ ਕਰਦੇ ਹੋਏ ਟੈਡੀ ਬੀਅਰ ਗਿਫਟ ਕਰਦੇ ਹਨ ਟੈਡੀ ਡੇਅ ਦਾ ਮਤਲਬ ਹੈ ਟੈਡੀ ਵਰਗਾ ਪਿਆਰ ਭਰਿਆ ਰਿਸ਼ਤਾ । ਇਹ ਰਿਸ਼ਤਾ ਜਿੰਨਾ ਨਾਜ਼ੁਕ ਹੁੰਦਾ ਹੈ ਓਨਾ ਹੀ ਪਿਆਰਾ ਤੇ ਇਮਾਨਦਾਰੀ ਨਾਲ ਭਰਿਆ ਹੋਵੇਗਾ ਟੈਡੀ ਡੇਅ ਮਨਾਉਣ ਪਿੱਛੇ ਇੱਕ ਕਹਾਣੀ ਹੈ। 1902 ਦੇ ਆਸਪਾਸ, ਅਮਰੀਕਾ ਦੇ ਤਤਕਾਲੀ ਰਾਸ਼ਟਰਪਤੀ, ਥੀਓਡੋਰ ਰੂਜ਼ਵੈਲਟ, ਮਿਸੀਸਿਪੀ ਵਿੱਚ ਇੱਕ ਦਿਨ ਸ਼ਿਕਾਰ ਲਈ ਘਰ ਤੋਂ ਬਾਹਰ ਗਏ ਸੀ ਇਸ ਦੌਰਾਨ ਇੱਕ ਭਾਲੂ ਨੂੰ ਫੜਿਆ ਗਿਆ ਤੇ ਰੁੱਖ ਨਾਲ ਬੰਨ੍ਹ ਦਿੱਤਾ ਜਦੋਂ ਥੀਓਡੋਰ ਨੇ ਜ਼ਖਮੀ ਭਾਲੂ ਨੂੰ ਦੇਖਿਆ ਤਾਂ ਉਸ ਦੀ ਮਾਸੂਮੀਅਤ ਦੇਖ ਕੇ ਉਸ ਦਾ ਦਿਲ ਪਿਘਲ ਗਿਆ ਤੇ ਉਸ ਨੇ ਭਾਲੂ ਨੂੰ ਮਾਰਨ ਤੋਂ ਇਨਕਾਰ ਕਰ ਦਿੱਤਾ ਇਹ ਘਟਨਾ ਅਗਲੇ ਦਿਨ ਅਖ਼ਬਾਰਾਂ ਵਿੱਚ ਛਪੀ। ਜਦੋਂ ਇਕ ਵਪਾਰੀ ਤੇ ਉਸ ਦੀ ਪਤਨੀ ਨੇ ਇਹ ਖਬਰ ਦੇਖੀ ਤਾਂ ਉਨ੍ਹਾਂ ਨੇ ਭਾਲੂ ਦੀ ਸ਼ਕਲ ਦਾ ਖਿਡੌਣਾ ਤਿਆਰ ਕਰ ਦਿੱਤਾ ਜਿਸ ਨੂੰ ਟੈਡੀ ਨਾਂ ਦਿੱਤਾ ਗਿਆ ਸੀ ਕਿਹਾ ਜਾਂਦਾ ਹੈ ਕਿ ਇਸ ਦਾ ਨਾਂ ਇਸ ਲਈ ਰੱਖਿਆ ਗਿਆ ਕਿਉਂਕਿ ਥਿਓਡੋਰ ਦੇ ਘਰ ਦਾ ਨਾਂ ਟੈਡੀ ਸੀ। ਉਦੋਂ ਤੋਂ ਟੈਡੀ ਡੇਅ ਮਨਾਇਆ ਜਾਂਦਾ ਹੈ ਵੈਲੇਨਟਾਈਨ ਵੀਕ ‘ਚ ਟੈਡੀ ਡੇਅ ਮਨਾਉਣ ਦਾ ਅਸਲੀ ਕਾਰਨ ਕੁੜੀਆਂ ਹਨ ਕੁੜੀਆਂ ਨੂੰ ਟੈਡੀ ਵਰਗੇ ਸਾਫਟ ਖਿਡੌਣੇ ਬਹੁਤ ਪਸੰਦ ਹਨ। ਇਸ ਲਈ ਉਨ੍ਹਾਂ ਨੂੰ ਖੁਸ਼ ਕਰਨ ਲਈ ਟੈਡੀ ਡੇਅ ਮਨਾਇਆ ਜਾਣ ਲੱਗਾ