ਜੇਕਰ ਤੁਸੀਂ ਸ਼ਾਕਾਹਾਰੀ ਹੋ ਅਤੇ ਆਪਣੀਆਂ ਖਾਣ-ਪੀਣ ਵਾਲੀਆਂ ਚੀਜ਼ਾਂ ਨੂੰ ਲੈ ਕੇ ਕਾਫੀ ਸੈਲੇਕਟਿਵ ਰਹਿੰਦੇ ਹੋ, ਤਾਂ ਇਹ ਯਕੀਨੀ ਬਣਾਓ ਕਿ ਤੁਸੀਂ ਜਾਣੇ-ਅਣਜਾਣੇ ਵਿੱਚ ਵੀ ਅਜਿਹੇ ਉਤਪਾਦ ਨਹੀਂ ਖਾ ਰਹੇ ਹੋ



ਇਸ ਵਿੱਚ ਮਾਸਾਹਾਰੀ ਯਾਨੀ ਪਸ਼ੂ-ਅਧਾਰਿਤ ਤੱਤ ਮਿਲਾਏ ਗਏ ਹੋਣ? ਸ਼ਾਕਾਹਾਰੀ ਖੁਰਾਕ ਦਾ ਪਾਲਣ ਕਰਨ ਵਾਲੇ ਲੋਕਾਂ ਨੂੰ ਭੋਜਨ ਦੀਆਂ ਵਸਤੂਆਂ ਦੀ ਚੋਣ ਬਾਰੇ ਵਧੇਰੇ ਸੁਚੇਤ ਰਹਿਣ ਦੀ ਲੋੜ ਹੈ



ਸ਼ਾਕਾਹਾਰੀ ਖੁਰਾਕ ਦੀ ਪਾਲਣਾ ਕਰਨ ਵਾਲੇ ਲੋਕ ਮੀਟ ਅਤੇ ਐਨੀਮਲ ਬਾਏ-ਪ੍ਰੋਡਕਟ ਦੀ ਵਰਤੋਂ ਤੋਂ ਪਰਹੇਜ਼ ਕਰਦੇ ਹਨ, ਇਨ੍ਹਾਂ ਵਿੱਚ ਮੀਟ, ਮੱਛੀ, ਅੰਡੇ, ਡੇਅਰੀ ਉਤਪਾਦ ਅਤੇ ਸ਼ਹਿਦ ਆਦਿ ਚੀਜ਼ਾਂ ਸ਼ਾਮਲ ਹਨ



ਅਜਿਹੇ 'ਚ ਤੁਸੀਂ ਬਾਜ਼ਾਰ ਤੋਂ ਜੋ ਚੀਜ਼ ਖਰੀਦ ਰਹੇ ਹੋ, ਉਹ ਜਾਨਵਰ ਆਧਾਰਿਤ ਹੋ ਸਕਦੀ ਹੈ



ਹੁਣ ਸਵਾਲ ਇਹ ਉੱਠਦਾ ਹੈ ਕਿ ਸਾਨੂੰ ਕਿਵੇਂ ਪਤਾ ਲੱਗੇਗਾ ਕਿ ਅਸੀਂ ਜਿਹੜਾ ਪ੍ਰੋਡਕਟ ਖਰੀਦ ਰਹੇ ਹਾਂ, ਉਹ ਪੂਰੀ ਤਰ੍ਹਾਂ ਸ਼ਾਕਾਹਾਰੀ ਹੀ ਹੈ



ਜੇਕਰ ਤੁਸੀਂ ਵੀ ਜਾਣਨਾ ਚਾਹੁੰਦੇ ਹੋ ਕਿ ਕਿਤੇ ਤੁਸੀਂ ਸ਼ਾਕਾਹਾਰੀ ਸਮਝ ਕੇ ਨਾਨਵੇਜ ਤਾਂ ਨਹੀਂ ਖਾ ਰਹੇ, ਤਾਂ ਅਸੀਂ ਤੁਹਾਨੂੰ ਦੱਸਾਂਗੇ ਤਰੀਕਾ



ਕਈ ਭੋਜਨ ਪਦਾਰਥਾਂ ਵਿੱਚ ਜਾਨਵਰਾਂ ਦੇ ਤੱਤ ਹੋ ਸਕਦੇ ਹਨ



ਅਜਿਹੀਆਂ ਚੀਜ਼ਾਂ ਖਾਣ ਤੋਂ ਬਚਣ ਲਈ ਕੁਝ ਫੂਡ ਕੋਡਾਂ ਨੂੰ ਧਿਆਨ ਵਿਚ ਰੱਖਣਾ ਮਦਦਗਾਰ ਹੋ ਸਕਦਾ ਹੈ



E120, E322, E422, E 471, E542, E631, E901 ਅਤੇ E904 ਵਰਗੇ ਕੋਡ ਜਾਨਵਰਾਂ ਦੇ ਉਤਪਾਦਾਂ ਜਾਂ ਐਡਿਟਿਵਜ਼ ਤੋਂ ਬਣੇ ਉਤਪਾਦਾਂ ਦੇ ਪੈਕੇਜਾਂ 'ਤੇ ਲਿਖੇ ਹੋ ਸਕਦੇ ਹਨ



ਜੇਕਰ ਇਹ ਕੋਡ ਕਿਸੇ ਉਤਪਾਦ 'ਤੇ ਲਿਖੇ ਹੋਏ ਹਨ, ਤਾਂ ਇਸ ਦਾ ਮਤਲਬ ਹੈ ਕਿ ਪ੍ਰੋਡਕਟ ਵਿੱਚ ਕੁਝ ਜਾਨਵਰ ਆਧਾਰਿਤ ਜਾਂ ਗੈਰ-ਸ਼ਾਕਾਹਾਰੀ ਸ਼ਾਮਲ ਹੋ ਸਕਦਾ ਹੈ