ਬੁਲਗਾਰੀਆ ਦੀ ਬਾਬਾ ਵੇਂਗਾ ਦੀਆਂ ਭਵਿੱਖਬਾਣੀਆਂ ਨਵਾਂ ਸਾਲ ਸ਼ੁਰੂ ਹੋਣ ਤੋਂ ਪਹਿਲਾਂ ਹੀ ਇੰਟਰਨੈੱਟ 'ਤੇ ਵਾਇਰਲ ਹੋਣ ਲੱਗ ਜਾਂਦੀਆਂ ਹਨ। ਇਸ ਦੇ ਪਿੱਛੇ ਮੁੱਖ ਕਾਰਨ ਇਹ ਹੈ ਕਿ ਬਾਬਾ ਵੇਂਗਾ ਵਲੋਂ ਸਾਲ 2025 ਲਈ ਕੀਤੀਆਂ ਗਈਆਂ ਕਈ ਭਵਿੱਖਬਾਣੀਆਂ ਸੱਚ ਸਾਬਤ ਹੋਈਆਂ ਸਨ

ਸਾਲ 2026 ਲਈ ਕੀਤੀਆਂ ਗਈਆਂ ਭਵਿੱਖਬਾਣੀਆਂ 'ਚੋਂ ਜ਼ਿਆਦਾਤਰ ਹੈਰਾਨ ਕਰ ਦੇਣ ਵਾਲੀਆਂ, ਕਿਸਮਤ ਨੂੰ ਚਮਕਾ ਦੇਣ ਵਾਲੀਆਂ ਅਤੇ ਦਿਲ ਦਹਿਲਾਉਣ ਵਾਲੀਆਂ ਹਨ, ਜਿਵੇਂ ਆਰਥਿਕ ਤਬਾਹੀ ਦੀ ਖ਼ਤਰਨਾਕ ਭਵਿੱਖਬਾਣੀ। ਪਰ ਇਕ ਭਵਿੱਖਬਾਣੀ ਅਜਿਹੀ ਵੀ ਹੈ ਜਿਸ ਨੂੰ ਸੁਣ ਕੇ ਲੋਕ ਖੁਸ਼ੀ ਨਾਲ ਝੂਮ ਉੱਠਣਗੇ।

Published by: ਜਸਵੀਰ ਕੌਰ

ਬਾਬਾ ਵੇਂਗਾ ਦੀ ਇਸ ਵਾਇਰਲ ਹੋ ਰਹੀ ਭਵਿੱਖਬਾਣੀ ਦੇ ਅਨੁਸਾਰ, ਸਾਲ 2026 'ਚ ਇਨ੍ਹਾਂ ਰਾਸ਼ੀਆਂ ਵਾਲੇ ਲੋਕ ਅਮੀਰ ਬਣ ਸਕਦੇ ਹਨ। ਉਨ੍ਹਾਂ ਦੇ ਲਈ ਇਹ ਸਾਲ ਬਹੁਤ ਲੱਕੀ ਸਾਬਤ ਹੋ ਸਕਦਾ ਹੈ। ਜਿਸ ਦੀ ਖੁਸ਼ੀ ਨਾਲ ਉਹ ਇਸ ਸਾਲ ਦੇ ਬਾਕੀ ਦੇ ਰਹਿ ਗਏ ਮਹੀਨੇ ਭਾਰੀ ਨੋਟਾਂ ਨਾਲ ਗੁਜ਼ਾਰ ਸਕਦੇ ਹਨ

Published by: ਜਸਵੀਰ ਕੌਰ

ਭਵਿੱਖਬਾਣੀ ਮੁਤਾਬਕ ਉਕਤ ਰਾਸ਼ੀਆਂ ਵਾਲੇ ਲੋਕਾਂ ਕੋਲ ਬਹੁਤ ਪੈਸਾ ਆਉਣ ਵਾਲਾ ਹੈ, ਜਿਸ ਦੀ ਗਿਣਤੀ ਉਨ੍ਹਾਂ ਨੂੰ ਮਸ਼ੀਨ ਨਾਲ ਕਰਨੀ ਪੈ ਸਕਦੀ ਹੈ। ਆਓ ਜਾਣਦੇ ਹਾਂ ਬਾਬਾ ਵੇਂਗਾ ਦੇ ਅਨੁਸਾਰ ਸਾਲ 2026 ਦੀਆਂ ਲੱਕੀ ਰਾਸ਼ੀਆਂ ਕਿਹੜੀਆਂ ਹਨ

Published by: ਜਸਵੀਰ ਕੌਰ

ਬ੍ਰਿਖ ਰਾਸ਼ੀ- ਇਸ ਰਾਸ਼ੀ ਵਾਲਿਆਂ ਲਈ ਸਾਲ 2026 ਬੇਹੱਦ ਸ਼ੁੱਭ ਰਹਿਣ ਵਾਲਾ ਹੈ। ਇਨ੍ਹਾਂ ਲੋਕਾਂ ਨੂੰ ਅਪ੍ਰਤੱਖ ਸਫਲਤਾ ਅਤੇ ਧਨ-ਸੰਪਤੀ ਮਿਲਣ ਦੇ ਯੋਗ ਹਨ। ਕਮਾਈ 'ਚ ਜ਼ਬਰਦਸਤ ਵਾਧਾ ਹੋਵੇਗਾ ਅਤੇ ਨਵਾਂ ਸਾਲ ਤੁਹਾਡੇ ਬੈਂਕ ਬੈਲੈਂਸ 'ਚ ਵੱਡਾ ਉਛਾਲ ਲਿਆਵੇਗਾ।

