ਸਰਦੀ ਹੋਵੇ ਜਾਂ ਗਰਮੀ, ਹਰ ਮੌਸਮ 'ਚ ਪਪੀਤਾ ਮਿਲਦਾ ਹੈ। ਪਰ ਪਪੀਤਾ ਗਰਮੀਆਂ ਦੇ ਮੁਕਾਬਲੇ ਸਰਦੀਆਂ ਵਿੱਚ ਜ਼ਿਆਦਾ ਮਿਲਦਾ ਹੈ ਅਤੇ ਇਸ ਮੌਸਮ ਦੇ ਵਿੱਚ ਇਹ ਸਸਤਾ ਵੀ ਹੁੰਦਾ ਹੈ। ਬਹੁਤ ਸਾਰੇ ਲੋਕ ਇਸ ਫਲ ਨੂੰ ਬਹੁਤ ਪਸੰਦ ਕਰਦੇ ਹਨ। ਪਪੀਤੇ 'ਚ ਵਿਟਾਮਿਨ-ਏ, ਬੀ, ਡੀ, ਪ੍ਰੋਟੀਨ, ਕੈਲਸ਼ੀਅਮ, ਲੌਹ ਤੱਤ ਆਦਿ ਸਾਰੇ ਚੰਗੀ ਮਾਤਰਾ 'ਚ ਪਾਏ ਜਾਂਦੇ ਹਨ। ਪਪੀਤੇ ਦੀ ਗਰਮ ਤਸੀਰ ਹੁੰਦੀ ਹੈ, ਇਸ ਲਈ ਤੁਸੀਂ ਇਸਨੂੰ ਸਰਦੀਆਂ ਵਿੱਚ ਵੀ ਖਾ ਸਕਦੇ ਹੋ। ਇਸ ਨੂੰ ਖਾਣ ਨਾਲ ਸਰੀਰ ਗਰਮ ਰਹੇਗਾ। ਪਪੀਤਾ ਲੀਵਰ, ਕਿਡਨੀ ਅਤੇ ਅੰਤੜੀਆਂ ਲਈ ਚੰਗਾ ਮੰਨਿਆ ਜਾਂਦਾ ਹੈ ਅਤੇ ਇਹ ਸਰੀਰ ਨੂੰ ਡੀਟੌਕਸ ਕਰਨ ਦਾ ਕੰਮ ਕਰਦਾ ਹੈ। ਸਰਦੀਆਂ ਦੇ ਮੌਸਮ 'ਚ ਤੁਸੀਂ ਆਰਾਮ ਨਾਲ ਪਪੀਤਾ ਖਾ ਸਕਦੇ ਹੋ। ਬਦਹਜ਼ਮੀ, ਹਾਰਟ ਬਰਨ, ਐਸਿਡ ਰਿਫਲਕਸ, ਪੇਟ ਦੇ ਅਲਸਰ ਸਮੇਤ ਕਈ ਬਿਮਾਰੀਆਂ ਦੇ ਇਲਾਜ 'ਚ ਪਪੀਤਾ ਬਹੁਤ ਫਾਇਦੇਮੰਦ ਹੈ। ਇਸ ਵਿੱਚ ਫਾਈਬਰ ਦੀ ਭਰਪੂਰ ਮਾਤਰਾ ਹੁੰਦੀ ਹੈ। ਇਹ ਪਾਚਨ ਪ੍ਰਣਾਲੀ ਨੂੰ ਵੀ ਸੁਧਾਰਦਾ ਹੈ। ਪਪੀਤੇ ਵਿੱਚ ਪ੍ਰੋਟੀਨ, ਪਪੈਨ ਨਾਮਕ ਇੱਕ ਵਿਸ਼ੇਸ਼ ਪਦਾਰਥ ਹੁੰਦਾ ਹੈ, ਜੋ ਇੱਕ ਸੁਪਰ ਐਨਜ਼ਾਈਮ ਦੀ ਤਰ੍ਹਾਂ ਕੰਮ ਕਰਦਾ ਹੈ। ਪਪੀਤਾ ਐਸੀਡਿਟੀ, ਕਬਜ਼ ਅਤੇ ਅੰਤੜੀਆਂ ਦੀਆਂ ਸਮੱਸਿਆਵਾਂ ਨੂੰ ਵੀ ਤੁਰੰਤ ਠੀਕ ਕਰਦਾ ਹੈ। ਪਪੀਤੇ ਵਿੱਚ ਵਿਟਾਮਿਨ ਏ ਅਤੇ ਬੀਟਾ ਕੈਰੋਟੀਨ ਦੀ ਭਰਪੂਰ ਮਾਤਰਾ ਹੁੰਦੀ ਹੈ ਜੋ ਫੇਫੜਿਆਂ ਦੀ ਸੋਜ ਨੂੰ ਰੋਕਣ ਵਿੱਚ ਮਦਦ ਕਰਦੀ ਹੈ। ਜੋ ਲੋਕ ਸਿਗਰਟ ਪੀਣ ਦੇ ਆਦੀ ਹਨ, ਉਨ੍ਹਾਂ ਨੂੰ ਵੀ ਪਪੀਤਾ ਬਹੁਤ ਜ਼ਿਆਦਾ ਖਾਣਾ ਚਾਹੀਦਾ ਹੈ, ਇਹ ਫੇਫੜਿਆਂ ਦੀ ਸੋਜ ਨੂੰ ਠੀਕ ਕਰਦਾ ਹੈ ਅਤੇ ਇਸ ਬਿਮਾਰੀ ਨੂੰ ਸ਼ੁਰੂ ਹੋਣ ਤੋਂ ਰੋਕਦਾ ਹੈ।