ਇਕੱਲੇਪਣ ਦਾ ਹਨੇਰਾ ਅਕਸਰ ਸਫਲਤਾ ਦੀਆਂ ਸਿਖਰਾਂ 'ਤੇ ਲੋਕਾਂ ਨੂੰ ਘੇਰ ਲੈਂਦਾ ਹੈ। ਅਜਿਹਾ ਹੀ ਕੁਝ ਬਾਲੀਵੁੱਡ ਦੀ ਮਸ਼ਹੂਰ ਅਦਾਕਾਰਾ ਆਸ਼ਾ ਪਾਰੇਖ ਨਾਲ ਹੋਇਆ। ਅਭਿਨੇਤਰੀ ਨੇ ਖੁਦ ਖੁਲਾਸਾ ਕੀਤਾ ਕਿ ਉਹ ਡਿਪਰੈਸ਼ਨ 'ਚ ਚਲੀ ਗਈ ਸੀ ਅਤੇ ਉਨ੍ਹਾਂ ਦੇ ਮਨ 'ਚ ਅਕਸਰ ਖੁਦਕੁਸ਼ੀ ਦੇ ਵਿਚਾਰ ਆਉਂਦੇ ਹੁੰਦੇ ਸੀ। ਇੰਨਾ ਹੀ ਨਹੀਂ ਉਸ ਨੇ ਦੱਸਿਆ ਕਿ ਉਨ੍ਹਾਂ ਨੇ ਇਸ ਤੋਂ ਬਾਹਰ ਨਿਕਲਣ ਲਈ ਡਾਕਟਰਾਂ ਦੀ ਮਦਦ ਲਈ ਸੀ। 1960 ਦਾ ਦਹਾਕਾ ਪੂਰੀ ਤਰ੍ਹਾਂ ਆਸ਼ਾ ਪਾਰੇਖ ਦੇ ਨਾਮ ਰਿਹਾ। ਇਸ ਦੌਰਾਨ ਉਨ੍ਹਾਂ ਨੇ ਇੱਕ ਤੋਂ ਬਾਅਦ ਇੱਕ ਕਈ ਹਿੱਟ ਫਿਲਮਾਂ ਦਿੱਤੀਆਂ ਅਤੇ ਬਾਲੀਵੁੱਡ ਦੀ ਹਿੱਟ ਗਰਲ ਬਣ ਗਈ। ਪਰ ਅਭਿਨੇਤਰੀ ਦਾ ਕਹਿਣਾ ਹੈ ਕਿ ਇੱਕ ਵਿਅਕਤੀ ਅਕਸਰ ਉਚਾਈ 'ਤੇ ਇਕੱਲਾ ਹੁੰਦਾ ਹੈ। ਹਾਲਾਂਕਿ, ਉਨ੍ਹਾਂ ਦੇ ਡਿਪਰੈਸ਼ਨ ਦਾ ਕਾਰਨ ਬਾਕਸ ਆਫਿਸ 'ਤੇ ਉਨ੍ਹਾਂ ਦੀਆਂ ਫਿਲਮਾਂ ਦਾ ਹਿੱਟ ਜਾਂ ਫਲਾਪ ਨਾ ਹੋਣਾ ਸੀ। ਅਸਲ 'ਚ ਇਸ ਦਾ ਕਾਰਨ ਉਸ ਦਾ ਪਰਿਵਾਰ ਸੀ। ਆਪਣੀ ਆਤਮਕਥਾ ਨੂੰ ਲਾਂਚ ਕਰਨ ਤੋਂ ਪਹਿਲਾਂ ਆਸ਼ਾ ਪਾਰੇਖ ਨੇ ਨਿਊਜ਼ ਏਜੰਸੀ ਪੀਟੀਈ ਨਾਲ ਗੱਲਬਾਤ ਦੌਰਾਨ ਦੱਸਿਆ ਕਿ ਆਪਣੇ ਮਾਤਾ-ਪਿਤਾ ਦੀ ਮੌਤ ਤੋਂ ਬਾਅਦ ਉਹ ਡਿਪ੍ਰੈਸ਼ਨ 'ਚ ਚਲੀ ਗਈ ਅਤੇ ਉਸ ਸਮੇਂ ਉਹ ਇੰਨੀ ਟੁੱਟ ਗਈ ਸੀ ਕਿ ਉਨ੍ਹਾਂ ਨੂੰ ਖੁਦਕੁਸ਼ੀ ਵਰਗੇ ਵਿਚਾਰ ਆਉਣ ਲੱਗੇ। ਉਨ੍ਹਾਂ ਨੇ ਦੱਸਿਆ, ''ਮੇਰੇ ਲਈ ਇਹ ਬਹੁਤ ਬੁਰਾ ਦੌਰ ਸੀ। ਮੈਂ ਆਪਣੇ ਮਾਤਾ-ਪਿਤਾ ਨੂੰ ਗੁਆ ਦਿੱਤਾ। ਮੈਂ ਇਕੱਲੀ ਸੀ ਅਤੇ ਮੈਨੂੰ ਸਭ ਕੁਝ ਆਪਣੇ ਆਪ ਹੀ ਸੰਭਾਲਣਾ ਪਿਆ। ਇਸ ਨੇ ਮੈਨੂੰ ਡਿਪਰੈਸ਼ਨ ਵਿੱਚ ਪਾ ਦਿੱਤਾ।