Published by: ਜਸਵੀਰ ਕੌਰ

ਸਿੰਘ ਰਾਸ਼ੀ- ਸਿੰਘ ਰਾਸ਼ੀ ਵਾਲਿਆਂ 'ਤੇ ਸ਼ਨੀ ਦੀ ਢੈਯਾ ਉਤਰਨ 'ਤੇ ਰਹੇਗੀ, ਜਿਸ ਨਾਲ ਉਨ੍ਹਾਂ ਨੂੰ ਸਮੱਸਿਆਵਾਂ ਤੋਂ ਰਾਹਤ ਮਿਲੇਗੀ। ਆਰਥਿਕ ਉੱਨਤੀ ਹੋਣ ਦੇ ਯੋਗ ਹਨ। ਰਾਜਨੀਤੀ ਅਤੇ ਸ਼ਾਸਨ-ਪ੍ਰਸ਼ਾਸਨ 'ਚ ਸਰਗਰਮ ਲੋਕਾਂ ਦਾ ਅਹੁਦਾ ਅਤੇ ਪ੍ਰਭਾਵ ਵਧੇਗਾ

Published by: ਜਸਵੀਰ ਕੌਰ

ਕੰਨਿਆ ਰਾਸ਼ੀ- ਇਸ ਰਾਸ਼ੀ ਵਾਲਿਆਂ ਲਈ ਸਾਲ 2026 ਚੰਗਾ ਸਾਬਤ ਹੋ ਸਕਦਾ ਹੈ। ਕਰੀਅਰ 'ਚ ਨਵੇਂ ਮੌਕੇ ਮਿਲਣਗੇ।

Published by: ਜਸਵੀਰ ਕੌਰ

ਕਾਰੋਬਾਰ 'ਚ ਖੂਬ ਲਾਭ ਹੋਵੇਗਾ ਅਤੇ ਵਪਾਰ ਦਾ ਵਿਸਥਾਰ ਕਰਨ ਦੀਆਂ ਯੋਜਨਾਵਾਂ ਸਫਲ ਰਹਿਣਗੀਆਂ। ਇਹ ਲੋਕ ਧਨ ਕਮਾਉਣ ਦੇ ਨਾਲ-ਨਾਲ ਬਚਤ ਕਰਨ 'ਚ ਵੀ ਸਫ਼ਲ ਰਹਿਣਗੇ।

Published by: ਜਸਵੀਰ ਕੌਰ

ਬ੍ਰਿਸ਼ਚਕ ਰਾਸ਼ੀ- ਬ੍ਰਿਸ਼ਚਕ ਰਾਸ਼ੀ ਵਾਲਿਆਂ ਦੀ ਸਾਲ 2026 'ਚ ਆਮਦਨ ਵਧੇਗੀ। ਪ੍ਰਮੋਸ਼ਨ ਪਾਉਣ ਦਾ ਇੰਤਜ਼ਾਰ ਖਤਮ ਹੋਵੇਗਾ ਅਤੇ ਅਪ੍ਰਤੱਖ ਪੈਸਾ ਮਿਲ ਸਕਦਾ ਹੈ। ਕਾਰੋਬਾਰੀ ਜਾਤਕਾਂ ਲਈ ਵੀ ਇਹ ਸਮਾਂ ਬੇਹੱਦ ਲਾਭਦਾਇਕ ਹੈ।

Published by: ਜਸਵੀਰ ਕੌਰ

ਮਕਰ ਰਾਸ਼ੀ- ਇਸ ਰਾਸ਼ੀ ਵਾਲਿਆਂ ਨੂੰ ਸ਼ਨੀ ਦੇਵ ਦੀ ਕਿਰਪਾ ਨਾਲ ਕਰੀਅਰ 'ਚ ਨਵੀਆਂ ਉਚਾਈਆਂ ਛੂਹਣ ਦਾ ਮੌਕਾ ਮਿਲੇਗਾ। ਕਈ ਜਾਤਕ ਜੋ ਲੰਬੇ ਸਮੇਂ ਤੋਂ ਸੰਘਰਸ਼ ਕਰ ਰਹੇ ਸਨ, ਹੁਣ ਉਨ੍ਹਾਂ ਨੂੰ ਮਿਹਨਤ ਦਾ ਫਲ ਆਰਥਿਕ ਖੁਸ਼ਹਾਲੀ ਅਤੇ ਮਾਨ-ਸਨਮਾਨ ਦੇ ਰੂਪ 'ਚ ਮਿਲੇਗਾ।

Published by: ਜਸਵੀਰ ਕੌਰ