Smriti Irani Diet Advice: ਸਾਬਕਾ ਅਦਾਕਾਰਾ ਅਤੇ ਮੌਜੂਦਾ ਕੇਂਦਰੀ ਮੰਤਰੀ ਸਮ੍ਰਿਤੀ ਇਰਾਨੀ ਨੇ ਹਾਲ ਹੀ ਵਿੱਚ ਇੱਕ ਇਵੈਂਟ ਦੀਆਂ ਤਸਵੀਰਾਂ ਸਾਂਝੀਆਂ ਕੀਤੀਆਂ ਸੀ, ਜਿੱਥੇ ਉਹ ਜੈਕੀ ਸ਼ਰਾਫ ਅਤੇ ਜੇਡੀ ਮਜੇਠਿਆ ਨਾਲ ਬੈਠੀ ਸੀ। 'ਕਿਉਂਕਿ ਸਾਸ ਭੀ ਕਭੀ ਬਹੂ ਥੀ' ਅਦਾਕਾਰਾ ਨੇ ਸੋਸ਼ਲ ਮੀਡੀਆ 'ਤੇ ਆਪਣੀਆਂ ਅਤੇ ਜੈਕੀ ਦੀਆਂ ਤਸਵੀਰਾਂ ਪੋਸਟ ਕੀਤੀਆਂ, ਜਿਸ 'ਚ ਦੋਵੇਂ ਇੱਕ-ਦੂਜੇ ਦੀ ਨਾਲ ਗੱਲਾਂ 'ਚ ਪੂਰੀ ਤਰ੍ਹਾਂ ਮਗਨ ਨਜ਼ਰ ਆ ਰਹੇ ਹਨ। ਪੋਸਟ ਦੇ ਨਾਲ ਸਮ੍ਰਿਤੀ ਇਰਾਨੀ ਦੇ ਮਜ਼ਾਕੀਆ ਕੈਪਸ਼ਨ ਨੇ ਪ੍ਰਸ਼ੰਸਕਾਂ ਦਾ ਧਿਆਨ ਖਿੱਚਿਆ। ਇਸ ਦੌਰਾਨ ਸਮ੍ਰਿਤੀ ਨੇ ਕਾਲੇ ਅਤੇ ਸੁਨਹਿਰੀ ਰੰਗ ਦੀ ਪ੍ਰਿੰਟਿਡ ਸਾੜੀ ਪਾਈ ਹੋਈ ਹੈ, ਜਦੋਂ ਕਿ ਜੈਕੀ ਨੇ ਪੂਰੀ ਤਰ੍ਹਾਂ ਕਾਲੇ ਰੰਗ ਦੇ ਕੱਪੜੇ ਪਾਏ ਹੋਏ ਹਨ। ਉਨ੍ਹਾਂ ਨੇ ਨਿਰਮਾਤਾ ਜੇਡੀ ਮਜੇਠਿਆ ਨਾਲ ਇੱਕ ਤਸਵੀਰ ਵੀ ਸਾਂਝੀ ਕੀਤੀ ਹੈ। ਇਨ੍ਹਾਂ ਸ਼ੇਅਰ ਕੀਤੀਆਂ ਤਸਵੀਰਾਂ 'ਚ ਸਮ੍ਰਿਤੀ ਇਰਾਨੀ ਨੇ ਵੱਖਰੇ ਅੰਦਾਜ ਵਿੱਚ ਲਿਖਿਆ- 'ਡਾਈਟ ਦੀ ਸਲਾਹ ਦੋ ਤਰੀਕੇ ਦੇ- ਮਿਹਨਤ ਬਹੁਤ, ਪਰ ਕੋਈ ਚਮਤਕਾਰ ਨਹੀਂ। ਭੀੜੂ, ਭਾਰ ਘਟਾਓ… ਫਿੱਟ ਰਹਿ, ਫੈਟ ਮਤ ਹੋ ਰੇ, ਅੰਡੇ ਖਾ, ਬੈਂਗਣ ਖਾ, ਰੋਟੀ ਮਤ ਖਾ ਰੇ… ਭੈਣ, ਭਾਰ ਘੱਟ ਕਰੋ… ਡਾਈਟਿੰਗ ਕਰ ਕਿਸੇ ਨੂੰ ਪਤਾ ਨਹੀਂ ਲੱਗੇਗਾ। ਦੂਜੀ ਤਸਵੀਰ ਵਿੱਚ ਸਮ੍ਰਿਤੀ ਨੂੰ ਅਦਾਕਾਰ-ਨਿਰਮਾਤਾ ਜੇਡੀ ਮਜੇਠਿਆ ਨਾਲ ਗੱਲਬਾਤ ਕਰਦਿਆਂ ਦਿਖਾਇਆ ਗਿਆ ਹੈ। ਇਨ੍ਹਾਂ ਪੋਸਟਾਂ 'ਤੇ ਟਿੱਪਣੀ ਕਰਦੇ ਹੋਏ ਪ੍ਰਸ਼ੰਸਕਾਂ ਨੇ ਵੀ ਪ੍ਰਤੀਕਿਰਿਆ ਦਿੱਤੀ ਅਤੇ ਲਿਖਿਆ- 'ਤੁਹਾਡਾ ਸੈਂਸ ਆਫ ਹਊਮਰ ਗਜਬ ਦਾ ਹੈ, ਬਹੁਤ ਚੰਗੀ ਲੱਗ ਰਹੀ ਹੈ ਸਮ੍ਰਿਤੀ ਮੈਮ, ਤੁਸੀਂ ਕਿੰਨੇ ਖੂਬਸੂਰਤ ਔਰਤ ਹੋ', ਜਦਕਿ ਦੂਜੇ ਪ੍ਰਸ਼ੰਸਕਾਂ ਨੇ ਕਿਹਾ - 'ਡਾਈਟ ਦਾ ਕਿਸੇ ਨੂੰ ਪਤਾ ਨਹੀਂ ਚੱਲਗਾ? ਇਸ ਪੋਸਟ ਅਤੇ ਸਮ੍ਰਿਤੀ ਇਰਾਨੀ ਦੀ ਕੈਪਸ਼ਨ ਨੂੰ ਵੀ ਸੋਸ਼ਲ ਮੀਡੀਆ 'ਤੇ ਯੂਜ਼ਰਸ ਵਲੋਂ ਕਾਫੀ ਪਸੰਦ ਕੀਤਾ ਜਾ ਰਿਹਾ ਹੈ। ਦੱਸ ਦੇਈਏ ਕਿ ਸਮ੍ਰਿਤੀ ਸੋਸ਼ਲ ਮੀਡੀਆ 'ਤੇ ਕਾਫੀ ਐਕਟਿਵ ਰਹਿੰਦੀ ਹੈ ਅਤੇ ਫੈਨਜ਼ ਨਾਲ ਆਪਣੇ ਅਪਡੇਟ ਸ਼ੇਅਰ ਕਰਦੀ ਰਹਿੰਦੀ ਹੈ।