ਮਸ਼ਹੂਰ ਕਾਮੇਡੀਅਨ ਭਾਰਤੀ ਸਿੰਘ ਅਤੇ ਹਰਸ਼ ਲਿੰਬਾਚੀਆ ਦੇ ਪੁੱਤਰ ਲਕਸ਼ ਉਰਫ ਗੋਲਾ ਦਾ 3 ਅਪ੍ਰੈਲ 2023 ਨੂੰ ਪਹਿਲਾ ਜਨਮਦਿਨ ਸੀ। ਜਿਸ ਨੂੰ ਉਨ੍ਹਾਂ ਨੇ ਬਹੁਤ ਹੀ ਖ਼ਾਸ ਅੰਦਾਜ਼ ਦੇ ਨਾਲ ਸੈਲੀਬ੍ਰੇਟ ਕੀਤਾ। ਪਿਛਲੇ ਸਾਲ ਭਾਰਤੀ ਅਤੇ ਹਰਸ਼ ਇੱਕ ਪੁੱਤਰ ਦੇ ਮਾਪੇ ਬਣੇ ਸੀ। ਭਾਰਤੀ ਸਿੰਘ ਨੇ ਪੁੱਤਰ ਨੂੰ ਜਨਮ ਦਿੱਤਾ ਸੀ। ਭਾਰਤੀ ਸਿੰਘ ਨੇ ਆਪਣੇ ਪੁੱਤਰ ਗੋਲੇ ਨੂੰ ਵਿਸ਼ ਕਰਦੇ ਹੋਏ ਇੰਸਟਾਗ੍ਰਾਮ ਅਕਾਊਂਟ ਉੱਤੇ ਕੁਝ ਪਿਆਰੀਆਂ ਜਿਹੀਆਂ ਤਸਵੀਰਾਂ ਸ਼ੇਅਰ ਕੀਤੀਆਂ ਸਨ। ਜਿਸ ਉੱਤੇ ਫੈਨਜ਼ ਖੂਬ ਪਿਆਰ ਲੁੱਟਾ ਰਹੇ ਨੇ। ਭਾਰਤੀ ਅਤੇ ਹਰਸ਼ ਨੇ ਆਪਣੇ ਬੇਟੇ ਗੋਲਾ ਦੇ ਪਹਿਲੇ ਜਨਮਦਿਨ ਨੂੰ ਖਾਸ ਬਣਾਉਣ ਲਈ ਕੋਈ ਕਸਰ ਨਹੀਂ ਛੱਡੀ। ਉਨ੍ਹਾਂ ਨੇ ਬੇਟੇ ਲਈ ਇੱਕ ਸ਼ਾਨਦਾਰ ਪਾਰਟੀ ਦਾ ਆਯੋਜਨ ਕੀਤਾ ਸੀ। ਸ਼ਹਿਨਾਜ਼ ਗਿੱਲ ਵੀ ਇਸ ਪਾਰਟੀ ਵਿੱਚ ਪਹੁੰਚੀ ਸੀ। ਅਦਾਕਾਰਾ ਸ਼ਹਿਨਾਜ਼ ਨੇ ਪਿਆਰੀ ਜਿਹੀ ਪੋਸਟ ਪਾ ਕੇ ਗੋਲਾ ਨੂੰ ਬਰਥਡੇਅ ਵਿਸ਼ ਵੀ ਕੀਤਾ ਸੀ। ਸ਼ਹਿਨਾਜ਼ ਨੇ ਗੋਲਾ ਦੇ ਨਾਲ ਖੂਬ ਮਸਤੀ ਕੀਤੀ। ਜਿਸ ਦੀਆਂ ਕੁਝ ਕਿਊਟ ਤਸਵੀਰਾਂ ਸੋਸ਼ਲ ਮੀਡੀਆ ਉੱਤੇ ਖੂਬ ਵਾਇਰਲ ਹੋ ਰਹੀਆਂ ਹਨ। ਗੋਲਾ ਦਾ ਕੇਕ ਵੀ ਕੋਕੋਮੇਲੋਨ ਥੀਮ 'ਤੇ ਸੀ। ਭਾਰਤੀ ਅਤੇ ਹਰਸ਼ ਨੇ ਪਾਰਟੀ 'ਚ ਸ਼ਾਮਲ ਹੋਣ ਵਾਲੇ ਬੱਚਿਆਂ ਨੂੰ ਰਿਟਰਨ ਗਿਫਟ ਦੇਣ ਦਾ ਵੀ ਇੰਤਜ਼ਾਮ ਕੀਤਾ ਸੀ। ਗੋਲਾ ਦੇ ਪਹਿਲੇ ਜਨਮਦਿਨ ਦੀਆਂ ਤਸਵੀਰਾਂ ਸੋਸ਼ਲ ਮੀਡੀਆ ਉੱਤੇ ਖੂਬ ਵਾਇਰਲ ਹੋ ਰਹੀਆਂ ਹਨ। ਫੈਨਜ਼ ਵੀ ਕਮੈਂਟ ਕਰਕੇ ਗੋਲਾ ਨੂੰ ਬਰਥਡੇਅ ਵਿਸ਼ ਕੀਤਾ। ਭਾਰਤੀ ਸਿੰਘ ਅਤੇ ਹਰਸ਼ ਦੇ ਬੇਟੇ ਗੋਲਾ ਦੀ ਜਨਮਦਿਨ ਪਾਰਟੀ ਦੀਆਂ ਤਸਵੀਰਾਂ ਸੋਸ਼ਲ ਮੀਡੀਆ 'ਤੇ ਖੂਬ ਵਾਇਰਲ ਹੋ ਰਹੀਆਂ ਹਨ।