Ashish Chanchlani On Kulhad Pizza Couple Viral Video: ਜਲੰਧਰ ਦੇ ਮਸ਼ਹੂਰ ਕੁੱਲ੍ਹੜ ਪੀਜ਼ਾ ਕਪਲ ਦੇ ਸਮਰਥਨ 'ਚ ਕਈ ਮਸ਼ਹੂਰ ਹਸਤੀਆਂ ਵੀ ਸਾਹਮਣੇ ਆ ਰਹੀਆਂ ਹਨ। ਦੱਸ ਦੇਈਏ ਕਿ ਪੰਜਾਬੀ ਗਾਇਕ ਭੁਪਿੰਦਰ ਗਿੱਲ ਦੀ ਪਤਨੀ ਤੋਂ ਬਾਅਦ ਅਨਮੋਲ ਕਵਾਤਰਾ ਅਤੇ ਹੁਣ ਆਸ਼ੀਸ਼ ਚੰਚਲਾਨੀ ਨੇ ਵੀ ਉਨ੍ਹਾਂ ਦੇ ਨਿੱਜੀ ਵੀਡੀਓ ਨੂੰ ਵਾਇਰਲ ਕਰਨ ਵਾਲਿਆਂ ਨੂੰ ਫਟਕਾਰ ਲਗਾਈ ਹੈ। ਇਸ ਵੀਡੀਓ ਦੇ ਸਾਹਮਣੇ ਆਉਂਦੇ ਹੀ ਹਰ ਪਾਸੇ ਤਹਿਲਕਾ ਮੱਚ ਗਿਆ। ਜਿੱਥੇ ਕਈ ਲੋਕਾਂ ਨੇ ਕੁੱਲ੍ਹੜ ਪੀਜ਼ਾ ਕਪਲ ਨੂੰ ਟ੍ਰੋਲ ਕੀਤਾ, ਉੱਥੇ ਹੀ ਕਈ ਲੋਕ ਉਨ੍ਹਾਂ ਦੇ ਸਮਰਥਨ ਵਿੱਚ ਨਿਤਰੇ ਅਤੇ ਨਿੱਜੀ ਵੀਡੀਓ ਨੂੰ ਵਾਇਰਲ ਨਾ ਕਰਨ ਦੀ ਅਪੀਲ ਕੀਤੀ। ਇਸ ਵਿਚਾਲੇ ਹੁਣ ਮਸ਼ਹੂਰ ਯੂਟਿਊਬਰ ਆਸ਼ੀਸ਼ ਚੰਚਲਾਨੀ ਵੱਲੋਂ ਵੀ ਕੁੱਲ੍ਹੜ ਪੀਜ਼ਾ ਕਪਲ ਦੇ ਸਮਰਥਨ ਵਿੱਚ ਇੱਕ ਪੋਸਟ ਸ਼ੇਅਰ ਕੀਤੀ ਗਈ ਹੈ। ਉਨ੍ਹਾਂ ਪੋਸਟ ਸ਼ੇਅਰ ਕਰਦੇ ਹੋਏ ਲਿਖਿਆ ਕਿ ਇਹ ਘਟਨਾ ਕਿਸੇ ਨਾਲ ਵੀ ਹੋ ਸਕਦੀ ਹੈ। ਪਰ ਉਸਨੂੰ ਵਾਇਰਲ ਨਹੀਂ ਕਰਨਾ ਚਾਹੀਦਾ, ਇਨਸਾਨ ਹੋਣ ਦੇ ਨਾਤੇ ਇਹ ਸਾਡੀ ਜ਼ਿੰਮੇਵਾਰੀ ਬਣਦੀ ਹੈ ਕਿ ਉਸ ਵੀਡੀਓ ਦੀ ਮੰਗ ਤੇ ਉਸਨੂੰ ਅੱਗੇ ਨਾ ਫੋਰਵਰਡ ਕੀਤਾ ਜਾਵੇ। ਜੋ ਲੋਕ ਇਹ ਕਹਿ ਰਹੇ ਹਨ ਕਿ ਉਸਨੇ ਵੀਡੀਓ ਰਿਕਾਰਡ ਹੀ ਕਿਉਂ ਕੀਤੀ ? ਇਸ ਸਵਾਲ ਤੇ ਆਸ਼ੀਸ਼ ਨੇ ਕਿਹਾ ਕਿ ਠੀਕ ਹੈ ਤੁਸੀ ਸਹੀ ਹੋ, ਪਰ ਉਸਦੀ ਬੇਵਕੁਫੀ ਦੀ ਸਜ਼ਾ ਕਿਸੇ ਲੜਕੀ ਨੂੰ ਕਿਉਂ ਦੇ ਰਹੇ, ਭਾਜ਼ੀ ਥੋੜ੍ਹਾ ਸੈਂਸੀਟਿਵ ਹੋ ਕੇ ਸੋੋਚੋ, ਕਿਸੇ ਦੇ ਪ੍ਰਾਈਵੇਟ ਮੂਵਮੇਂਟ ਆ, ਇਹ ਕਿਸੇ ਦੇ ਨਾਲ ਵੀ ਹੋ ਸਕਦਾ ਹੈ। ਇਸ ਤੋਂ ਇਲਾਵਾ ਕਈ ਲੋਕ ਕੁੱਲ੍ਹੜ ਪੀਜ਼ਾ ਕਪਲ ਦੇ ਸਮਰਥਨ ਵਿੱਚ ਨਿਤਰ ਕੇ ਸਾਹਮਣੇ ਆ ਰਹੇ ਹਨ। ਉਨ੍ਹਾਂ ਦੇ ਸੋਸ਼ਲ ਮੀਡੀਆ ਉੱਪਰ ਲੋਕਾਂ ਵੱਲੋਂ ਕਈ ਕਮੈਂਟ ਕੀਤੇ ਜਾ ਰਹੇ ਹਨ। ਜਿਸ ਵਿੱਚ ਇੱਕ ਯੂਜ਼ਰ ਨੇ ਕਮੈਂਟ ਕਰਦੇ ਹੋਏ ਲਿਖਿਆ, ਸ਼ਰਮ ਕਰਲੋ ਛੱਟਣ ਵਾਲੇ ਪੰਜਾਬਿਓ… ਤਮਾਸ਼ਾ ਦੇਖਣਾ ਤਾਂ ਸਭ ਨੂੰ ਆਉਦਾ… ਉਹਨਾਂ ਨਾਲ ਜੋ ਹੋਇਆ ਉਹਨਾਂ ਦੀ ਨਿੱਜੀ ਜਿੰਦਗੀ … ਤੁਸੀਂ ਕੰਜਰੋ ਸੰਵਾਦ ਲੈਂਦੇ ਆ… ਪੁੱਜ ਬਣਾ ਰਹੇ ਕਿਸੇ ਦੀ ਬਰਬਾਦੀ ਦਾ… ਜਦੋਂ ਰੱਬ ਛੱਟਦਾ ਨਾਂ ਫਿਰ ਤੁਹਾਡੀ ਆਵਾਜ ਨਹੀਂ ਆਉਣੀ… ਕਿਸੇ ਦੇ ਘਰ ਕੀ ਚੱਲ ਰਿਹਾ ਤੁਸੀਂ ਅੱਜ ਸਵਾਦ ਲੈ ਲਵੋ… ਜਦੋਂ ਰੱਬ ਨੇ ਛੱਟਣ ਵਾਲੇ ਦਾ ਸਵਾਦ ਲਿਆ ਤਾਂ ਰਹਿਣਾ ਕੱਖ ਨਹੀ… ਰੱਬ ਮੇਹਰ ਕਰੇ ਪੰਜਾਬਿਓ…