Koffee With Karan 8: ਕਰਨ ਜੌਹਰ ਦੇ ਟਾਕ ਸ਼ੋਅ 'ਕੌਫੀ ਵਿਦ ਕਰਨ' ਦਾ ਸੀਜ਼ਨ 8 ਖੂਬ ਸੁਰਖੀਆਂ ਬਟੋਰ ਰਿਹਾ ਹੈ। ਇਸ ਚੈਟ ਸ਼ੋਅ 'ਚ ਹੁਣ ਤੱਕ ਕਈ ਸੈਲੇਬਸ ਆਈਕੋਨਿਕ ਸੋਫੇ 'ਤੇ ਬੈਠੇ ਕਰਨ ਜੌਹਰ ਦੇ ਸਵਾਲਾਂ ਦੇ ਜਵਾਬ ਦੇ ਚੁੱਕੇ ਹਨ। ਇਸ ਵਿਚਾਲੇ ਅਰਜੁਨ ਕਪੂਰ ਅਤੇ ਆਦਿਤਿਆ ਰਾਏ ਕਪੂਰ ਨੇ ਸ਼ੋਅ ਦੇ ਤਾਜ਼ਾ ਐਪੀਸੋਡ ਵਿੱਚ ਹਿੱਸਾ ਲਿਆ। ਇਸ ਦੌਰਾਨ ਕਰਨ ਜੌਹਰ ਨੇ ਅਰਜੁਨ ਕਪੂਰ ਨਾਲ ਉਨ੍ਹਾਂ ਦੇ ਮਲਾਇਕਾ ਅਰੋੜਾ ਨਾਲ ਰਿਲੇਸ਼ਨਸ਼ਿਪ ਬਾਰੇ ਗੱਲ ਕੀਤੀ। ਹੋਸਟ ਕਰਨ ਜੌਹਰ ਨੇ ਅਰਜੁਨ ਨੂੰ ਵੀ ਉਨ੍ਹਾਂ ਦੇ ਅਤੇ ਮਲਾਇਕਾ ਦੇ ਵਿਆਹ ਬਾਰੇ ਸਵਾਲ ਕੀਤੇ ਸੀ। ਆਓ ਜਾਣਦੇ ਹਾਂ ਇਸ 'ਤੇ ਅਰਜੁਨ ਨੇ ਕੀ ਜਵਾਬ ਦਿੱਤਾ। ਕਰਨ ਜੌਹਰ ਨੇ ਅਰਜੁਨ ਤੋਂ ਪੁੱਛਿਆ ਸੀ ਕਿ ਉਨ੍ਹਾਂ ਅਤੇ ਮਲਾਇਕਾ ਦੇ ਆਪਣੇ ਰਿਸ਼ਤੇ ਨੂੰ ਅਗਲੇ ਪੱਧਰ 'ਤੇ ਲੈ ਜਾਣ ਦੀ ਕੋਈ ਯੋਜਨਾ ਹੈ। ਇਸ 'ਤੇ ਅਰਜੁਨ ਨੇ ਕਿਹਾ, ''ਮੈਂ ਇਸ ਪੁਆਇੰਟ ਤੇ ਸੋਚਦਾ ਹਾਂ, ਅਤੇ ਜਿੰਨਾ ਮੈਨੂੰ ਤੁਹਾਡੇ ਸ਼ੋਅ 'ਤੇ ਆਉਣਾ ਅਤੇ ਇਸ ਬਾਰੇ ਇਮਾਨਦਾਰ ਹੋਣਾ ਪਸੰਦ ਹੈ, ਮੈਨੂੰ ਲੱਗਦਾ ਇਹ ਮੇਰੀ ਜ਼ਿੰਦਗੀ ਦਾ ਹਿੱਸਾ ਹੈ ਅਤੇ ਫਿਲਹਾਲ ਮੈਂ ਇਸ ਉਵੇਂ ਹੀ ਲੈਣਾ ਚਾਹੁੰਦਾ ਹਾਂ, ਜਿਵੇਂ ਇਹ ਆਉਂਦਾ ਹੈ। ਅਰਜੁਨ ਨੇ ਅੱਗੇ ਕਿਹਾ, ''ਮੈਨੂੰ ਲੱਗਦਾ ਹੈ ਕਿ ਉਸ ਦੇ ਬਿਨਾਂ ਇੱਥੇ ਬੈਠਣਾ ਅਤੇ ਭਵਿੱਖ ਬਾਰੇ ਗੱਲ ਕਰਨਾ ਠੀਕ ਨਹੀਂ ਹੈ। ਮੈਨੂੰ ਲਗਦਾ ਹੈ ਕਿ ਇਹ ਸਭ ਤੋਂ ਸਤਿਕਾਰਯੋਗ ਗੱਲ ਹੋਵੇਗੀ। ਇੱਕ ਵਾਰ ਜਦੋਂ ਅਸੀਂ ਉਸ ਪੜਾਅ 'ਤੇ ਪਹੁੰਚ ਜਾਂਦੇ ਹਾਂ, ਤਾਂ ਅਸੀਂ ਆਵਾਂਗੇ ਅਤੇ ਇਕੱਠੇ ਇਸ ਬਾਰੇ ਗੱਲ ਕਰਾਂਗੇ। ਮੈਂ ਜਿੱਥੇ ਹਾਂ, ਉੱਥੇ ਮੈਂ ਬਹੁਤ ਖੁਸ਼ ਹਾਂ ਅਤੇ ਮੈਨੂੰ ਲੱਗਦਾ ਹੈ ਕਿ ਸਾਨੂੰ ਕੋਈ ਸ਼ਿਕਾਇਤ ਨਹੀਂ ਹੈ ਕਿਉਂਕਿ ਅਸੀਂ ਇਸ ਆਰਾਮਦਾਇਕ ਖੁਸ਼ਹਾਲ ਜਗ੍ਹਾ ਵਿੱਚ ਜੋ ਵੀ ਕਰਨਾ ਸੀ ਅਸੀਂ ਉਹ ਕਰਦੇ ਰਹੇ।” ਅਰਜੁਨ ਨੇ ਅੱਗੇ ਕਿਹਾ, “ਮੈਂ ਇਸ ਸਮੇਂ ਕਿਸੇ ਵੀ ਚੀਜ਼ ਲਈ ਖਾਸ ਤੌਰ 'ਤੇ ਗੱਲ ਨਹੀ ਕਰਨਾ ਚਾਹੁੰਦਾ, ਕਿਉਂਕਿ ਮੈਨੂੰ ਲੱਗਦਾ ਹੈ ਕਿ ਇਸ ਬਾਰੇ ਇਕੱਲੇ ਗੱਲ ਕਰਨਾ ਰਿਸ਼ਤੇ ਲਈ ਬੇਇਨਸਾਫ਼ੀ ਹੈ।