ਆਸਟ੍ਰੇਲੀਆਈ ਟੀਮ ਦੇ ਸਾਬਕਾ ਕਪਤਾਨ ਐਲਨ ਬਾਰਡਰ ਨੇ ਆਪਣੀ ਸਿਹਤ ਨੂੰ ਲੈ ਕੇ ਅਜਿਹਾ ਖੁਲਾਸਾ ਕੀਤਾ ਹੈ, ਜਿਸ ਨੇ ਉਨ੍ਹਾਂ ਦੇ ਸਾਰੇ ਪ੍ਰਸ਼ੰਸਕਾਂ ਨੂੰ ਹੈਰਾਨ ਕਰ ਦਿੱਤਾ ਹੈ।



ਬਾਰਡਰ ਨੇ ਦੱਸਿਆ ਕਿ ਉਹ ਪਾਰਕਿੰਸਨ ਰੋਗ ਤੋਂ ਪੀੜਤ ਹੈ ਅਤੇ ਜੇਕਰ ਉਹ 80 ਸਾਲ ਦੀ ਉਮਰ ਤੱਕ ਜਿਊਂਦਾ ਰਹਿੰਦਾ ਹੈ ਤਾਂ ਇਹ ਕਿਸੇ ਚਮਤਕਾਰ ਤੋਂ ਘੱਟ ਨਹੀਂ ਹੋਵੇਗਾ।



ਬਾਰਡਰ ਨੇ ਇਹ ਵੀ ਦੱਸਿਆ ਕਿ ਉਸ ਨੂੰ ਇਸ ਬਿਮਾਰੀ ਬਾਰੇ ਸਾਲ 2016 ਵਿੱਚ ਪਤਾ ਲੱਗਾ ਸੀ।



ਐਲਨ ਬਾਰਡਰ ਨੇ ਨਿਊਜ਼ਕਾਰਪ ਨੂੰ ਦਿੱਤੇ ਆਪਣੇ ਬਿਆਨ ਵਿੱਚ ਦੱਸਿਆ ਕਿ ਜਦੋਂ ਮੈਂ ਨਿਊਰੋਸਰਜਨ ਨੂੰ ਦਿਖਾਇਆ, ਤਾਂ ਉਨ੍ਹਾਂ ਨੇ ਮੈਨੂੰ ਦੱਸਿਆ ਕਿ ਮੈਂ ਪਾਰਕਿੰਸਨ ਰੋਗ ਤੋਂ ਪੀੜਤ ਹਾਂ।



ਮੈਂ ਨਹੀਂ ਚਾਹੁੰਦਾ ਸੀ ਕਿ ਲੋਕ ਮੇਰੇ ਉੱਤੇ ਤਰਸ ਕਰਨ। ਲੋਕ ਪਰੇਸ਼ਾਨ ਹੁੰਦੇ ਹਨ ਜਾਂ ਨਹੀਂ, ਇਹ ਤੁਸੀਂ ਨਹੀਂ ਜਾਣਦੇ, ਪਰ ਇੱਕ ਦਿਨ ਅਜਿਹਾ ਆਵੇਗਾ ਕਿ ਤੁਹਾਨੂੰ ਨੋਟਿਸ ਕੀਤਾ ਜਾਵੇਗਾ।



ਮੈਨੂੰ ਲੱਗਦਾ ਹੈ ਕਿ ਮੇਰੀ ਸਥਿਤੀ ਹੋਰ ਲੋਕਾਂ ਨਾਲੋਂ ਬੇਹਤਰ ਹੈ। ਮੈਂ ਹਾਲੇ 68 ਸਾਲ ਦਾ ਹਾਂ ਅਤੇ ਜੇ 80 ਸਾਲ ਤੱਕ ਜ਼ਿੰਦਾ ਰਹਿੰਦਾ ਹਾਂ, ਤਾਂ ਮੈਨੂੰ ਲੱਗਦਾ ਹੈ ਇਹ ਕਿਸੇ ਚਮਤਕਾਰ ਨਾਲੋਂ ਘੱਟ ਨਹੀਂ ਹੋਵੇਗਾ।



ਪਾਰਕਿੰਸਨ'ਸ ਦੀ ਬਿਮਾਰੀ ਦੀ ਗੱਲ ਕਰੀਏ ਤਾਂ ਇਹ ਇੱਕ ਮੂਵਮੈਂਟ ਡਿਸਆਰਡਰ ਹੈ। ਇਸ ਵਿੱਚ ਪੀੜਤ ਦੇ ਹੱਥਾਂ ਜਾਂ ਪੈਰਾਂ ਤੋਂ ਦਿਮਾਗ ਤੱਕ ਪਹੁੰਚਣ ਵਾਲੀਆਂ ਨਸਾਂ ਕੰਮ ਕਰਨਾ ਬੰਦ ਕਰ ਦਿੰਦੀਆਂ ਹਨ।



ਇਹ ਬਿਮਾਰੀ ਹੌਲੀ-ਹੌਲੀ ਪਤਾ ਲੱਗਦੀ ਹੈ ਅਤੇ ਕਈ ਵਾਰ ਇਸ ਦੇ ਲੱਛਣਾਂ ਨੂੰ ਪਛਾਣਨਾ ਮੁਸ਼ਕਲ ਹੋ ਜਾਂਦਾ ਹੈ।



ਐਲਨ ਬਾਰਡਰ ਨੂੰ ਆਸਟਰੇਲੀਆਈ ਕ੍ਰਿਕਟ ਦੇ ਮਹਾਨ ਕਪਤਾਨਾਂ ਵਿੱਚ ਗਿਣਿਆ ਜਾਂਦਾ ਹੈ। ਉਸਨੇ 1979 ਤੋਂ 1994 ਤੱਕ ਆਸਟ੍ਰੇਲੀਆ ਲਈ 156 ਟੈਸਟ ਮੈਚ ਖੇਡੇ।



ਇਸ ਵਿੱਚੋਂ ਬਾਰਡਰ ਨੇ 93 ਵਿੱਚ ਟੀਮ ਦੀ ਕਪਤਾਨੀ ਵੀ ਕੀਤੀ। ਉਹ ਟੈਸਟ ਫਾਰਮੈਟ ਵਿੱਚ 11,000 ਦੌੜਾਂ ਬਣਾਉਣ ਵਾਲੇ ਪਹਿਲੇ ਖਿਡਾਰੀ ਸਨ। ਸਾਲ 1987 ਵਿੱਚ ਜਦੋਂ ਆਸਟਰੇਲੀਆਈ ਟੀਮ ਨੇ ਪਹਿਲੀ ਵਾਰ ਵਿਸ਼ਵ ਕੱਪ ਜਿੱਤਿਆ ਸੀ